ਸਿਆਸਤਖਬਰਾਂਚਲੰਤ ਮਾਮਲੇਮਨੋਰੰਜਨ

ਪੰਜਾਬ ਦੀ ਖੁਦਮੁਖਤਾਰੀ ਦੀ ਗੱਲ ਕਰਦਾ ਮੂਸੇਵਾਲਾ ਦਾ ਐੱਸਵਾਈਐੱਲ ਗਾਣਾ ਰਿਲੀਜ਼

ਮਾਨਸਾ- ਬੀਤੇ ਮਹੀਨੇ ਕਤਲ ਕਰ ਦਿੱਤੇ ਗਏ ਗਾਇਕ ਤੇ ਕਾਂਗਰਸੀ ਰਾਜਨੇਤਾ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਅੱਜ ਉਸਦਾ ਗਾਇਆ ਹੋਇਆ ਗੀਤ ਰਿਲੀਜ਼ ਕੀਤਾ ਗਿਆ। ਇਸ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਲੀਕ ਹੋਣ ਕਾਰਨ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ। ਗੀਤ ਸੁਣਨ ਤੋਂ ਬਾਅਦ ਇਸਦੀ ਵਜ੍ਹਾ ਸਾਹਮਣੇ ਆਈ ਹੈ। ਅਸਲ ਵਿੱਚ ਇਹ ਪਹਿਲਾ ਗੀਤਾ ਹੈ, ਜਿਸ ਵਿੱਚ ਸਿੱਧੂ ਮੁੂਸੇਵਾਲਾ ਨੇ ਪੰਜਾਬ ਲਈ ਖੁਦਮੁਖ਼ਤਿਆਰੀ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੀਤ ਵਿੱਚ ਪੰਜਾਬ ਲਈ ਚੰਡੀਗੜ੍ਹ ਹੀ ਨਹੀਂ, ਪੰਜਾਬ ਤੋਂ ਵੱਖ ਹੋਏ ਹਿਮਾਚਲ ਤੇ ਹਰਿਆਣਾ ਦੀ ਵੀ ਮੁੜ ਤੋਂ ਮੰਗ ਕੀਤੀ ਗਈ। ਇਹ ਗੀਤ ਸਤਲੁਜ ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ ‘ਤੇ ਅਧਾਰਤ ਹੈ। ਗੀਤ ਦੇ ਸਪੱਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂਸੱਤਾ ਨਹੀਂ ਮਿਲਦੀ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪਾਣੀ ਛੱਡੋ,  ਪਾਣੀ ਦਾ ਇੱਕ ਵੀ ਤੁਪਕਾ ਨਹੀਂ ਦਿੰਦੇ। ਗੀਤਾਂ ਵਿੱਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜਿਕਰ ਹੈ। ਗੀਤ ਵਿੱਚ ਪੰਜਾਬ ਲਈ ਖ਼ੁਦਮੁਖ਼ਤਾਰੀ ਦੀ ਮੰਗ ਦੇ ਨਾਲ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਗੀਤ ਵਿੱਚ ‘ਚਿੱਟੀ ਟੋਪੀ’ ਵਾਲੇ ਤੇ ਟਿੱਪਣੀ ਕੀਤੀ ਗਈ ਹੈ। ‘ਚਿੱਟੀ ਟੋਪੀ’ ਵਾਲੇ ਵੱਡੀ ਸੋਚ ਤੇ ਨੀਅਤ ਛੋਟੀ ਵਾਲਿਆਂ ਨੂੰ ਪੰਜਾਬੀ ਨਾਲ ਨਾ ਖਹਿਣ ਦੀ ਸਲਾਹ ਦਿੱਤੀ। ਗੀਤ ਵਿੱਚ ਮਰਹੂਮ ਅਦਾਕਾਰਾ ਦੀਪ ਸਿੱਧੂ ਦਾ ਡਾਇਲੋਗ ਵਰਤ ਕੇ ਕੁਮੈਂਟ ਕੀਤਾ ਗਿਆ ਹੈ। ਜਿਸ ਵਿੱਚ ਦੀਪ ਸਿੱਧੂ ਨੇ ਕਿਹਾ ਹੈ ਕਿ ਉਸਨੂੰ ਇੰਨਾ ਦੁੱਖ ਆਪਣੇ ਪਿਤਾ ਦੇ ਮੌਤ ਦਾ ਨਹੀਂ ਹੋਇਆ, ਜਿੰਨਾ ਨਿਸ਼ਾਨ ਸਾਹਿਬ ਚੜਾਉਣ ਤੇ ਹੋਇਆ। ਇਸ ਗੱਲ ਤੇ ਗੀਤ ਵਿੱਚ ਕਿਹਾ ਗਿਆ ਹੈ ਕਿ’ ਨਿਸ਼ਾਨ ਸਾਹਿਬ ਦੇ ਚੜਾਉਣ ਤੇ ਅੜਬ ਪੰਜਾਬ ਰੋਂਦਾ ਕਿਉਂ ਸੀ..ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ, ਦੋਗਲਾ ਕਿਰਦਾਰ, ਜੇ ਨਿਸ਼ਾਨ ਸਾਹਿਬ ਚੜਾਇਆ ਤਾਂ ਰੋਂਦਾ ਕਿਉਂ,,,ਜਿੰਨਾ ਚਿਰ ਅਸੀਂ ਦੋਗਲਿਆਂ ਦਾ ਵਾਹ ਨਹੀਂ ਦਿੰਦੇ..’ ਪਾਣੀ ਤਾਂ ਪੁਲਾ ਤੋਂ ਲ਼ੰਘਦਾ ਪਰ ਸਾਨੂੰ ਭਾਵੇਂ ਲੱਖ ਰਲਾ ਲਵੋ ਪਰ ਥੱਲ਼ੇ ਨਹੀਂ ਲੱਗਣਾ..ਦਬਕ ਨਾਲ ਮੰਗਦੇ ਹੋ ਅਸੀਂ ਤਾਂ ਨਹੀਂ ਦਿੰਦੇ..

