ਚੰਡੀਗੜ-ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਸੂਬੇ ਮੁੱਖ ਚੋਣ ਅਧਿਕਾਰੀ ਡਾ.ਐਸ.ਕਰੁਣਾ ਰਾਜੂ ਵੀ ਕਰੋਨਾ ਦੀ ਮਾਰ ਹੇਠ ਆ ਗਏ ਹਨ। ਉਹਨਾਂ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਸ਼ਨਿਚਰਵਾਰ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ ਤੇ ਪੁੱਤਰ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਚੰਨੀ ਪਟਿਆਲਾ ਜ਼ਿਲ੍ਹੇ ਵਿਚ ਦੋ ਚੋਣ ਮੀਟਿੰਗਾਂ ਦਾ ਹਿੱਸਾ ਸਨ। ਦੋਵਾਂ ਮੀਟਿੰਗਾਂ ਵਿਚ ਚੰਨੀ ਨਾਲ ਸਟੇਜ ‘ਤੇ ਮੌਜੂਦ ਕਿਸੇ ਵੀ ਪਤਵੰਤੇ ਨੇ ਮਾਸਕ ਨਹੀਂ ਪਾਇਆ। ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਵਿਚਕਾਰ ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸੂਬੇ ‘ਚ ਲਗਾਤਾਰ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਓਮੀਕਰੋਨ ਦੇ ਵੀ ਕਈ ਕੇਸ ਆ ਗਏ। ਸਿਹਤ ਵਿਭਾਗ ਅਨੁਸਾਰ ਸੂਬੇ ਵਿਚ 16981338 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 617536 ਵਿਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕੁੱਲ ਸੰਕਰਮਿਤਾਂ ਵਿੱਚੋਂ 588257 ਠੀਕ ਹੋ ਚੁੱਕੇ ਹਨ। ਹੁਣ ਮੁੱਖ ਚੋਣ ਕਮਿਸ਼ਨਰ ਦੇ ਲਾਗ ਦੀ ਲਪੇਟ ਚ ਆਉਣ ਨਾਲ ਵੀ ਹਲਚਲ ਮਚੀ ਪਈ ਹੈ ਕਿ ਉਹਨਾਂ ਨਾਲ ਪਿਛਲੇ ਦਿਨਾਂ ਚ ਮੀਟਿੰਗਾਂ ਕਰਨ ਵਾਲਿਆਂ ਨੂੰ ਵੀ ਲਾਗ ਦਾ ਖਤਰਾ ਹੈ।
Comment here