ਅਪਰਾਧਸਿਆਸਤਖਬਰਾਂ

ਪੰਜਾਬ ਚ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਸਰਕਾਰ ਤੇ ਹਮਲਾਵਰ

ਪਟਿਆਲਾ – ਇਥੇ ਸ਼ਹਿਰ ਵਿੱਚ ਬੀਤੀ ਦੇਰ ਰਾਤ ਤੋਂ ਲੈ ਕੇ ਅੱਜ ਤੜਕੇ ਦੇ 10 ਘੰਟਿਆਂ ਵਿਚ ਦੋ ਕਤਲ ਹੋ ਗਏ । ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਕਬੱਡੀ ਪ੍ਰਮੋਟਰ ਧਰਮਿੰਦਰ ਸਿੰਘ ਭਿੰਦਾ ਵਾਸੀ ਦੌਣ ਕਲਾਂ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਅਤੇ ਸ੍ਰੀ ਕਾਲੀ ਮਾਤਾ ਮੰਦਰ ਦੇ ਕੋਲ ਅਠਾਰਾਂ ਵਰਿਆਂ ਦੇ ਮੁਡੰ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ। ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਵਿੱਚ ਕਤਲ ਦੀਆਂ ਵਾਰਦਾਤਾਂ ਹੋਣ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੋਵਾਂ ਹੀ ਮਾਮਲਿਆਂ ਚ ਵਾਰਦਾਤਾਂ ਨੂੰ ਅੰਜਾਮ ਦੇ ਕੇ ਮੁਲਜ਼ਮ ਫਰਾਰ ਹੋ ਗਏ, ਪੁਲਸ ਛਾਣਬੀਣ ਕਰ ਰਹੀ ਹੈ।

ਸੰਗਰੂਰ  ਸ਼ਹਿਰ ਦੇ ਪ੍ਰੀਤ ਨਗਰ ਵਿੱਚ ਰਹਿੰਦੇ ਕਮੇਡੀ ਕਲਾਕਾਰ ਗੁਰਚੇਤ ਚਿਤਰਕਾਰ ਦੇ ਸਹੁਰੇ ਦਾ ਘਰੇਲੂ ਨੌਕਰ ਨੇ ਕਥਿਤ ਤੌਰ ਤੇ ਕੁਹਾੜੀ ਮਾਰ ਕੇ ਕਤਲ ਕਰ ਦਿਤਾ। ਮਿਰਤਕ ਅਸੀ ਸਾਲਾ ਸੱਜਣ ਸਿੰਘ ਸੇਵਾ ਮੁਕਤ ਅਧਿਆਪਕ ਸਨ, ਇਥੇ ਇਕਲੇ ਹੀ ਰਹਿੰਦੇ ਸਨ।  ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਸਜਮ ਸਿੰਘ ਦੇ ਘਰਰਹਿੰਦੇ ਕਿਰਾਏਦਾਰਾਂ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਦੇ ਕਮਰੇ ਦਾ ਦਰਵਾਜ਼ ਨਾ ਖੁਲਿਆ, ਤੇ ਉਹਨਾ ਦਾ ਬਚਾਅ ਹੋ ਗਿਆ, ਪੁਲਿਸ ਨੇ ਇਕ ਮਹਿਲਾ ਅਤੇ ਮੁਲਜ਼ਮ ਨੂੰ ਹਿਰਾਸਤੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਵਜੋਤ ਵੱਲੋੰ ਅਮਨ ਕਨੂੰਨ ਵਿਵਸਥਾ ਤੇ ਸਵਾਲ

ਸੂਬੇ ਵਿਚ ਅਪਰਾਧ ਦੀਆਂ ਵਾਪਰੀਆਂ ਵਾਰਦਾਤਾਂ ਉਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ-ਕਿ  ”ਪੰਜਾਬ ਵਿਚ ਅਮਨ-ਕਾਨੂੰਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ ਜਦ ਕਿ ਮੁੱਖ ਮੰਤਰੀ ਪੰਜਾਬ ਹਿਮਾਚਲ ਦੀਆਂ ਠੰਡੀਆਂ ਹਵਾਵਾਂ ‘ਚ ਵੋਟਾਂ ਮੰਗਣ ‘ਚ ਰੁੱਝੇ ਹੋਏ ਹਨ। ਪਟਿਆਲਾ ‘ਚ 2 ਹੋਰ ਕਤਲ ਹੋ ਗਏ ਹਨ। ਸੂਬੇ ਚ ਰੋਜ਼ਾਨਾ ਔਸਤਨ 3-4 ਕਤਲ ਹੋ ਰਹੇ ਹਨ, ਜਿਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ।”

