ਸਿਆਸਤਖਬਰਾਂ

ਪੰਜਾਬ ਦੀਆਂ ਮੰਡੀਆਂ ਚ ਲੱਗਣਗੇ ਸੋਲਰ ਪਾਵਰ ਪਲਾਂਟ

ਚੰਡੀਗੜ-ਸੂਬਾ ਵਾਸੀਆਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਮੰਡੀ ਬੋਰਡ ਅਧੀਨ ਆਉਂਦੀਆਂ ਸਾਰੀਆਂ ਮੰਡੀਆਂ ‘ਚ ਸੋਲਰ ਪਾਵਰ ਪਲਾਂਟ ਲਾਏ ਜਾਣ ਦੀ ਤਜਵੀਜ਼ ਨੂੰ ਮਾਨ ਸਰਕਾਰ ਜਲਦ ਅਮਲੀ ਜਾਮਾ ਪਹਿਨਾਵੇਗੀ। ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਦੇਸ਼ ਦਿੱਤੇ ਕਿ ਸਾਰੀਆਂ ਦਾਣਾ ਅਤੇ ਸਬਜ਼ੀ ਮੰਡੀਆਂ ਵਿੱਚ ਸੋਲਰ ਪਾਵਰ ਪਲਾਂਟ ਲਾਉਣ ਲਈ ਜਲਦ ਕਾਰਵਾਈ ਆਰੰਭੀ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ 4 ਮੰਡੀਆਂ ‘ਚ ਨੈੱਟ ਮੀਟਰਿੰਗ ਰੂਫ ਟਾਪ ਸੋਲਰ ਪਾਵਰ ਪਲਾਂਟ ਲਾਉਣ ਦਾ ਪਾਇਲਟ ਪ੍ਰਾਜੈਕਟ ਚੱਲ ਰਿਹਾ ਹੈ, ਇਸ ਤਰਜ਼ ‘ਤੇ 23 ਮੰਡੀਆਂ ਵਿੱਚ ਅਜਿਹੇ ਸੋਲਰ ਪਾਵਰ ਪਲਾਂਟ 23 ਮੰਡੀਆਂ ‘ਚ ਲਾਏ ਜਾਣਗੇ।  ਮੰਤਰੀ ਨੇ ਪਿੰਡਾਂ ਦੀਆਂ ਦਾਣਾ ਮੰਡੀਆਂ ਵਿੱਚ ਸ਼ੈੱਡ ਪਾਏ ਜਾਣ ਬਾਰੇ ਵੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨਾਲ ਹੀ ਕਿਹਾ ਕਿ ਅਜਿਹੇ ਸ਼ੈੱਡ ਪਾਏ ਜਾਣ ਜਿਨ੍ਹਾਂ ‘ਤੇ ਅਸਾਨੀ ਨਾਲ ਸੋਲਰ ਪੈਨਲ ਲਾਏ ਜਾ ਸਕਣ। ਸਬਜ਼ੀ ਮੰਡੀਆਂ ਦੀ ਸਫਾਈ ਰੋਜ਼ਾਨਾ ਯਕੀਨੀ ਬਣਾਉਣਲਈ ਵੀ ਅਧਿਕਾਰੀਆਂ ਨੂੰ ਕਿਹਾ ਗਿਆ ਹੈ। ਧਾਲੀਵਾਲ ਨੇ  ਫੋਕਲ ਪੁਆਇੰਟ ਦੀਆਂ ਖਾਲੀ ਪਈਆਂ ਜ਼ਮੀਨਾਂ ਨੂੰ ਵਰਤੋਂ ‘ਚ ਲਿਆਉਣ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਰਿਪੋਰਟ ਪੇਸ਼ ਕਰਨ ਲਈ ਕਿਹਾ।

Comment here