ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਦੇ ਸਰਕਾਰੀ ਅਦਾਰਿਆਂ ਵਿਚ ਲਾਏ ਜਾਣਗੇ ਪ੍ਰੀਪੇਡ ਬਿਜਲੀ ਮੀਟਰ

ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਛੇਤੀ ਹੀ ਸਰਕਾਰੀ ਅਦਾਰਿਆਂ ਵਿੱਚ ਬਿਜਲੀ ਦੇ ਪ੍ਰੀਪੇਡ ਮੀਟਰ ਲਗਾਏ ਜਾਣਗੇ। ਬਿਜਲੀ ਵਿਭਾਗ ਇਸ ਸਬੰਧੀ ਛੇਤੀ ਹੀ ਕਾਰਵਾਈ ਵਿੱਢਣ ਦੀ ਤਿਆਰੀ ਵਿੱਚ ਹੈ ਅਤੇ ਛੇਤੀ ਹੀ ਇਹ ਮੀਟਰ ਲੱਗ ਸਕਦੇ ਹਨ। ਸਰਕਾਰੀ ਦਫਤਰਾਂ ਵੱਲੋਂ ਬਕਾਇਆ ਅਦਾ ਕਰਨ ਵਿੱਚ ਦੇਰੀ ਅਤੇ ਬਿਜਲੀ ਚੋਰੀ ਨੂੰ ਰੋਕਣ ਦੇ ਮੱਦੇਨਜ਼ਰ ਇਹ ਪ੍ਰੀਪੇਡ ਮੀਟਰ ਲਗਾਉਣ ਦਾ ਮਕਸਦ ਹੈ, ਤਾਂ ਜੋ ਸਰਕਾਰੀ ਅਦਾਰੇ ਆਪਣੇ ਫੰਡਾਂ ਅਨੁਸਾਰ ਹੀ ਬਿਜਲੀ ਦੀ ਖਪਤ ਕਰਨ। ਇਸ ਤਰ੍ਹਾਂ ਹੁਣ ਸਰਕਾਰੀ ਅਦਾਰਿਆਂ ਨੂੰ ਬਿਜਲੀ ਲਈ ਪਹਿਲਾਂ ਵਿਭਾਗ ਕੋਲ ਪੈਸੇ ਜਮ੍ਹਾਂ ਕਰਵਾਉਣੇ ਪਿਆ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰੀਪੇਡ ਮੀਟਰ ਦੀ ਕੀਮਤ 5 ਹਜ਼ਾਰ ਦੇ ਲਗਭਗ ਹੋ ਸਕਦੀ ਹੈ।

Comment here