ਮਜੀਠੀਆ ਦਾ ਕੇਸ ਸਿਆਸਤ ’ਚ ਭਾਰੂ
ਚੰਡੀਗੜ੍ਹ-ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕਾਂਗਰਸ ’ਚ ਆਪਸੀ ਖਿੱਚੋਤਾਣ ਜਾਰੀ ਹੈ। ਹੁਣੇ ਜਿਹੇ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਅਪਣੀ ਹੀ ਸਰਕਾਰ iਖ਼ਲਾਫ਼ ਮੋਰਚਾ ਖੋਲਿ੍ਹਆ ਹੈ।ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਂਡ ਨੇ ਮਾਫੀਆ ਰਾਜ ਨੂੰ ਖ਼ਤਮ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਦਲੀ ਸੀ ਪਰ ਜੇਕਰ ਇਸ ਤੋਂ ਬਾਅਦ ਵੀ ਉਹੀ ਕੁਝ ਹੋਣਾ ਸੀ ਤਾਂ ਸਰਕਾਰ ਬਦਲਣ ਦੀ ਕੀ ਲੋੜ ਸੀ? ਉਹਨਾਂ ਕਿਹਾ ਕਿ ਐਸਸੀ ਸਕਾਲਰਸ਼ਿਪ ਘੁਟਾਲੇ ਅਤੇ ਗੈਰਕਾਨੂੰਨੀ ਡਿਸਟਲਰੀ ਦੇ ਮਾਲਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਸਬੰਧੀ ਸੀਬੀਆਈ ਜਾਂਚ ਲਈ ਉਹਨਾਂ ਨੇ ਗਵਰਨਰ ਨੂੰ ਵੀ ਮੰਗ ਪੱਤਰ ਸੌਂਪਿਆ ਸੀ। ਦੂਲੋਂ ਦਾ ਕਹਿਣਾ ਹੈ ਕਿ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਐਸਸੀ ਸਕਾਲਰਸ਼ਿਪ ਅਤੇ ਗੈਰਕਾਨੂੰਨੀ ਡਿਸਟਲਰੀ ਦੇ ਮਾਲਕਾਂ ਖਿਲਾਫ਼ ਕੋਈ ਕਾਰਵਾਈ ਨਾ ਹੋਣਾ ਮੰਦਭਾਗਾ ਹੈ। ਨਵਜੋਤ ਸਿੱਧੂ ਦਾ ਸਮਰਥਨ ਕਰਦਿਆਂ ਦੂਲੋਂ ਨੇ ਕਿਹਾ ਕਿ ਉਹ ਇਮਾਨਦਾਰੀ ਨਾਲ ਮਾਫੀਆ ਖਿਲਾਫ਼ ਗੱਲ ਕਰਦੇ ਹਨ, ਉਹ ਬੇਅਦਬੀ ਮਸਲੇ ਨੂੰ ਚੁੱਕਦੇ ਹਨ, ਉਹਨਾਂ ਕੋਲ ਏਜੰਡਾ ਹੈ, ਜੇਕਰ ਕਾਂਗਰਸ ਦੀ ਸਰਕਾਰ ਹੈ ਤਾਂ ਉਸ ਵਿਚ ਪ੍ਰਧਾਨ ਦੀ ਗੱਲ ਵੀ ਸੁਣਨੀ ਚਾਹੀਦੀ ਹੈ।
ਦੂਲੋਂ ਨੇ ਕਿਹਾ ਕਿ ਸੀਐਮ ਚੰਨੀ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਕਾਰਵਾਈ ਦਾ ਦਾਅਵਾ ਕਰ ਰਹੇ ਹਨ, ਜੇਕਰ ਉਹ ਸੱਚ ਵਿਚ ਹੀ ਡਰੱਗ ਮਾਫੀਆ ਖਤਮ ਕਰਨਾ ਚਾਹੁੰਦੇ ਹਨ ਤਾਂ ਗੈਰ ਕਾਨੂੰਨੀ ਡਿਸਟਿਲਰੀਆਂ ਦੇ ਮਾਲਕਾਂ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਮਾਫੀਆ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਦੂਲੋਂ ਨੇ ਕਿਹਾ ਕਿ ਉਹ ਜਿਹੜੇ ਐਲਾਨ ਪੰਜਾਬ ਵਿਚ ਕਰ ਰਹੇ ਹਨ ਪਹਿਲਾਂ ਉਹਨਾਂ ਨੂੰ ਦਿੱਲੀ ਵਿਚ ਲਾਗੂ ਕਰਨ, ਫਿਰ ਪੰਜਾਬ ਦੇ ਲੋਕ ਉਹਨਾਂ ਉੱਤੇ ਯਕੀਨ ਕਰਨਗੇ।
ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਚੰਗੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਉਹਨਾਂ ਕਿਹਾ ਕਿ ਪੰਜਾਬ ਨੂੰ ਪੰਜਾਬ ਦੇ ਲੋਕ ਹੀ ਬਚਾ ਸਕਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੂੰ ਵੀ ਚੰਗੇ ਆਗੂਆਂ ਨੂੰ ਅੱਗੇ ਕਰਨਾ ਚਾਹੀਦਾ ਹੈ। ਭਾਜਪਾ ਵਿਚ ਸ਼ਾਮਲ ਹੋਏ ਆਗੂਆਂ ਬਾਰੇ ਗੱਲ਼ ਕਰਦਿਆਂ ਉਹਨਾਂ ਕਿਹਾ ਕਿ ਹਰ ਕਿਸੇ ਦੀ ਅਪਣੀ-ਅਪਣੀ ਸਮਝ ਹੈ, ਕਿਸੇ ਨੂੰ ਲਾਲਚ ਹੈ ਅਤੇ ਕੋਈ ਕਿਸੇ ਡਰ ਕਾਰਨ ਭਾਜਪਾ ਵਿਚ ਸ਼ਾਮਲ ਹੋ ਰਿਹਾ ਹੈ, ਜਿਨ੍ਹਾਂ ਨੇ ਗਲਤ ਕੰਮ ਕੀਤੇ ਇਹ ਡਰ ਉਹਨਾਂ ਨੂੰ ਹੀ ਹੈ।
ਸਿੱਧੂ ਜਿੱਥੇ ਵੀ ਜਾਂਦੇ, ਉੱਥੇ ਨੇਤਾ ਭੱਜ ਜਾਂਦੇ-ਰਾਣਾ ਗੁਰਜੀਤ
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਨਵਜੋਤ ਸਿੱਧੂ ਵੱਲੋਂ ਔਰਤਾਂ ਲਈ ਕੀਤੇ ਐਲਾਨ ਤੋਂ ਬਾਅਦ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਵੱਡੇ-ਵੱਡੇ ਐਲਾਨ ਕਰ ਰਹੀ ਹੈ। ਕੋਈ ਵੀ ਵਿਅਕਤੀ ਨਿੱਜੀ ਤੌਰ ‘ਤੇ ਗੱਲ ਕਰ ਸਕਦਾ ਹੈ। ਅਜਿਹੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਮੈਨੀਫੈਸਟੋ ਬਣਾਉਣਾ ਅਜੇ ਬਾਕੀ ਹਨ।
ਸਿੱਧੂ ਨੇ ਇਹ ਐਲਾਨ ਆਪਣੇ ਤੌਰ ‘ਤੇ ਕੀਤਾ ਹੈ ਤੇ ਇਹ ਐਲਾਨ ਮੈਨੀਫੈਸਟੋ ਵਿਚ ਸ਼ਾਮਲ ਹੋਣੇ ਸਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੇਰੀ ਮਰਜ਼ੀ ਦੇ ਖਿਲਾਫ਼ ਮੇਰੇ ਜ਼ਿਲ੍ਹੇ ‘ਚ ਪ੍ਰਧਾਨ ਲਗਾਇਆ ਗਿਆ ਹੈ ਤੇ ਨਵਜੋਤ ਸਿੱਧੂ ਜਿੱਥੇ ਵੀ ਜਾਂਦੇ ਹਨ ਉੱਥੇ ਨੇਤਾ ਭੱਜ ਜਾਂਦੇ ਹਨ। ਇਕ ਹਿਸਾਬ ਨਾਲ ਸਿੱਧੂ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਾਰਟੀ ਵਿਚ ਸਿਰਫ਼ ਸੀ.ਐਮ. ਕੁਰਸੀ ਨੂੰ ਲੈ ਕੇ ਹੰਗਾਮਾ ਹੋਇਆ ਹੈ। ਲੋਕ ਸੀ.ਐਮ ਚੰਨੀ ਨੂੰ ਪਸੰਦ ਕਰ ਰਹੇ ਹਨ, ਉਹ ਚੰਗਾ ਕੰਮ ਕਰ ਰਿਹਾ ਹੈ। ਨਵਜੋਤ ਸਿੱਧੂ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਨੂੰ ਹਾਰਦੇ ਹੋਏ ਨਹੀਂ ਦੇਖ ਸਕਦੇ। ਪਾਰਟੀ ਅੰਦਰ ਲੜਾਈ ਚੰਗੀ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ ਪਰ ਲੱਗਦਾ ਹੈ ਪ੍ਰਧਾਨ ਵੱਖਰਾ ਹੈ। ਜਿੱਥੇ ਵੀ ਪ੍ਰਧਾਨ ਜਾਂਦੇ ਹਨ, ਲੀਡਰ ਭੱਜ ਜਾਂਦੇ ਹਨ। ਸਾਰਿਆਂ ਨੂੰ ਮਿਲ ਕੇ ਚੋਣ ਲੜਨੀ ਚਾਹੀਦੀ ਹੈ, ਨਹੀਂ ਤਾਂ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਉਹ ਪ੍ਰਧਾਨ ਬਣੇ ਹਨ ਉਹਨਾਂ ਦੀ ਕਦੇ ਵੀ ਮੇਰੇ ਨਾਲ ਮੁਲਾਕਾਤ ਨਹੀਂ ਹੋਈ। ਇਹ ਸਾਰੇ ਬਿਆਨ ਰਾਣਾ ਗੁਰਜੀਤ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਦਿੱਤੇ ਹਨ।