ਗੀਤ ਵਿੱਚ ਬਲਵਿੰਦਰ ਜਟਾਣਾ ਦਾ ਜਿਕਰ ਆਉਂਦਾ ਹੈ। ਐਸ.ਵਾਈ.ਐਲ ਨਹਿਰ ਦੇ ਵਿਰੋਧ ਵਿੱਚ ਬਲਵਿੰਦਰ ਜਟਾਣਾ ਦੀ ਭੂਮਿਕਾ ਬਾਰੇ ਜਿਕਰ ਆਉਂਦਾ ਹੈ। ਦੱਸਿਆ ਜਾਂਦਾ ਹੈ ਕਿ ਉਹ ਖਾਲਿਸਤਾਨ ਪੱਖੀ ਜਥੇਬੰਦੀ ਬੱਬਰ ਖਾਲਸਾ ਨਾਲ ਸਬੰਧਿਤ ਸੀ, ਜਿਸ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ 1990 ਵਿਚ ਚੰਡੀਗੜ੍ਹ ਦੇ ਇਕ ਦਫਤਰ ਵਿਚ ਨਹਿਰ ਦੀ ਉਸਾਰੀ ਬਾਰੇ ਚਰਚਾ ਕਰ ਰਹੇ ਕੁਝ ਅਧਿਕਾਰੀਆਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਐਸ.ਵਾਈ.ਐਲ ਨਹਿਰ ਦਾ ਪ੍ਰੋਜੈਕਟ ਬੰਦ ਕਰ ਦਿੱਤਾ ਸੀ। ਇੰਨਾ ਹੀ ਨਹੀਂ ਅੰਤ ਵਿੱਚ ਚਿਤਾਵਨੀ ਵੀ ਦਿੱਤੀ ਹੈ ਕਿ ‘ਕਲਮ ਨਹੀਂ ਰੁਕਣੀ..ਨਿੱਤ ਨਵਾਂ ਗਾਉਣਾ ਆਓ..’

ਐਸਵਾਈਐਲ ਗੀਤ ਨੂੰ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਖ਼ੁਦ ਲਿਖਿਆ ਅਤੇ ਆਪਣੀ ਆਵਾਜ਼ ਵਿੱਚ ਗਾਇਆ ਗਿਆ ਹੈ ਤੇ ਕਿੁਦ ਹੀ ਪ੍ਰੋਡਿਊਸ ਕੀਤਾ ਗਿਆ ਹੈ। ਇਸ ਗੀਤ ਤੇ ਆਰਟ ਵਰਕ ਅਤੇ ਵੀਡੀਓ ਦਾ ਕੰਮ ਨਵਕਰਨ ਬਰਾੜ ਵੱਲੋਂ ਕੀਤਾ ਗਿਆ ਹੈ ।ਇਸ ਗੀਤ ਦੇ ਬੋਲ ਕੁਝ ਦਿਨ ਪਹਿਲਾਂ ਲੀਕ ਵੀ ਹੋਏ ਹਨ ਜਿਸ ਕਰਕੇ ਗਾਇਕ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕਾਂ ਵਿਚ ਗੁੱਸਾ ਵੀ ਪਾਇਆ ਗਿਆ । ਪਰਿਵਾਰ ਦੇ ਅਨੁਸਾਰ, ਮੂਸੇਵਾਲਾ ਨੇ ਆਡੀਓ ਰਿਕਾਰਡਿੰਗ ਪੂਰੀ ਕਰ ਲਈ ਸੀ ਅਤੇ  ਵੀਡੀਓ ਸ਼ੂਟ ਬਾਰੇ ਗੱਲਬਾਤ ਚੱਲ ਰਹੀ ਸੀ। ਉਸ ਨੇ ਇਸ ਗਰਮੀਆਂ ਵਿੱਚ ਆਪਣੇ ਸੰਗੀਤ ਸਮਾਰੋਹਾਂ ਲਈ ਕੈਨੇਡਾ ਜਾਣਾ ਸੀ ਅਤੇ ਉਸ ਤੋਂ ਠੀਕ ਪਹਿਲਾਂ SYL ਗੀਤ ਰਿਲੀਜ਼ ਕਰਨ ਦੀ ਯੋਜਨਾ ਸੀ।

Comment here