ਪੰਜਾਬ ਚ ਹਿੰਸਾ ਦੀਆਂ ਘਟਨਾਵਾਂ ਚ ਵਾਧਾ ਚਿੰਤਾਜਨਕ: ਕੈਪਟਨ

ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਵਾਪਰੀਆਂ ਕਤਲ ਅਤੇ ਅਪਰਾਧਿਕ ਘਟਨਾਵਾਂ ਉਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਜ਼ਾਹਿਰ ਕੀਤੀ ਹੈ। ਪੰਜਾਬ ਵਿੱਚ ਹਿੰਸਾ ਦੀਆਂ ਘਟਨਾਵਾਂ ਵਿੱਚ ਤਾਜ਼ਾ ਵਾਧਾ ਬਹੁਤ ਚਿੰਤਾਜਨਕ ਹੈ। ਜੇਕਰ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਰਵਾਈ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਜਾਵੇ ਤਾਂ ਇਨਾਂ ਸਥਿਤੀਆਂ ਨਾਲ ਨਜਿੱਠਣ ਲਈ ਪੁਲਿਸ ਪੂਰੀ ਤਰ੍ਹਾਂ ਸਮਰੱਥ ਹੈਕਿਸੇ ਨੂੰ ਵੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ,  ਉਨ੍ਹਾਂ ਨੇ ਟਵੀਟ ਕੀਤਾ।  ਉਧਰਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਮਨ ਕਾਨੁੰਨ ਵਿਵਸਥਾ ਢਹਿ ਢੇਰੀ ਹੋਈ ਹੈ। ਇਸ ਨਾਲ ਪੰਜਾਬੀਆਂ ਦੇ ਮਨਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ। ਮੈਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਇਸ ਉੱਪਰ ਤੁਰੰਤ ਦਰੁੱਸਤੀ ਭਰੇ ਕਦਮ ਚੁੱਕਣ ਦੀ ਬੇਨਤੀ ਕਰਦਾ ਹਾਂ।

