ਚੰਡੀਗੜ੍ਹ-ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਪੰਜਾਬ ‘ਚ 11 ਸਤੰਬਰ ਤੋਂ ਟੂਰਿਜ਼ਮ ਸਮਿਟ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੌਰਾਨ ਮੀਡੀਆ ਵੱਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਅਨਮੋਲ ਗਗਨ ਮਾਨ ਨੇ ਗੱਠਜੋੜ ਤੋਂ ਇਨਕਾਰ ਕੀਤਾ। ਪੰਜਾਬ ‘ਚ ਆਪ ਅਤੇ ਕਾਂਗਰਸ ਦੇ ਗੱਠਜੋੜ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਸਨ।
ਪੰਜਾਬ ਦਾ ਪਹਿਲਾ ਟੂਰਿਜ਼ਮ ਸਮਿਟ: ਪੰਜਾਬ ਵਿਚ ਪਹਿਲਾ ਟੂਰਿਜ਼ਮ ਸਮਿਟ ਹੋਣ ਜਾ ਰਿਹਾ ਹੈ। ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਨਿਵੇਸ਼ਕ ਸੰਮੇਲਨ ਵਿੱਚ ਹਰ ਤਿੰਨ ਮਹੀਨੇ ਬਾਅਦ ਵੱਖ-ਵੱਖ ਉਦਯੋਗਾਂ ਦੇ ਸੰਮੇਲਨ ਕਰਵਾਉਣ ਦਾ ਐਲਾਨ ਕੀਤਾ ਸੀ। ਜਿਸ ਤਹਿਤ ਹੁਣ ਪਹਿਲਾ ਸੈਰ ਸਪਾਟਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਨੇ ਟੂਰਿਜ਼ਮ ਨੀਤੀ ਵੀ ਤਿਆਰ ਕੀਤੀ ਹੈ।
ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਕਿ ਮੁੱਖ ਮੰਤਰੀ ਨੇ ਜੈਪੁਰ, ਹੈਦਰਾਬਾਦ ਅਤੇ ਮੁੰਬਈ ਵਿੱਚ ਰੋਡ ਸ਼ੋਅ ਕੀਤੇ ਅਤੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ ਪੰਜਾਬ ਸੈਰ ਸਪਾਟੇ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਸਕਦਾ ਹੈ। ਇਸ ਲਈ ਪੰਜਾਬ ਵਿਚ 11 ਸਤੰਬਰ ਤੋਂ ਟੂਰਿਜ਼ਮ ਸੰਮੇਲਨ ਕਰਵਾਇਆ ਜਾ ਰਿਹਾ ਅਤੇ ਇਸਦੇ ਨਾਲ ਹੀ ਟ੍ਰੈਚਲ ਮਾਰਟ ਵੀ ਪੂਰਾ ਦਿਨ ਚੱਲੇਗਾ। ਇਸ ਸੰਮੇਲਨ ਵਿਚ ਦੇਸ਼ ਦੇ ਵੱਖ ਵੱਖ ਟੂਰਿਜ਼ਮ ਅਧਿਕਾਰੀ ਹਿੱਸਾ ਲੈਣਗੇ। ਜਿਸ ਨਾਲ ਪੰਜਾਬ ਦਾ ਸੈਰ ਸਪਾਟਾ ਹੋਰ ਪ੍ਰਫੁਲੱਤ ਕਰਨ ਦੀ ਆਸ ਹੈ।
ਅਨਮੋਲ ਗਗਨ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੱਭਿਆਚਾਰ ਅਤੇ ਮਨੋਰੰਜਨ ਨੀਤੀ ਵੀ ਤਿਆਰ ਕੀਤੀ ਗਈ ਹੈ। ਇਸਤੋਂ ਪਹਿਲਾਂ ਪਿਛਲੇ ਸਾਲ ਐਡਵੇਂਚਰ ਅਤੇ ਵਾਟਰ ਪਾਲਿਸੀ ਲਿਆਂਦੀ ਗਈ ਸੀ। ਹੁਣ ਸੈਰ ਸਪਾਟਾ ਅਤੇ ਸੱਭਿਆਚਾਰ ਪਾਲਿਸੀ ਵੀ ਪੂਰੀ ਤਿਆਰੀ ‘ਤੇ ਹੈ। ਉਹਨਾਂ ਵਿਦੇਸ਼ਾਂ ਵਿਚ ਬੈਠਾ ਭਾਰਤੀ ਨਿਵੇਸ਼ਕਾਂ ਵੱਲੋਂ ਇਸ ਸੰਮੇਲਨ ਦਾ ਹਿੱਸਾ ਬਣਨ ਦੀ ਆਸ ਜਾਹਿਰ ਕੀਤੀ ਹੈ। ਸੈਰ-ਸਪਾਟਾ ਅਭਿਆਸਾਂ ਪ੍ਰਤੀ ਸਰਕਾਰ ਦੇ ਸਮਰਪਿਤ ਭਾਵਨਾ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਈਕੋ-ਟੂਰਿਜ਼ਮ ਪਹਿਲਕਦਮੀਆਂ ਨੂੰ ਵਿਕਸਤ ਕਰਨ ਲਈ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਅੱਗੇ ਕਿਹਾ ਕਿ ਆਪਣੀ ਵਚਨਬੱਧਤਾ ਤਹਿਤ ਅਸੀਂ ਕੁਦਰਤੀ ਸੁੰਦਰਤਾ ਦੀ ਸੰਭਾਲ ਕਰਦਿਆਂ ਸੂਬੇ ਦੇ ਦਰਿਆਵਾਂ, ਡੈਮਾਂ, ਜੰਗਲਾਂ ਅਤੇ ਪਹਾੜਾਂ ਨੂੰ ਸੈਲਾਨੀਆਂ ਲਈ ਖੋਲ੍ਹ ਰਹੇ ਹਾਂ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ, ਜੋ ਕਿ 11 ਤੋਂ 13 ਸਤੰਬਰ, 2023 ਤੱਕ ਐਸ.ਏ.ਐਸ.ਨਗਰ ਮੁਹਾਲੀ ਦੇ ਐਮਿਟੀ ਕੈਂਪਸ ਵਿੱਚ ਹੋਣ ਜਾ ਰਿਹਾ ਹੈ, ਵਿੱਚ ਦੇਸ਼ ਭਰ ਦੇ ਸੈਰ ਸਪਾਟਾ ਭਾਈਵਾਲਾਂ ਅਤੇ ਨਿਵੇਸ਼ਕਾਂ ਦਾ ਇੱਕ ਮਹੱਤਵਪੂਰਨ ਇਕੱਠ ਹੋਣ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਇਹ ਸਮਾਗਮ ਸੈਰ-ਸਪਾਟੇ ਖੇਤਰ ਵਿੱਚ ਪੰਜਾਬ ਦੀਆਂ ਭਰਪੂਰ ਸੰਭਾਵਨਾ ਨੂੰ ਦਰਸਾਉਣ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕਰੇਗਾ। ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਅਸੀਂ ਇਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਕੋਨੇ-ਕੋਨੇ ਤੋਂ ਸੈਰ ਸਪਾਟਾ ਭਾਈਵਾਲਾਂ ਅਤੇ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਪੰਜਾਬ ਵਿੱਚ ਸੈਰ-ਸਪਾਟੇ ਦੇ ਮੌਕਿਆਂ ਦਾ ਇੱਕ ਗਤੀਸ਼ੀਲ ਪ੍ਰਦਰਸ਼ਨ ਹੋਵੇਗਾ। ਇਸ ਤੋਂ ਬਾਅਦ 11 ਤੋਂ 13 ਸਤੰਬਰ 2023 ਤੱਕ ਪੰਜਾਬ ਟਰੈਵਲ ਮਾਰਟ ਦਾ ਆਗਾਜ਼ ਹੋਵੇਗਾ। ਇਸ ਤੋਂ ਇਲਾਵਾ, 13 ਸਤੰਬਰ 2023 ਤੋਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਕਪੂਰਥਲਾ ਅਤੇ ਪਠਾਨਕੋਟਕ ਦੀ ਜਾਣ-ਪਛਾਣ ਕਰਾਉਣ ਲਈ ਫੈਮੀਲੀਅਰਾਈਜੇਸ਼ਨ ਟਰਿੱਪ (ਐਫਏਐਮ) ਸ਼ੁਰੂ ਹੋਣਗੇ।
