ਅਪਰਾਧਸਿਆਸਤਖਬਰਾਂ

ਪੰਜਾਬ ਚ ਰਾਕਟ ਲਾਂਚਰ ਹਮਲੇ ਦੇ ਤਾਰ ਅਯੁੱਧਿਆ ਨਾਲ ਜੁੜੇ

ਅਯੁੱਧਿਆ-ਭਾਰਤ ਵਿਚ ਗੈਂਗਸਟਰਾਂ ਦਾ ਬੋਲਬਾਲਾ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਾਰ ਅਯੁੱਧਿਆ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਪੰਜਾਬ ਪੁਲਿਸ, ਦਿੱਲੀ ਪੁਲਿਸ ਤੇ ਐੱਨਆਈਏ ਦੀ ਸਾਂਝੀ ਟੀਮ ਨੇ ਰਾਮਨਗਰੀ ਦੇ ਪੂਰਾਬਾਜ਼ਾਰ ਤੇ ਉਸ ਦੇ ਨੇੜਲੇ ਖੇਤਰਾਂ ’ਚ ਪੜਤਾਲ ਕੀਤੀ ਹੈ। ਕੁਝ ਦਿਨ ਪਹਿਲਾਂ ਹੋਈ ਇਸ ਕਾਰਵਾਈ ਦੀ ਸਥਾਨਕ ਪੁਲਿਸ ਨੂੰ ਵੀ ਭਿਣਕ ਨਹੀਂ ਲੱਗੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਤੇ ਮੁਹਾਲੀ (ਪੰਜਾਬ) ’ਚ ਇੰਟੈਲੀਜੈਂਸ ਦਫ਼ਤਰ ’ਤੇ ਰਾਕਟ ਲਾਂਚਰ ਨਾਲ ਹੋਏ ਹਮਲੇ ’ਚ ਇੱਥੋਂ ਦੇ ਪੂਰਾਬਾਜ਼ਾਰ ਦੇ ਇਕ ਲੜਕੇ ਦੀ ਟੀਮ ਨੂੰ ਭਾਲ ਹੈ। ਰਾਕਟ ਲਾਂਚਰ ਨਾਲ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਦੀ ਪੜਤਾਲ ’ਚ ਵੀ ਇਹ ਤੱਥ ਸਾਹਮਣੇ ਆਇਆ ਸੀ ਕਿ ਹਮਲਾ ਕਰਨ ਵਾਲੇ ਯੂਪੀ ਵੱਲ ਭੱਜੇ ਸਨ। ਪੰਜਾਬ ਪੁਲਿਸ ਜਿਸ ਲੜਕੇ ਦੀ ਭਾਲ ’ਚ ਇੱਥੇ ਪੁੱਜੀ ਸੀ, ਉਸ ਨੂੰ ਫੜਨ ’ਚ ਉਹ ਨਾਕਾਮ ਰਹੀ। ਜਿਨ੍ਹਾਂ ਰਸੂਖ਼ਦਾਰਾਂ ’ਤੇ ਉਸ ਨੂੰ ਪਨਾਹ ਦੇਣ ਦਾ ਸ਼ੱਕ ਸੀ, ਉਨ੍ਹਾਂ ਨੇ ਵੀ ਉਸ ਤੋਂ ਪੱਲਾ ਝਾੜ ਲਿਆ ਹੈ। ਬਲਾਕ ਪ੍ਰਧਾਨ ਤੇ ਵਿਧਾਨ ਸਭਾ ਚੋਣਾਂ ’ਚ ਵੀ ਸਬੰਧਿਤ ਫੜਕੇ ਨਾਲ ਬਿਸ਼ਨੋਈ ਗੈਂਗ ਦੇ ਗੁਰਗਿਆਂ ਦੀ ਇੱਥੇ ਮੌਜੂਦਗੀ ਸੀ ਜਿਹੜੇ ਕੋਈ ਵੱਡੀ ਘਟਨਾ ਕਰਨ ਦੀ ਕੋਸ਼ਿਸ਼ ’ਚ ਸਨ।
ਅਯੁੱਧਿਆ ’ਚ ਪੜਤਾਲ ਤੋਂ ਬਾਅਦ 10 ਸਤੰਬਰ ਨੂੰ ਨੇਪਾਲ ਬਾਰਡਰ ’ਤੇ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮਾਂ ’ਚ ਸ਼ਾਮਲ ਕਪਿਲ ਪੰਡਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦਾ ਸਬੰਧ ਵੀ ਉਕਤ ਲੜਕੇ ਨਾਲ ਹੋਣ ਦੀ ਗੱਲ ਸਾਹਮਣੇ ਆਈ ਹੈ। ਬੀਤੀ 10 ਮਈ ਨੂੰ ਮੁਹਾਲੀ ਸਥਿਤ ਇੰਟੈਲੀਜੈਂਸ ਦੀ ਬਿਲਡਿੰਗ ’ਤੇ ਰਾਕਟ ਲਾਂਚਰ ਨਾਲ ਹਮਲਾ ਹੋਇਆ ਸੀ। ਇਸ ਦੇ ਕੁਝ ਦਿਨਾਂ ਬਾਅਦ ਮੂਸੇਵਾਲਾ ਦੀ ਹੱਤਿਆ ਕੀਤੀ ਗਈ ਸੀ। ਐੱਸਪੀ ਦਿਹਾਤੀ ਅਤੁਲ ਸੋਨਕਰ ਨੇ ਦੱਸਿਆ ਕਿ ਪੰਜਾਬ ਤੇ ਦਿੱਲੀ ਪੁਲਿਸ ਨਾਲ ਐੱਨਆਈਏ ਦੀ ਟੀਮ ਦੀ ਕਾਰਵਾਈ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਹੈ।

Comment here