ਮਜੀਠੀਆ ਦੀਆਂ ਦਰਬਾਰ ਸਾਹਿਬ ਫੋਟੋਆਂ ਫੇਕ-ਰੰਧਾਵਾ
ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਨਸ਼ਾ ਤਸਕਰੀ ਦੇ ਕੇਸ ਵਿੱਚ ਨਾਮਜ਼ਦ ਬਿਕਰਮ ਮਜੀਠੀਆ ਬਾਰੇ ਕਿਹਾ ਕਿ ਉਹ ਪੰਜਾਬ ਵਿੱਚ ਵੀ ਨਹੀਂ ਹੈ। ਰੰਧਾਵਾ ਨੇ ਦਾਅਵਾ ਕੀਤਾ ਕਿ ਜਦੋਂ ਬਿਕਰਮ ਮਜੀਠੀਆ ਪੰਜਾਬ ‘ਚ ਹੋਏਗਾ ਤਾਂ ਉਸ ਦੀ ਗ੍ਰਿਫਤਾਰੀ ਵਿੱਚ ਇੱਕ ਮਿੰਟ ਵੀ ਨਹੀਂ ਲੱਗੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਮਜੀਠੀਆ ਦੀਆਂ ਫੋਟੋਆਂ ਫੇਕ ਹਨ। ਮੇਰੀ ਸੂਚਨਾ ਮੁਤਾਬਕ ਬਿਕਰਮ ਮਜੀਠੀਆ ਪੰਜਾਬ ਵਿੱਚ ਨਹੀਂ ਹੈ। ਦਰਬਾਰ ਸਾਹਿਬ ਦੀਆਂ ਫੋਟੋਆਂ ਜੋ ਮਜੀਠੀਆ ਦੀਆਂ ਸੋਸ਼ਲ ਮੀਡੀਆ ਉਪਰ ਹਨ, ਉਹ ਫੇਕ ਹਨ।
ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਕੋਲ ਸੁਰੱਖਿਆ ਨਹੀਂ ਹੈ। ਉਸ ਕੋਲ ਮੋਬਾਈਲ ਵੀ ਨਹੀਂ ਹੈ। ਇਸ ਲਈ ਉਸ ਨੂੰ ਟ੍ਰੇਸ ਕਰਨਾ ਔਖਾ ਹੈ। ਸੁਖਜਿੰਦਰ ਰੰਧਾਵਾ ਨੇ ਮਜੀਠੀਆ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਮਝੈਲ ਨਹੀਂ ਹੈ। ਮਾਝੇ ਦਾ ਕੋਈ ਬੰਦਾ ਅੱਜ ਤੱਕ ਲੁੱਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਤਾਂ ਗਿੱਦੜ ਹੈ ਜੋ ਲੁਕਿਆ ਹੋਇਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਮਜੀਠੀਆ ਉਸੇ ਪਰਿਵਾਰ ਦਾ ਹੈ ਜਿਸ ਨੇ ਜਨਰਲ ਡਾਇਰ ਨੂੰ ਖੁਆਇਆ ਸੀ।
ਉਨ੍ਹਾਂ ਕਿਹਾ ਕਿ 2019 ‘ਚ ਮੇਰੇ ਖਿਲਾਫ ਜਾਂਚ ਸ਼ੁਰੂ ਹੋਈ ਸੀ, ਜਿਸ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਮੇਰਾ ਨਹੀਂ, ਬਿਕਰਮ ਮਜੀਠੀਆ ਦਾ ਗੈਂਗਸਟਰ ਨਾਲ ਸਬੰਧ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਪੰਜਾਬ ਲਈ ਸਭ ਕੁਝ ਦੇਣ ਨੂੰ ਤਿਆਰ ਹੈ। ਜੇਕਰ ਮੈਨੂੰ ਅਸਤੀਫਾ ਦੇਣ ਲਈ ਕਿਹਾ ਜਾਂਦਾ ਹੈ ਤਾਂ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ।