ਅਨਮੋਲ ਗਗਨ ਮਾਨ ਨੇ ‘ਸਵਦੇਸ਼ ਦਰਸ਼ਨ ਸਕੀਮ’ ਦੇ ਵਿਰਾਸਤੀ ਸਰਕਟ ਥੀਮ ਤਹਿਤ 91.55 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਤੋਂ ਇਲਾਵਾ ਪੰਜਾਬ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਸਰਕਾਰ ਵੱਲੋਂ ਕੀਤੀਆਂ ਸ਼ਾਨਦਾਰ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਪ੍ਰੋਜੈਕਟਾਂ, ਜਿਨ੍ਹਾਂ ਦੇ ਦਸੰਬਰ 2023 ਤੱਕ ਮੁਕੰਮਲ ਹੋਣ ਦੀ ਆਸ ਹੈ, ਲਈ 67.00 ਕਰੋੜ ਰੁਪਏ ਦੀ ਪ੍ਰਭਾਵਸ਼ਾਲੀ ਰਾਸ਼ੀ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੀ ਹੈ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਰਾਜ ਸਰਕਾਰ ਨੇ ਲੋਕਾਂ ਅਤੇ ਕਾਰੋਬਾਰਾਂ ’ਤੇ ਪ੍ਰਕਿਰਿਆਵਾਂ ਦਾ ਵਾਧੂ ਬੋਝ ਘਟਾਉਣ ਲਈ ਤਿੰਨ ਸਕੀਮਾਂ ਜਿਵੇਂ ਕਿ ਫਾਰਮ ਸਟੇਅ, ਬੈੱਡ ਐਂਡ ਬ੍ਰੇਕਫਾਸਟ ਹੋਮਸਟੇਅ ਅਤੇ ਟੈਂਟਡ ਅਕੰਮੂਡੇਸ਼ਨ ਅਤੇ ਕੈਂਪਿੰਗ ਸਾਈਟਾਂ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਵਿਭਾਗ ਕੋਲ 56 ਫਾਰਮ ਹਾਊਸ ਪ੍ਰਾਪਰਟੀਜ਼, 84 ਬੈੱਡ ਐਂਡ ਬ੍ਰੇਕਫਾਸਟ ਯੂਨਿਟ ਅਤੇ 7 ਟੈਂਟਡ ਰਿਹਾਇਸ਼ ਯੂਨਿਟ ਰਜਿਸਟਰਡ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਵੱਖ-ਵੱਖ ਤਿਉਹਾਰਾਂ ਅਤੇ ਸਮਾਗਮਾਂ ਦੀ ਮੇਜ਼ਬਾਨੀ ਲਈ ਪਹਿਲਾਂ ਹੀ ਸਰੋਤ ਅਲਾਟ ਕੀਤੇ ਹਨ, ਜਿਵੇਂ ਕਿ 6ਵਾਂ ਮਿਲਟਰੀ ਲਿਟਰੇਚਰ ਫੈਸਟੀਵਲ, ਜ਼ਿਲ੍ਹਾ ਫਰੀਦਕੋਟ ਦੀ 50ਵੀਂ ਵਰ੍ਹੇਗੰਢ ਮਨਾਉਣ ਅਤੇ ਸੂਬੇ ਦੀ ਕਲਾ ਅਤੇ ਸੱਭਿਆਚਾਰ ਨੂੰ ਪ੍ਰਫੱਲਿਤ ਕਰਨ ਲਈ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਨਾਲ ਐਮਓਯੂ (ਸਮਝੌਤਾ)ਸਹੀਬੱਧ ਕੀਤਾ ਗਿਆ ਹੈ। ਮੰਤਰੀ ਅਨਮੋਲ ਗਗਨ ਮਾਨ ਨੇ 2023-24 ਲਈ ਆਗਾਮੀ ਪਹਿਲਕਦਮੀਆਂ, ਜਿਸ ਵਿੱਚ ਬਾਰਡਰ ਟੂਰਿਜ਼ਮ, ਐਂਗਲੋ-ਸਿੱਖ ਵਾਰ ਮਿਊਜ਼ੀਅਮ ਨੂੰ ਅਪਗ੍ਰੇਡ ਕਰਨਾ, ਸ਼ਹੀਦ ਭਗਤ ਸਿੰਘ ਸਟਰੀਟ ਦਾ ਸੁਧਾਰ ਅਤੇ ਵੈਲਨੈਸ ਟੂਰਿਜ਼ਮ ਅਤੇ ਸਭਿਆਚਾਰਕ ਨੀਤੀਆਂ ਦੀ ਸ਼ੁਰੂਆਤ ਸ਼ਾਮਲ ਹੈ, ਬਾਰੇ ਵੀ ਜਾਣਕਾਰੀ ਦਿੱਤੀ।
Comment here