ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਨੂੰ ਆਧੁਨਿਕਤਾ ਦੀ ਜ਼ਰੂਰਤ , ਇਹ ਕੰਮ ਕਾਂਗਰਸ ਦੇ ਵੱਸ ਦਾ ਨਹੀਂ-ਮੋਦੀ

ਨਵੀਂ ਦਿੱਲੀ- ਪੰਜਾਬ ਚੋਣਾਂ ਲਈ ਪ੍ਰਚਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਡਿਜੀਟਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਅੱਗੇ ਰੱਖਣ ਵਿੱਚ ਪੰਜਾਬ ਦੀ ਵੱਖਰੀ ਪਛਾਣ ਹੈ। ”ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ” ਨਾਲ ਪ੍ਰਧਾਨ ਮੰਤਰੀ ਮੋਦੀ ਨੇ ਵਰਚੂਅਲ ਰੈਲੀ ਦੀ ਸ਼ੁਰੂਆਤ ਕੀਤੀ । ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਸਿੱਖ ਪਰੰਪਰਾ ਨਾਲ ਹਮੇਸ਼ਾ ਖੜ੍ਹੀ ਹੈ। ਦੇਸ਼ ਨੂੰ ਸਭ ਤੋਂ ਅੱਗੇ ਰੱਖਣਾ ਇਹ ਹੀ ਪੰਜਾਬ ਦੀ ਪਛਾਣ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਜਪਾ ਨੇ ਹੀ ਕਰਤਾਰਪੁਰ ਦੀ ਰਾਹਦਾਰੀ ਖੋਲ੍ਹੀ ਹੈ। ਅਸੀਂ ਪਰੰਪਰਾ ਨੂੰ ਵਧਾਉਣ ਲਈ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਸਰਹੱਦ ਤੋਂ ਪਾਰ ਆ ਰਹੇ ਨਸ਼ਾ, ਹਥਿਆਰ ਨੂੰ ਰੋਕਾਂਗੇ। ਸਾਡਾ ਟੀਚਾ ਨਵਾਂ ਪੰਜਾਬ ਸਿਰਜਣਾ ਹੈ। ਦੱਸ ਦਈਏ ਕਿ ਇਹ ਵਰਚੂਅਲ ਰੈਲੀ ਲੁਧਿਆਣਾ ਤੇ ਫ਼ਤਹਿਗੜ੍ਹ ਸਾਹਿਬ ‘ਚ ‘ਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਰਤਾਰਪੁਰ ਸਾਹਿਬ ਨੂੰ ਭਾਰਤ ’ਚ ਨਹੀਂ ਰੱਖ ਸਕੀ। ਭਾਜਪਾ ਤੇ ਐੱਨਡੀਏ ਦਾ ਉਦੇਸ਼ ਨਵਾਂ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਹੱਦੀ ਖੇਤਰ ਵਿਕਾਸ ਅਥਾਰਟੀ ਬਣਾਈ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਵਰਚੂਅਲ ਰੈਲੀ ਦੌਰਾਨ ‘ਆਪ’ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਨ੍ਹਾਂ ਦੋਨਾਂ ਨੇ ਪੰਜਾਬ ਦਾ ਭਲਾ ਨਹੀਂ ਕੀਤਾ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜਲਦ ਪੰਜਾਬ ਆਉਣਗੇ। ਪੀ ਐਮ ਮੋਦੀ ਨੇ ਕਿਹਾ ਪੰਜਾਬ ਅੱਜ ਖਾਲੀ ਵਾਅਦੇ ਨਹੀਂ ਚਾਹੁੰਦਾ, ਪੰਜਾਬ ਨੂੰ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ, ਜੋ ਕਾਂਗਰਸ ਦਿੱਲੀ ਨੂੰ ਸੰਭਾਲਣ ਦੇ ਸਮਰੱਥ ਨਹੀਂ, ਉਨ੍ਹਾਂ ਦੇ ਬੱਸ ਦਾ ਵੀ ਕੋਈ ਕੰਮ ਨਹੀਂ ਹੈ। ਪੰਜਾਬ ਵਿੱਚ ਐਨਡੀਏ ਸਭ ਤੋਂ ਵਧੀਆ ਵਿਕਲਪ ਹੈ। ਜਦੋਂ ਇੱਥੇ ਵਿਕਾਸ ਦਾ ਦੋਹਰਾ ਇੰਜਣ ਲਗਾਇਆ ਜਾਵੇਗਾ ਤਾਂ ਤਰੱਕੀ ਦੀ ਰਫ਼ਤਾਰ ਹੋਰ ਵਧੇਗੀ। ਸਾਡੇ ਕੋਲ ਨਵੀਂ ਦ੍ਰਿਸ਼ਟੀ ਅਤੇ ਕੰਮ ਦਾ ਤਜਰਬਾ ਵੀ ਹੈ। ਦਿੱਲੀ ਤੋਂ ਕਟੜਾ ਤੱਕ ਨਵਾਂ ਐਕਸਪ੍ਰੈਸ ਵੇਅ ਬਣਾਇਆ ਜਾ ਰਿਹਾ ਹੈ, ਇਸ ਦਾ ਵੱਡਾ ਹਿੱਸਾ ਪੰਜਾਬ ਵਿੱਚੋਂ ਗੁਜ਼ਰੇਗਾ।ਇਸ ਨਾਲ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ। ਪਰ ਜਿਹੜੀ ਪਾਰਟੀ ਕੇਂਦਰ ਵਿੱਚ ਲੰਮਾ ਸਮਾਂ ਸੱਤਾ ਵਿੱਚ ਰਹੀ, ਉਸ ਨੇ ਪੰਜਾਬ ਨੂੰ ਕੀ ਦਿੱਤਾ, ਕਿਸਾਨਾਂ ਨੂੰ ਬੰਜਰ ਜ਼ਮੀਨਾਂ ਵਿੱਚ ਕਸਰ ਦੇਣ ਤੋਂ ਸਿਵਾਏ ਕੁਝ ਨਹੀਂ ਦਿੱਤਾ। ਆਧੁਨਿਕ ਪੰਜਾਬ ਨੂੰ ਆਪਣੇ ਉਤਪਾਦ ਨਿਰਯਾਤ ਕਰਨ ਲਈ ਖੇਤੀ ਅਧਾਰਤ ਉਦਯੋਗ ਨੂੰ ਬਿਹਤਰ ਸੰਪਰਕ ਦੀ ਲੋੜ ਹੈ। ਸਾਡੀ ਸਰਕਾਰ ਛੋਟੇ ਕਿਸਾਨਾਂ ਲਈ ਕਦਮ ਚੁੱਕ ਰਹੀ ਹੈ ਪਿਛਲੇ ਸਾਲ ਖਾਦਾਂ ‘ਤੇ 45 ਹਜ਼ਾਰ ਕਰੋੜ ਤੋਂ ਵੱਧ ਦੀ ਸਬਸਿਡੀ ਯੂਰੀਆ ‘ਤੇ 35 ਹਜ਼ਾਰ ਕਰੋੜ ਵਧੀ। ਘੱਟੋ-ਘੱਟ ਸਮਰਥਨ ਮੁੱਲ ‘ਤੇ ਰਿਕਾਰਡ ਦੀ ਖਰੀਦ ਤੋਂ ਬਾਅਦ ਪੈਸੇ ਸਿੱਧੇ ਕਿਸਾਨਾਂ ਦੇ ਖਾਤੇ ‘ਚ ਭੇਜ ਦਿੱਤੇ ਗਏ। ਕਿਸਾਨਾਂ ਨੂੰ 7 ਸਾਲਾਂ ‘ਚ ਝੋਨੇ ਦੀ ਖਰੀਦ ‘ਤੇ 1 ਲੱਖ ਕਰੋੜ ਰੁਪਏ ਮਿਲੇ ਹਨ ਪਰ ਅਸੀਂ ਝੋਨੇ ਦੀ ਖਰੀਦ ਲਈ ਢਾਈ ਲੱਖ ਕਰੋੜ ਰੁਪਏ ਕਿਸਾਨਾਂ ਨੂੰ ਦੇ ਦਿੱਤੇ। ਮੈਂ ਅੱਜ ਤੁਹਾਡੀ ਮਦਦ ਮੰਗ ਰਿਹਾ ਹਾਂ

