ਅਜਬ ਗਜਬਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਦਾ ਪਿੰਡ ਵਿਕਾਊ ਹੈ…

ਰਾਵੀ ਪਾਰ ਦੇ ਸੱਤ ਪਿੰਡ ਵੀ ਨਿਰਾਸ਼ਾ ਦੇ ਆਲਮ ਚ

ਵਿਸ਼ੇਸ਼ ਰਿਪੋਰਟ-ਰੋਹਿਨੀ

ਪੰਜਾਬ ਦਾ ਇੱਕ ਪਿੰਡ ਵਿਕਾਊ ਹੈ, ਫਾਜ਼ਿਲਕਾ ਦਾ ਪਿੰਡ ਰਾਮਗੜ੍ਹ, ਜੋ ਕਈ ਸਾਲਾਂ ਤੋਂ ਲਗਾਤਾਰ ਪਾਣੀ ਦੀ ਮਾਰ ਹੇਠ ਆ ਰਿਹਾ ਹੈ, ਕਈ ਸਰਕਾਰਾਂ ਆਈਆਂ, ਕਈ ਗਈਆਂ ਪਰ ਪਿੰਡ ਦੇ ਹਾਲਾਤ ਨਹੀਂ ਸੁਧਰੇ। ਪਿੰਡ ਵਾਸੀ ਪਿੰਡ ਛੱਡਣ ਲਈ ਮਜਬੂਰ ਹੋ ਗਏ ਹਨ ਅਤੇ ਪਿੰਡ ਨੂੰ ਵਿਕਾਊ ਕਰ ਦਿੱਤਾ ਹੈ।  ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੁਕਤਸਰ ਖੇਤਰ ਵਿੱਚੋਂ ਲਗਭਗ 25 ਪਿੰਡਾਂ ਦਾ ਪਾਣੀ ਸਾਡੇ ਵੱਲ ਕੱਢਿਆ ਜਾਂਦਾ ਹੈ ਜਿਸ ਨਾਲ ਸਾਡੇ ਏਰੀਏ ਵਿਚ ਹੜ੍ਹ ਵਰਗਾ ਮਾਹੌਲ ਹੋ ਜਾਂਦਾ ਹੈ। ਸਾਰੀਆਂ ਫ਼ਸਲਾਂ ਅਤੇ ਪਿੰਡ ਪਾਣੀ ‘ਚ ਡੁੱਬ ਜਾਂਦਾ ਹੈ। ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ। ਪਿੰਡ ਵੱਲੋਂ ਆਪਣੇ ਤੌਰ ‘ਤੇ ਹੀ ਪਿੰਡ ਦੇ ਚਾਰੇ ਪਾਸੇ ਬੰਨ੍ਹ ਲਾ ਕੇ ਪਿੰਡ ਦਾ ਬਚਾਅ ਕੀਤਾ ਜਾਂਦਾ ਹੈ। ਖੇਤਾਂ ਵਿੱਚ ਪਾਣੀ ਭਰਨ ਕਾਰਨ ਪਸ਼ੂਆਂ ਲਈ ਖਾਣ ਲਈ ਚਾਰਾ ਵੀ ਨਹੀਂ ਮਿਲਦਾ ,  ਕਈ ਪਸ਼ੂਆਂ ਦੀ ਤਾਂ ਭੁਖ ਨਾਲ ਹੀ ਮੌਤ ਹੋ ਜਾਂਦੀ ਹੈ । ਪਿੰਡ ਦੇ ਵਾਟਰ ਵਰਕਸ ਵਿਚ ਵੀ ਗੰਦਾ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਪਿੰਡ ਨੂੰ ਪੀਣ ਲਈ ਪਾਣੀ ਵੀ ਕਿਸੇ ਹੋਰ ਪਾਸੇ ਤੋਂ ਲੈ ਕੇ ਆਉਂਣਾ ਪੈਂਦਾ ਹੈ।  ਸਿਵਿਆਂ ਵਿੱਚ ਵੀ ਪਾਣੀ ਭਰਿਆ ਹੋਇਆ ਹੈ, ਸਸਕਾਰ ਕਰਨ ਲਈ ਵੀ ਦੂਜੇ ਪਿੰਡ ਜਾਣਾ ਪੈਂਦਾ ਹੈ ।  ਸਾਰੇ ਪਾਸੇ ਪਾਣੀ ਭਰਿਆ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੇੜੇ ਮਾਰ ਕੇ ਫੋਟੋਆਂ ਖਿਚਵਾ ਕੇ ਸਿਰਫ਼ ਭਰੋਸਾ ਹੀ ਦਿੱਤਾ ਜਾਂਦਾ ਹੈ ਪਰ ਸਾਡੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ । ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਨੂੰ ਬਚਾਇਆ ਜਾਵੇ ਜਾਂ ਫਿਰ ਪਿੰਡ ਨੂੰ ਪੰਜਾਬ ‘ਚੋਂ ਕੱਢ ਕੇ ਕਿਸੇ ਹੋਰ ਸੂਬੇ ਨਾਲ ਜੋੜ ਦਿੱਤਾ ਜਾਵੇ ।

ਰਾਵੀ ਪਾਰ ਦੇ ਸੱਤ ਪਿੰਡ ਵੀ ਨਿਰਾਸ਼ਾ ਦੇ ਆਲਮ ਚ

ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਅਧੀਨ ਪੈਂਦੇ ਮਕੋੜਾ ਪਤਨ ਰਾਵੀ ਦਰਿਆ ਤੇ ਬਣਿਆ ਅਸਥਾਈ ਪੁਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ 7 ਪਿੰਡਾਂ ਦਾ ਸਪੰਰਕ ਭਾਰਤ ਦੇਸ਼ ਨਾਲ ਟੁੱਟ ਚੁੱਕਾ ਅਤੇ ਇਹਨਾਂ ਪਿੰਡਾ ਨੂੰ ਜਾਣ ਦਾ ਇਕ ਮਾਤਰ ਸਹਾਰਾ ਕਿਸ਼ਤੀ ਹੈ। ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਸੀ। ਪਰ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਵਜੂਦ ਇਹਨਾਂ ਪਿੰਡਾ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ। ਜਿਸ ਕਰਕੇ ਬਹੁਤ ਸਾਰੇ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾਂ ਚੁੱਕੇ ਹਨ। ਇਸ ਵਕਤ ਰਾਵੀ ਦਰਿਆ ਤੋਂ ਪਾਰ ਸਿਰਫ 14 ਵਿੱਚੋ 7 ਪਿੰਡ ਹੀ ਮਜੂਦ ਹਨ। ਜੋ ਬਰਸਾਤ ਦੇ ਦਿਨਾਂ ਵਿਚ ਖ਼ੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਹਨ। ਜਦ ਵੀ ਇਹ ਅਸਥਾਈ ਪੁਲ ਚੁੱਕ ਲਿਆ ਜਾਂਦਾ ਹੈ ਤਾਂ ਇਹਨਾਂ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ। ਕਈ ਲੋਕ ਤਾਂ ਕਹਿੰਦੇ ਹਨ ਕਿ ਇਨ੍ਹਾਂ ਦਿਨਾਂ ‘ਚ ਸਾਨੂੰ ਇਹ ਪਤਾ ਨਹੀਂ ਚਲਦਾ ਕਿ ਅਸੀਂ ਕਿਸ ਦੇਸ਼ ਦੇ ਨਾਗਰਿਕ ਹਾਂ ਕਿਉਂਕਿ ਇਹ ਇਲਾਕਾ ਦੋ ਦਰਿਆਵਾਂ ਦੇ ਪਾਰ ਅਤੇ ਐਲ ਓ ਸੀ ਦੇ ਨਾਲ ਲੱਗਦਾ ਹੈ। ਹਰ ਵਾਰ ਵੋਟਾਂ ਵੇਲੇ ਪਿੰਡਾਂ ਦੇ ਲੋਕਾਂ ਨੂੰ  ਪੱਕੇ ਪੁਲ ਦੀ ਆਸ ਬੰਨਾਈ ਜਾਂਦੀ ਹੈ,ਪਰ ਸਿਵਾਏ ਲਾਰਿਆਂ ਦੇ ਬਿਨਾ ਕੁਝ ਨਹੀਂ ਮਿਲਦਾ।

 

Comment here