ਚੰਡੀਗੜ-ਪੰਜਾਬ ਵਿੱਚ ਤਿੰਨ ਮਹੀਨਿਆਂ ਬਾਅਦ ਇੱਕ ਵਾਰ ਫੇਰ ਕਰੋਨਾ ਡਰਾਉਣ ਲੱਗਿਆ ਹੈ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਅਤੇ ਸੰਕਰਮਣ ਦੀ ਦਰ ਲਗਾਤਾਰ ਵੱਧ ਰਹੀ ਹੈ। ਬੀਤੇ ਚੌਵੀ ਘੰਟਿਆਂ ਵਿਚ ਸਿਹਤ ਵਿਭਾਗ ਨੇ 11,925 ਨਮੂਨਿਆਂ ਦੀ ਜਾਂਚ ਕੀਤੀ ਅਤੇ ਇਨ੍ਹਾਂ ਵਿੱਚੋਂ 223 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਇਨਫੈਕਸ਼ਨ ਦੀ ਦਰ 1.87 ਫੀਸਦੀ ਰਹੀ। ਕਰੋਨਾ ਕਾਰਨ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ। ਲੁਧਿਆਣਾ, ਪਟਿਆਲਾ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਐੱਚਆਈਵੀ ਪਾਜ਼ੀਟਿਵ ਵੀ ਸੀ। ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1079 ਹੋ ਗਈ ਹੈ। ਇਨ੍ਹਾਂ ‘ਚੋਂ 28 ਮਰੀਜ਼ ਆਕਸੀਜਨ ‘ਤੇ ਅਤੇ ਦੋ ਵੈਂਟੀਲੇਟਰ ‘ਤੇ ਹਨ। ਮੋਹਾਲੀ ਵਿੱਚ ਸਭ ਤੋਂ ਵੱਧ 324 ਐਕਟਿਵ ਮਰੀਜ਼ ਹਨ, ਜਦੋਂ ਕਿ ਲੁਧਿਆਣਾ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 207, ਪਟਿਆਲਾ ਵਿੱਚ 92, ਬਠਿੰਡਾ ਵਿੱਚ 76 ਅਤੇ ਜਲੰਧਰ ਵਿੱਚ 67 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 125 ਮਰੀਜ਼ਾਂ ਨੇ ਵੀ ਕੋਰੋਨਾ ਨੂੰ ਹਰਾਇਆ ਹੈ।
ਚਿੰਤਾ ਵਾਲੀ ਗੱਲ ਹੈ ਕਿ ਇਸ ਮਸਲੇ ਤੇ ਸਰਕਾਰੀ ਪੱਧਰ ਤੇ ਕੋਈ ਸਮੀਖਿਆ ਬੈਠਕ ਨਹੀੰ ਹੋਈ, ਸਿਹਤ ਮੰਤਰੀ ਡਾ ਵਿਜੈ ਸਿੰਗਲਾ ਦੀ ਬਰਖਾਸਤਗੀ ਕਾਰਨ ਖਾਲੀ ਹੋਈ ਮੰਤਰਾਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਰੱਖਿਆ ਹੋਇਆ ਹੈ, ਪਰ ਮੰਤਰਾਲੇ ਦੇ ਕੰਮ ਕਾਜ ਰੁਕਿਆਂ ਵਰਗੇ ਹਨ।
Comment here