ਮੋਦੀ ਦੇ ਸੰਕਲਪ

ਪੰਜਾਬ ‘ਚ ਹਰ ਗਰੀਬ ਨੂੰ ਪੱਕਾ ਘਰ ਦੇਵਾਂਗੇ

ਸਰਹੱਦ ਪਾਰ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਾਂਗੇ

ਸਾਡਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ

ਐੱਨ. ਡੀ. ਏ. ਕੋਲ ਨਵਾਂ ਪੰਜਾਬ ਦਾ ਵਿਜ਼ਨ ਹੈ

ਸਾਡਾ ਟੀਚਾ ਪੰਜਾਬ ਨੂੰ ਮਜ਼ਬੂਤ ਕਰਨਾ ਹੈ

ਅੱਜ ਪੰਜਾਬ ਨੂੰ ਆਧੁਨਿਕਤਾ ਦੀ ਜ਼ਰੂਰਤ ਹੈ, ਇਹ ਕੰਮ ਕਾਂਗਰਸ ਦੇ ਵੱਸ ‘ਚ ਨਹੀਂ ਹਨ

ਪੰਜਾਬ ਨੂੰ ਅੱਜ ਕੋਰੇ ਵਾਅਦੇ ਨਹੀਂ ਚਾਹੀਦੇ, ਐੱਨ. ਡੀ. ਏ. ਸਰਕਾਰ ਦੀਆਂ ਇਮਾਨਦਾਰ ਕੋਸ਼ਿਸ਼ਾਂ ਚਾਹੀਦੀਆਂ ਹਨ

ਅਸੀਂ ਸੰਕਲਪ ਲਿਆ ਹੈ ਕਿ ਪੰਜਾਬ ਦੇ ਵਿਕਾਸ ਲਈ ਅਗਲੇ 5 ਸਾਲ ‘ਚ ਸਿਰਫ਼ ਇਨਫਰਾਸਟਕਚ ‘ਤੇ 1 ਹਜ਼ਾਰ ਕਰੋੜ ਰੁਪਏ ਖ਼ਰਚੇ ਜਾਣਗੇ

Comment here