ਖਬਰਾਂਚਲੰਤ ਮਾਮਲੇਮਨੋਰੰਜਨ

ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖ ਰਿਹਾ ਇਹ ਇਨਸਾਨ

ਬਟਾਲਾ-ਇਥੋਂ ਦੇ ਰਹਿਣ ਵਾਲੇ ਖਾਲਸਾ ਕ੍ਰਿਪਾਨ ਸਟੋਰ ਦੇ ਮਾਲਕ ਨਾਲ ਮਿਲਾਉਂਦੇ ਹਾਂ, ਜੋ ਪਿਛਲੇ ਕਈ ਦਹਾਕਿਆਂ ਤੋਂ ਗੱਤਕੇ ਵਿੱਚ ਵਰਤੇ ਜਾਣ ਵਾਲੇ ਸ਼ਸਤਰ, ਪੰਜਾਬ ਦੇ ਲੋਕ ਨਾਚ ਵਿੱਚ ਵਰਤੇ ਜਾਣ ਵਾਲੇ ਸੱਪ-ਕਾਂਟੋ ਤੇ ਖੂੰਡੇ ਆਦਿ ਬਣਾਉਂਦਾ ਹੈ। ਇਹ ਬਟਾਲਾ ਦੇ ਲੱਕੜ ਮੰਡੀ ‘ਚ ਆਪਣਾ ਕਾਰਖਾਨਾ ਚਲਾਉਂਦਾ ਹੈ, ਜਿੱਥੇ ਦੂਰੋਂ-ਦੂਰੋਂ ਲੋਕ ਭੰਗੜੇ ਅਤੇ ਗੱਤਕੇ ਲਈ ਵਰਤਿਆ ਜਾਣ ਵਾਲਾ ਸਮਾਨ ਲੈਣ ਆਉਂਦੇ ਹਨ। ਕੁੱਝ ਅਜਿਹੇ ਲੋਕ ਵੀ ਇਹਨਾਂ ਕੋਲ ਆਉਦੇ ਹਨ, ਜੋ ਆਪਣੇ ਸ਼ੌਂਕ ਲਈ ਪਿੱਤਲ-ਸਿਲਵਰ ਜੜ੍ਹੇ ਖੂੰਡੇ ਤਿਆਰ ਕਰਵਾਉਂਦੇ ਹਨ। ਇਹ ਪੰਜਾਬ ਦੇ ਨਾਲ-ਨਾਲ ਬਾਹਰਲੇ ਸੂਬਿਆਂ ਵਿੱਚ ਵੀ ਆਪਣਾ ਸਮਾਨ ਭੇਜਦੇ ਹਨ। ਕਿਉਂਕਿ ਜ਼ਿਆਦਾਤਰ ਗੁੱਜਰ ਅਤੇ ਨਿਹੰਗ ਸਿੰਘ ਡਾਂਗ ਦਾ ਇਸਤੇਮਾਲ ਕਰਦੇ ਹਨ, ਇਸ ਲਈ ਉਹ ਦੂਰੋਂ-ਦੂਰੋਂ ਇਹਨਾਂ ਦੀ ਦੁਕਾਨ ‘ਤੇ ਆਉਂਦੇ ਹਨ। ਜਿਸ ਨੂੰ ਬਣਾਉਣ ਲਈ ਇਹ ਖ਼ਾਸ ਕਿਸਮ ਦੀ ਲੱਕੜੀ ਤੇ ਬਾਂਸ ਦਾ ਇਸਤੇਮਾਲ ਕਰਦੇ ਹਨ।

Comment here