ਸਿਆਸਤਖਬਰਾਂਚਲੰਤ ਮਾਮਲੇ

‘ਪੰਜਾਬ ’ਚ ਬੀਜੇਪੀ ਗਠਜੋੜ 117 ਸੀਟਾਂ ‘ਤੇ ਇਤਿਹਾਸ ਰਚੇਗਾ’: ਕੇਂਦਰੀ ਮੰਤਰੀ ਸ਼ੇਖਾਵਤ

ਚੰਡੀਗੜ੍ਹ: ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ਦੀਆਂ ਹੋਂਣ ਵਾਲੀਆਂ ਵੋਟਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨਾਲ ਪੰਜਾਬ ਵਿੱਚ ਇਤਿਹਾਸ ਰਚਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੀਆਂ 117 ਸੀਟਾਂ ਤੇ ਇਤਿਹਾਸ ਪੂਰਵਕ ਜਿੱਤ ਹਾਸਿਲ ਕਰਾਂਗੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ੇਖਾਵਤ ਨੇ ਕਿਹਾ, ”ਭਾਜਪਾ-ਪੰਜਾਬ ਲੋਕ ਕਾਂਗਰਸ ਗਠਜੋੜ ਪਟਿਆਲਾ ਸਮੇਤ ਸਾਰੀਆਂ 117 ਸੀਟਾਂ ‘ਤੇ ਇਤਿਹਾਸ ਰਚੇਗੀ ਤੇ ਗਠਜੋੜ ਦੀ ਸਰਕਾਰ ਜ਼ਰੂਰ ਬਣਾਏਗੀ। ਪੰਜਾਬ ਵਿੱਚ 20 ਫਰਵਰੀ ਨੂੰ ਇੱਕੋ ਪੜਾਅ ਵਿੱਚ ‘ਚੋਣਾਂ ਹੋਣਗੀਆਂ ਜੋ ਕਿ ਭਾਜਪਾ ਪੀਐੱਲਸੀ ਅਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਮਿਲ ਕੇ ਚੋਣ ਲੜ ਰਹੀ ਹੈ। । ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

 

Comment here