ਨਵੀਂ ਦਿੱਲੀ-ਭਾਰਤ ਦੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦਾ ਜਨਮ 13 ਜਨਵਰੀ 1949 ਨੂੰ ਪੰਜਾਬ ਦੇ ਪਟਿਆਲਾ ਵਿੱਚ ਹੋਇਆ ਸੀ। ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਹਿੱਸਾ ਵੀ ਲਿਆ। ਰਾਕੇਸ਼ ਸ਼ਰਮਾ ਨੇ 1982 ਵਿਚ ਰੂਸ-ਭਾਰਤ ਪੁਲਾੜ ਮਿਸ਼ਨ ਵਿਚ ਹਿੱਸਾ ਲਿਆ ਸੀ ਅਤੇ ਸਾਲ 1984 ਵਿਚ ਪੁਲਾੜ ਯਾਤਰਾ ‘ਤੇ ਗਏ ਸਨ। ਉਨ੍ਹਾਂ ਨੇ ਪੁਲਾੜ ਵਿੱਚ ਰਿਕਾਰਡ 7 ਦਿਨ 21 ਘੰਟੇ 40 ਮਿੰਟ ਦਾ ਸਮਾਂ ਬਿਤਾਇਆ ਹੈ। ਰਾਕੇਸ਼ ਸ਼ਰਮਾ ਪੁਲਾੜ ਤੋਂ ਵਾਪਿਸ ਆਏ ਅਤੇ ਮੁੜ ਹਵਾਈ ਸੈਨਾ ਵਿਚ ਸ਼ਾਮਲ ਹੋ ਗਏ। ਉਥੇ 1987 ਤੱਕ ਕੰਮ ਕੀਤਾ। ਫਿਰ 1987 ਵਿੱਚ ਵਿੰਗ ਕਮਾਂਡਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਇਸ ਤੋਂ ਬਾਅਦ ਉਹ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨਾਲ ਜੁੜ ਗਏ।
ਰਾਕੇਸ਼ ਸ਼ਰਮਾ ਇਸ ਸਮੇਂ ਆਪਣੀ ਪਤਨੀ ਮਧੂ ਨਾਲ ਤਾਮਿਲਨਾਡੂ ਦੇ ਕੂਨੂਰ ‘ਚ ਦੁਨੀਆ ਦੀ ਲਾਈਮਲਾਈਟ ਤੋਂ ਦੂਰ ਰਹਿ ਰਹੇ ਹਨ। ਸ਼ਰਮਾ ਇਸਰੋ ਦੇ ਗਗਨਯਾਨ ਲਈ ਰਾਸ਼ਟਰੀ ਸਲਾਹਕਾਰ ਕੌਂਸਲ ਦਾ ਹਿੱਸਾ ਰਹੇ ਹਨ, ਜੋ ਪੁਲਾੜ ਯਾਤਰੀ ਚੋਣ ਪ੍ਰੋਗਰਾਮ ਨੂੰ ਚਲਾਉਂਦੀ ਹੈ। ਸਾਲ 2021 ਵਿੱਚ, ਸ਼ਰਮਾ ਬੈਂਗਲੁਰੂ ਦੀ ਇੱਕ ਕੰਪਨੀ, ਕੈਡਿਲਾ ਲੈਬਜ਼ ਦੇ ਗੈਰ-ਕਾਰਜਕਾਰੀ ਚੇਅਰਮੈਨ ਸਨ। ਇਹ ਕੰਪਨੀ ਖਾਸ ਤੌਰ ‘ਤੇ ਬੀਮਾ ਖੇਤਰ ਦੀਆਂ ਕੰਪਨੀਆਂ ਲਈ ਇੰਟੈਲੀਜੈਂਸ ਆਟੋਮੇਸ਼ਨ ਪ੍ਰਦਾਨ ਕਰਨ ਲਈ ਕੰਮ ਕਰਦੀ ਹੈ। ਖ਼ਬਰਾਂ ਦੀ ਸੁਰਖੀਆਂ ਵਿੱਚ ਨਾ ਰਹਿਣ ਕਾਰਨ ਅੱਜ ਉਹ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ।
Comment here