ਅਪਰਾਧਸਿਆਸਤਖਬਰਾਂ

ਪੰਜਾਬ ਚ ਹੋਏ ਧਮਾਕਿਆਂ ਦੇ ਮੁਲਜ਼ਮਾਂ ਨੂੰ ਸ਼ਰਨ ਦੇਣ ਵਾਲੇ ਫੜੇ ਗਏ

ਨਵੀਂ ਦਿੱਲੀ- ਦੇਸ਼ ਵਿਰੋਧੀ ਤਾਕਤਾਂ ਖਿਲਾਫ ਸੁਰੱਖਿਆ ਫੋਰਸਾਂ ਦੀ ਚੱਲ ਰਹੀ ਮੁਹਿਮ ਤਹਿਤ ਅੱਜ ਓਸ ਵਕਤ ਵੱਡੀ ਸਫਲਤਾ ਹਾਸਲ ਹੋਈ ਜਦ ਪੰਜਾਬ ਦੇ ਪਠਾਨਕੋਟ ‘ਚ ਬੀਤੇ ਸਾਲ  ‘ਚ 3 ਅਹਿਮ ਥਾਵਾਂ ‘ਤੇ ਹੋਏ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ ਅਤੇ ਸਾਜ਼ਿਸ਼ਕਰਤਾ ਨੂੰ ਪਨਾਹ ਦੇਣ ਵਾਲੇ 4 ਦੋਸ਼ੀਆਂ ਨੂੰ ਉਤਰਾਖੰਡ ਚੋੰ ਕਾਬੂ ਕੀਤਾ ਗਿਆ। ਕੁਮਾਉਂ ਦੀ ਐੱਸਟੀਐੱਫ ਨੇ ਬਾਜਪੁਰ ਦੇ ਕਾਲਾਖੇੜਾ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਇੱਕ .32 ਬੋਰ ਦਾ ਪਿਸਤੌਲ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ। ਊਧਮਸਿੰਘਨਗਰ ਦੇ ਡੀਆਈਜੀ ਅਤੇ ਐਸਐਸਪੀ ਨੇ ਦੱਸਿਆ ਕਿ ਪੰਜਾਬ ਬੰਬ ਧਮਾਕਾ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ ਮੋਡ ‘ਤੇ ਆ ਗਈਆਂ ਸਨ। ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਤੋਂ ਪੁੱਛਗਿੱਛ ਤੋਂ ਬਾਅਦ ਕਈ ਅਹਿਮ ਜਾਣਕਾਰੀਆਂ ਵੀ ਹਾਸਲ ਹੋਈਆਂ ਹਨ। ਐਸਐਸਪੀ ਬਰਿੰਦਰਮੀਤ ਸਿੰਘ ਨੇ ਦੱਸਿਆ ਕਿ ਨਵੰਬਰ 2021 ਨੂੰ ਪੰਜਾਬ ਸੂਬੇ ਦੇ ਪਠਾਨਕੋਟ, ਲੁਧਿਆਣਾ ਅਤੇ ਨਵਾਂਸ਼ਹਿਰ ਵਿੱਚ ਹੋਏ ਤਿੰਨ ਬੰਬ ਧਮਾਕਿਆਂ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਿਸ ਤੋਂ ਬਾਅਦ ਦੇਸ਼ ਅਤੇ ਰਾਜਾਂ ਦੀਆਂ ਸੁਰੱਖਿਆ ਏਜੰਸੀਆਂ ਨੇ ਰਾਜਾਂ ਨੂੰ ਅਲਰਟ ਕਰ ਦਿੱਤਾ ਅਤੇ ਉੱਤਰਾਖੰਡ ਐਸਟੀਐਫ ਨੂੰ ਅਹਿਮ ਜਾਣਕਾਰੀ ਦਿੱਤੀ। ਬੰਬ ਧਮਾਕਿਆਂ ਦੇ ਸਾਜ਼ਿਸ਼ਕਰਤਾ ਸੁਖਪ੍ਰੀਤ ਉਰਫ ਸੁੱਖ ਦਾ ਨਾਂ ਸਾਹਮਣੇ ਆਇਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਜ਼ਿਸ਼ਕਰਤਾ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਉਰਫ ਸਾਬੀ ਵਾਸੀ ਪਿੰਡ ਰਾਮਨਗਰ ਥਾਣਾ ਕੇਲਾਖੇੜਾ ਅਤੇ ਜੱਦੀ ਪਿੰਡ ਕਾਲਕੇ ਥਾਣਾ ਖਲਚੀਆਂ ਅੰਮ੍ਰਿਤਸਰ, ਰਾਮਨਗਰ, ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਕੇਲਾਖੇੜਾ ਨੇ ਗੁਰਪਾਲ ਸਿੰਘ ਉਰਫ਼ ਗੁਰੀ ਢਿੱਲੋਂ ਵਾਸੀ ਗੋਲੂ ਟਾਂਡਾ ਥਾਣਾ ਸਵਾ ਰਾਮਪੁਰ ਯੂਪੀ ਅਤੇ ਅਜਮੇਰ ਸਿੰਘ ਮੰਡ ਉਰਫ਼ ਲਾਡੀ ਵਾਸੀ ਬੈਤਖੇੜੀ ਬਾਜਪੁਰ ਨਾਲ ਸੰਪਰਕ ਕੀਤਾ, ਜੋ ਪਿੰਡ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁਝ ਦਿਨਾਂ ਤਕ ਦੋਸ਼ੀਆਂ ਦੀ ਸ਼ਰਨ ‘ਚ ਸੀ ਪਰ ਐੱਸ.ਟੀ.ਐੱਫ ਦੇ ਸਰਗਰਮ ਹੋਣ ਦੀ ਸੂਚਨਾ ਮਿਲਦੇ ਹੀ ਮੁੱਖ ਦੋਸ਼ੀ ਉੱਤਰਾਖੰਡ ਤੋਂ ਵੀ ਫਰਾਰ ਹੋ ਗਿਆ ਸੀ। ਬੀਤੀ ਰਾਤ ਐਸਟੀਐਫ ਦੀ ਟੀਮ ਨੇ ਛਾਪਾ ਮਾਰ ਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 32 ਬੋਰ ਦਾ ਪਿਸਤੌਲ ਅਤੇ ਪੋਡ ਫਿਗੋ ਕਾਰ ਨੰਬਰ ਡੀਐਲ-12 ਸੀਬੀ 1269 ਵੀ ਬਰਾਮਦ ਕੀਤੀ। ਗ੍ਰਿਫਤਾਰ ਮੁਲਜ਼ਮ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ‘ਤੇ ਆਪਣਾ ਨੈੱਟਵਰਕ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਹਾਲੇ ਹੋਰ ਛਾਣਬੀਣ ਜਾਰੀ ਹੈ, ਤੇ ਫੜੇ ਗਏ ਮੁਲ਼ਜ਼ਮਾਂ ਤੋਂ ਪੰਜਾਬ ਪੁਲਸ ਵੀ ਪੁੱਛਗਿਛ ਕਰ ਸਕਦੀ ਹੈ।

Comment here