ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ‘ਚ 68.3 ਫ਼ੀਸਦੀ ਵੋਟਿੰਗ

ਚੰਡੀਗੜ-ਪੰਜਾਬ ਵਿਧਾਨ ਸਭਾ ਦੀਆਂ 2022 ਲਈ ਵੋਟਿੰਗ ਸ਼ਾਮ 6 ਵਜੇ ਪੂਰੀ ਹੋ ਚੁੱਕੀ ਹੈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਕਿੰਨੀ ਵੋਟਿੰਗ ਹੋਈ, ਇਸ ਦੀ ਗਿਣਤੀ ਖਬਰ ਲਿਖੇ ਜਾਣ ਤੱਕ ਅਜੇ ਵੀ ਜਾਰੀ ਹੈ। ਪਰੰਤੂ 6 ਵਜੇ ਤੱਕ ਪੰਜਾਬ ‘ਚ 68.3 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਪੰਜਾਬ ਵਿੱਚ 1304 ਉਮੀਦਵਾਰਾਂ ਦੀ ਕਿਸਮਤ ਅੱਜ ਈ ਵੀ ਐਮ ਚ ਬੰਦ ਹੋ ਗਈ, ਜਿਨ੍ਹਾਂ ਵਿਚੋਂ 231 ਕੌਮੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਜਦਕਿ ਇਨ੍ਹਾਂ ਵਿਚੋਂ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। 10 ਮਾਰਚ ਨੂੰ ਨਤੀਜੇ ਆਉਣਗੇ। ਜੇਕਰ ਗੱਲ ਕੀਤੀ ਜਾਵੇ ਪਿਛਲੀਆਂ ਚੋਣਾਂ ਵਿੱਚ ਪੋਲ ਹੋਈਆਂ ਵੋਟਾਂ ਤਾਂ ਪੰਜਾਬ ਦੀਆਂ 2017 ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੋਲਿੰਗ 78.57 ਫੀਸਦੀ ਵੋਟਿੰਗ ਹੋਈ ਅਤੇ ਇਸਤੋਂ ਪਹਿਲਾਂ 2012 ਵਿੱਚ 77.40 ਫੀਸਦੀ ਵੋਟਿੰਗ ਹੋਈ ਸੀ।

ਪੋਲਿੰਗ ਦਾ ਸਮਾਂ ਖਤਮ ਹੁੰਦੇ ਹੀ ਪੋਲਿੰਗ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ। ਪੋਲਿੰਗ ਸਟੇਸ਼ਨਾਂ ਦੇ ਬਾਹਰ ਭਾਰੀ ਸੁਰੱਖਿਆ ਬਲ ਮੌਜੂਦ ਹੈ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਅਤੇ ਵੋਟਰਾਂ ਵੱਲੋਂ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।

ਜ਼ਿਲ੍ਹੇਵਾਰ ਅੰਕੜਿਆਂ ਦੀ ਗੱਲ ਕੀਤੀ ਜਾਏ ਤਾਂ ਬਰਨਾਲਾ 66, ਬਠਿੰਡਾ 67, ਫਰੀਦਕੋਟ 65, ਫਤਿਹਗੜ੍ਹ 64, ਫਾਜ਼ਿਲਕਾ 70, ਫਿਰੋਜ਼ਪੁਰ 66, ਗੁਰਦਾਸਪੁਰ 62, ਹੁਸ਼ਿਆਰਪੁਰ 61, ਜਲੰਧਰ 56, ਕਪੂਰਥਲਾ 61, ਲੁਧਿਆਣਾ 57, ਮਲੇਰਕੋਟਲਾ 71, ਮਾਨਸਾ 73, ਮੋਗਾ 61, ਮੁਕਤਸਰ 76, ਐਸ ਬੀ ਐਸ ਨਗਰ 61, ਸੰਗਰੂਰ 69, ਤਰਨਤਾਰਨ 57, ਸਭ ਤੋਂ ਘੱਟ ਅੰਮ੍ਰਿਤਸਰ ਦੱਖਣੀ 48.06 ਫ਼ੀਸਦੀ ਅਤੇ ਸਭ ਤੋਂ ਵੱਧ  77 ਫ਼ੀਸਦੀ ਗਿੱਦੜਬਾਹਾ ‘ਚ ਪੋਲਿੰਗ ਹੋਈ ਹੈ।

Comment here