ਰੰਧਾਵਾ ਨੇ ਕਿਹਾ ਕਿ ਪੂਰੀ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਨੇ ਇਹ ਐਫਆਈਆਰ ਕੀਤੀ ਹੈ, ਅਸੀਂ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਚੱਲ ਰਹੇ ਹਾਂ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਜੋ ਕਹਿ ਰਹੇ ਹਨ, ਉਹ ਗਲਤ ਹੈ।
ਪੁਲਿਸ ਬਾਦਲਾਂ ਦੇ ਡਰ ਤੋਂ ਮਜੀਠੀਆ ਨੂੰ ਨਹੀਂ ਕਰ ਰਹੀ ਗ੍ਰਿਫ਼ਤਾਰ-ਨਵਜੋਤ ਕੌਰ ਸਿੱਧੂ
ਨਿਊ ਅੰਮ੍ਰਿਤਸਰ ਵਿਚ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਪਹੁੰਚੇ ਮੈਡਮ ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਗਾਮੀ ਚੋਣਾਂ ਵਿੱਚ ਇੱਕ ਵਾਰ ਫੇਰ ਕਾਂਗਰਸ ਜਿੱਤ ਦਰਜ ਕਰਕੇ ਆਪਣੀ ਸਰਕਾਰ ਬਣਾਵੇਗੀ। ਜਦ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਬਿਕਰਮ ਮਜੀਠੀਆ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਤਾਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਪੁਲਿਸ ਬਾਦਲਾਂ ਦੇ ਡਰ ਤੋਂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਉਨ੍ਹਾਂ ਨੂੰ ਲਾਲ ਡਾਇਰੀ ਦਾ ਡਰ ਦਿਖਾ ਕੇ ਡਰਾ ਧਮਕਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਾਦਲਾਂ ਦੇ ਡਰ ਤੋਂ ਹੀ ਕਈ ਪੁਲਿਸ ਮੁਲਾਜ਼ਮ ਆਪਣੀਆਂ ਜ਼ਿਆਦਾ ਬਦਲੀਆਂ ਕਰਵਾ ਰਹੇ ਹਨ ਜਾਂ ਨੌਕਰੀਆਂ ਛੱਡ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਕ ਚੱਲਿਆ ਹੋਇਆ ਕਾਰਤੂਸ ਹੈ ਜਿਸ ਦਾ ਕੋਈ ਵੀ ਵਜੂਦ ਨਹੀਂ। ਜਦ ਨਵਜੋਤ ਕੌਰ ਸਿੱਧੂ ਨੂੰ ਸਵਾਲ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰ ਰਹੇ ਹਨ ਕਿ ਉਹ ਬੀਜੇਪੀ ਨਾਲ ਰਲ ਕੇ ਪੰਜਾਬ ਵਿਚ ਸਰਕਾਰ ਬਣਾਉਣਗੇ ਤਾਂ ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਰਲ ਕੇ ਪੰਜਾਬ ਸੰਭਾਲਣ ਦੀਆਂ ਗੱਲਾਂ ਬਾਅਦ ਵਿਚ ਕਰਨ ਪਹਿਲਾਂ ਉਹ ਆਪਣੀਆਂ ਤਿੰਨ ਘਰਵਾਲੀਆਂ ਤਾਂ ਸੰਭਾਲ ਲਵੇ।
ਸੁਖਬੀਰ ਬਾਦਲ ‘ਤੇ ਤੰਜ਼ ਕੱਸਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਜਾਣ ਕੇ ਨਹੀਂ ਚਾਹੁੰਦਾ ਕਿ ਪੰਜਾਬ ਵਿਚ ਅਫੀਮ ਦੀ ਖੇਤੀ ਸ਼ੁਰੂ ਹੋਵੇ ਕਿਉਂਕਿ ਇਸ ਦੇ ਨਾਲ ਉਸ ਦਾ ਸੰਥੈਟਿਕ ਡਰੱਗ ਦਾ ਧੰਦਾ ਬੰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪ ਅਫੀਮ ਖਾਣ ਦਾ ਸ਼ੌਕੀਨ ਹੈ ਅਤੇ ਰਾਜਸਥਾਨ ਤੋਂ ਲੈ ਕੇ ਆਉਂਦਾ ਹੈ ਜਦੋਂ ਘੱਟ ਅਫ਼ੀਮ ਖਾ ਲੈਂਦਾ ਹੈ ਤਾਂ ਛੋਟਾ ਗੱਪ ਮਾਰਦਾ, ਜਦ ਜ਼ਿਆਦਾ ਫੀਮ ਖਾਂਦਾ ਹੈ ਤਾਂ ਗੱਪ ਵੀ ਵੱਡਾ ਹੀ ਮਾਰਦਾ ਹੈ। ਇਸ ਕਰਕੇ ਉਸ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ। ਮਜੀਠੀਆ ਦੀ ਗ੍ਰਿਫ਼ਤਾਰੀ ‘ਤੇ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਤੁਸੀਂ ਦੇਖੀ ਜਾਓ ਬਹੁਤ ਜਲਦ ਹੀ ਬਿਕਰਮਜੀਤ ਮਜੀਠੀਆ ਦੀ ਗ੍ਰਿਫ਼ਤਾਰੀ ਕਰਕੇ ਉਸ ਨੂੰ ਜੇਲ੍ਹ ਵਿਚ ਸੁੱਟਿਆ ਜਾਵੇਗਾ।
ਭਾਜਪਾ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਝੂਠੀਆਂ-ਬਲਬੀਰ ਸਿੰਘ
ਭਾਜਪਾ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਕਾਰਦਿਆਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਵਿਚ ਹੀ ਸੀ ਅਤੇ ਹਮੇਸ਼ਾਂ ਕਾਂਗਰਸ ਵਿਚ ਹੀ ਰਹਿਣਗੇ। ਉਹਨਾਂ ਕਿਹਾ ਕਿ ਲੋਕ ਅਫ਼ਵਾਹਾਂ ਫੈਲਾਅ ਰਹੇ ਹਨ। ਬਲਬੀਰ ਸਿੱਧੂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ 100% ਮੋਹਾਲੀ ਦੀ ਟਿਕਟ ਮੈਨੂੰ ਹੀ ਮਿਲੇਗੀ।
ਮੋਹਾਲੀ ਸੀਟ ਤੋਂ ਚੋਣ ਲੜਨ ਦਾ ਦਾਅਵਾ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਉਹਨਾਂ ਦਾ ਪ੍ਰਦਰਸ਼ਨ ਦੇਖ ਕੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਮਾਫੀ ਵੀ ਮੰਗੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਬਾਰੇ ਗੱਲ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਉਹ ਸਿਆਸੀ ਮਕਸਦ ਲਈ ਪੰਜਾਬ ਆ ਰਹੇ ਹਨ। ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਅਤੇ ਦੇਸ਼ ਦੀ ਅਰਥਵਿਵਸਥਾ ਦਾ ਬਹੁਤ ਨੁਕਸਾਨ ਕੀਤਾ ਹੈ, ਜਿਸ ਨੂੰ ਲੋਕ ਹਮੇਸ਼ਾਂ ਯਾਦ ਰੱਖਣਗੇ।
ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ’ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਉਹ ਕੋਈ ਆਮ ਆਦਮੀ ਨਹੀਂ ਹੈ। ਉਹ ਅਪਣੇ ਵਾਅਦਿਆਂ ਤੋਂ ਹਮੇਸ਼ਾਂ ਹੀ ਮੁਨਕਰ ਹੁੰਦੇ ਆਏ ਹਨ। ਅਕਾਲੀ ਦਲ ’ਤੇ ਹਮਲਾ ਬੋਲਦਿਆ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੀ ਹੋਂਦ ਖ਼ਤਮ ਹੋ ਚੁੱਕੀ ਹੈ, ਉਹਨਾਂ ਪੱਲੇ ਕੁਝ ਨਹੀਂ ਰਿਹਾ।

Comment here