ਖਬਰਾਂਖੇਡ ਖਿਡਾਰੀ

ਪੰਜਾਬ ਦੇ ਖਿਡਾਰੀਆਂ ਦਾ ਅੰਮ੍ਰਿਤਸਰ ਚ ਸ਼ਾਨਦਾਰ ਸਵਾਗਤ

ਹਾਕੀ ਟੀਮ ਨੂੰ ਐਸ ਜੀ ਪੀ ਸੀ ਨੇ ਕਰੋੜ ਰੁਪਏ ਦਿੱਤੇ

ਅੰਮ੍ਰਿਤਸਰ-ਟੋਕੀਓ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਵਾਪਸ ਪਰਤੇ ਭਾਰਤ ਦੇ ਹਾਕੀ ਖਿਡਾਰੀਆਂ ਦਾ ਇਥੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਢੋਲ ਢਮੱਕੇ ਨਾਲ ਜ਼ੋਰਦਾਰ ਸਵਾਗਤ ਕੀਤਾ ਗਿਆ। ਜਿਉਂ ਹੀ ਹਾਕੀ ਖਿਡਾਰੀ ਏਅਰਪੋਰਟ ਤੋਂ ਬਾਹਰ ਨਿਕਲੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਏਅਰਪੋਰਟ ਗੂੰਜ ਉੱਠਿਆ। ਖਿਡਾਰੀਆਂ ਨੂੰ ਹਾਰਾਂ ਨਾਲ ਲਦ ਦਿੱਤਾ ਗਿਆ।ਖਿਡਾਰੀਆਂ ਦੇ ਸਵਾਗਤ ਲਈ ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਦੱਤੀ, ਵਿਧਾਇਕ ਪਰਗਟ ਸਿੰਘ, ਮੇਅਰ ਕਰਮਜੀਤ ਸਿੰਘ ਰਿੰਟੂ ਵੀ ਏਅਰਪੋਰਟ ਪੁੱਜੇ। ਅੰਮ੍ਰਿਤਸਰ ਏਅਰਪੋਰਟ ਉੱਤੇ ਪੁੱਜੇ ਖਿਡਾਰੀਆਂ ਵਿੱਚ ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਕ੍ਰਿਸ਼ਨ ਸਿਮਰਨਜੀਤ ਸਿੰਘ, ਗੁਰਜੀਤ ਕੌਰ ਆਦਿ ਸ਼ਾਮਲ ਸਨ। ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਲਈ ਇਕਤਾਲੀ ਸਾਲ ਬਾਅਦ ਓਲੰਪਿਕ ਵਿਚ ਮੈਡਲ ਜਿੱਤਣਾ ਮਾਣ ਵਾਲੀ ਗੱਲ ਹੈ‌ ਉਨ੍ਹਾਂ ਕਿਹਾ ਕਿ ਅਗਲੇ ਟੂਰਨਾਮੈਂਟ ਵਿੱਚ ਉਹ ਸੋਨੇ ਦਾ ਤਮਗਾ ਜਿੱਤ ਕੇ ਲਿਆਉਣਗੇ। ਸਿਮਰਨਜੀਤ ਸਿੰਘ ਨੇ ਕਿਹਾ ਕਿ ਉਹ ਜਿੱਤਣ ਲਈ ਖੇਡੇ ਸਨ ਤੇ ਕਾਂਸੀ ਦਾ ਮੈਡਲ ਲੈ ਕੇ ਹੀ ਵਾਪਸ ਆਏ ਹਨ। ਅਗਲੀ ਵਾਰ ਉਨ੍ਹਾਂ ਦਾ ਪ੍ਰਦਰਸ਼ਨ ਇਸ ਤੋਂ ਵੀ ਬਿਹਤਰ ਹੋਵੇਗਾ।ਇਸ ਮੌਕੇ ਉੱਤੇ ਵੱਡੀ ਗਿਣਤੀ ਵਿਚ ਖਿਡਾਰੀਆਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਦੋਸਤ ਮਿੱਤਰ ਵੀ ਪਹੁੰਚੇ ਹੋਏ ਸਨ। ਇਸ ਉਪਰੰਤ ਖਿਡਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਰਵਾਨਾ ਗਏ।ਭਾਰਤੀ ਖਿਡਾਰੀ ਏਅਰਪੋਰਟ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ। ਖਿਡਾਰੀਆਂ ਪਿੰਡ ਵਾਲਿਆਂ ਵੱਲੋਂ ਖਿਡਾਰੀਆਂ ਦੇ ਜਗ੍ਹਾ-ਜਗ੍ਹਾ ਸਵਾਗਤ ਲਈ ਜਿੱਥੇ ਹੋਰਡਿੰਗ ਲਗਾਏ ਗਏ ਹਨ, ਉੱਥੇ ਹੀ ਸਵਾਗਤੀ ਪ੍ਰੋਗਰਾਮ ਵੀ ਰੱਖੇ ਗਏ ਹਨ।  ਸਾਰੇ ਖਿਡਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣ ਗਏ।

Comment here