ਆਪ‘ ਸਰਕਾਰ ਦੇ ਰਾਜ ਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜੀ: ਡਾ. ਚੀਮਾ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਮਨ ਕਾਨੁੰਨ ਵਿਵਸਥਾ ਢਹਿ ਢੇਰੀ ਹੋਈ ਹੈ। ਇਸ ਨਾਲ ਪੰਜਾਬੀਆਂ ਦੇ ਮਨਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ। ਮੈਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਇਸ ਉੱਪਰ ਤੁਰੰਤ ਦਰੁੱਸਤੀ ਭਰੇ ਕਦਮ ਚੁੱਕਣ ਦੀ ਬੇਨਤੀ ਕਰਦਾ ਹਾਂ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਤੁਰਤ ਬਾਅਦ ਅਮਨ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਤੇ ਹੁਣ ਇਹ ਖਤਰਨਾਕ ਹੋ ਗਈ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਸਿਰਫ ਕਬੱਡੀ ਖਿਡਾਰੀਆਂ ਦੇ ਕਤਲ ਨਹੀਂ ਹੋਏ ਬਲਕਿ ਗੈਂਗਸਟਰਾਂ ਦੀ ਆਪਸੀ ਗੋਲੀਬਾਰੀ ਹੋਈ ਤੇ ਜੈਤੋਂ ਟਰੱਕ ਯੂਨੀਅਨ ਤੇ ਕਬਜ਼ਾ ਕਰਨ ਲਈ ਵੀ ਖੂਨੀ ਟਕਰਾਅ ਹੋਏ ਤੇ ਫਿਰਕੂ ਝੜਪਾਂ ਵੀ ਹੋਈਆਂ ਹਨ। ਡਾ. ਚੀਮਾ ਨੇ ਕਿਹਾ ਕਿ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਨੇ ਪੁਲਿਸ ਫੋਰਸ ਨੁੰ ਇਸ਼ਾਰਾ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੁੰ ਖੁੱਲ੍ਹੀ ਛੁੱਟੀ ਦਿੱਤੀ ਜਾਵੇ। ਇਸੇ ਲਈ ਅਸੀਂ ਵੇਖਿਆ ਕਿ ਜੈਤੋਂ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਨੂੰਨ ਆਪਣੇ ਹੱਥਾਂ ਵਿੱਚ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਮੂਕ ਦਰਸ਼ਕ ਬਣ ਗਈ ਹੈ। ਉਹਨਾ ਕਿਹਾ ਕਿ ਹਾਲਾਤ ਇੰਨੇ ਵਿਗੜ ਗਏ ਹਨ ਕਿ ਰਾਮਪੁਰਾ ਫੂਲ ਦੇ ਸਾਬਕਾ ਐਮ ਸੀ ਤੇ ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰ ਫੂਲ ਨੇ ਰਾਮਪੁਰਾ ਪੁਲਿਸ ਥਾਣੇ ਵਿਚ ਐਸਐਚਓ ਦੀ ਵਰਤੀ ਹੀ ਪਾੜ ਦਿੱਤੀ ਤੇ ਅਫਸਰ ਦੇ ਮੂੰਹ ਤੇ ਮੁੱਕੇ ਮਾਰੇ। ਡਾ. ਚੀਮਾ ਨੇ ਇਸ ਵਰਤਾਰੇ ਨੁੰ ਸਭਿਅਕ ਸਮਾਜ ਲਈ ਖ਼ਤਰਨਾਕ ਕਰਾਰ ਦਿੱਤਾ ਅਤੇ ਕਿਹਾ ਕਿ ਮੁੱਖ ਮੰਤਰੀ ਨੂੰ ਪੁਲਿਸ ਫੋਰਸ ਨਾਲ ਸਮੀਖਿਆ ਮੀਟਿੰਗਾਂ ਵਾਸਤੇ ਲੋੜੀਂਦਾ ਸਮਾਂ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੁਲਿਸ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀਆਂ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਮੰਦੇ ਭਾਗਾਂ ਨੁੰ ਅਜਿਹਾ ਹੋਣ ਦੀ ਥਾਂ ਗੈਂਗਸਟਰ ਵਿਰੋਧੀ ਟਾਸ ਫੋਰਸ ਬਣਾਉਣ ਵਰਗੇ ਵੱਡੇ ਐਲਾਨ ਕੀਤੇ  ਜਾ ਰਹੇ ਹਨ ਜਦੋਂ ਸਮੇਂ ਦੀ ਜ਼ਰੂਰਤ ਹੈ ਕਿ ਸਾਰੇ ਪੁਲਿਸ ਥਾਣਿਆਂ ਨੁੰ ਹਦਾਇਤਾਂ ਹੋਣ ਕਿ ਉਹ ਪੂਰ ਪ੍ਰੋਫੈਸ਼ਨਲ ਢੰਗ ਨਾਲ ਅਮਨ ਕਾਨੂੰਨ ਵਿਵਸਥਾ ਦੀ ਡਿਊਟੀ ਕਰਨ। ਡਾ. ਚੀਮਾ ਨੇ ਕਿਹਾ ਕਿ ਅਮਨ ਕਾਨੂੰਨ ਵਿਵਸਥਾ ਲਾਗੂ ਕਰਨ ਵਿਚ ਢਿੱਲ ਦਾ ਆਪਰਾਧੀ ਫਾਇਦਾ ਉਠਾ ਰਹੇ ਹਨ, ਜਿਸ ਕਾਰਨ ਅਪਰਾਧ ਵੱਧ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਲੁੱਟ ਖੋਸ ਤੇ ਡਾਕੇ ਤੇ ਏਟੀਐਮ ਮਸ਼ੀਨਾਂ ਲੁੱਟਣ ਵਰਗੀਆਂ ਘਟਨਾਵਾਂ ਵੱਧ ਗਈਆਂ ਹਨ। ਉਹਨਾਂ ਕਿਹਾ ਕਿ ਠੋਸ ਕਦਮ ਚੁੱਕ ਕੇ ਗਸ਼ਤ ਵਧਾਈ ਜਾਣੀ ਚਾਹੀਦੀ ਹੈਰਾਤ ਨੁੰ ਗਸ਼ਤ ਹੋਣੀ ਚਾਹੀਦੀ ਹੈ।

Comment here