ਅਪਰਾਧਸਿਆਸਤਖਬਰਾਂ

ਪੰਜਾਬ ‘ਚ ਪਰਾਲੀ ਸਾੜਣ ਨਾਲ ਨਹੀਂ ਵੱਧਦਾ ਦਿੱਲੀ ‘ਚ ਪ੍ਰਦੂਸ਼ਣ-ਵਿਗਿਆਨੀ

ਲੁਧਿਆਣਾ-ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਣ ਦੇ ਮਾਮਲੇ ਆਉਣੇ ਲਗਾਤਾਰ ਜਾਰੀ ਹਨ। ਜੇਕਰ ਅਸੀਂ ਇਕ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਸਾਰੇ ਪੰਜਾਬ ‘ਚੋਂ 393 ਮਾਮਲੇ ਪਰਾਲੀ ਸਾੜਣ ਦੇ ਸਾਹਮਣੇ ਆਏ ਹਨ। ਜਦਕਿ ਪਰਾਲੀ ਸਾੜਣ ਦੇ ਸੱਭ ਤੋਂ ਵੱਧ 77 ਮਾਮਲੇ ਤਰਨਤਾਰਨ ਤੋਂ ਰਿਪੋਰਟ ਹੋਏ ਹਨ। ਇਸ ਸੀਜ਼ਨ ਦੌਰਾਨ 3114 ਮਾਮਲੇ ਪਰਾਲੀ ਸਾੜਣ ਦੇ ਰਿਪੋਰਟ ਹੋਏ ਹਨ।
ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਸਟਡੀ ਦੇ ਅਧਾਰ ‘ਤੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਦਿੱਲੀ ‘ਚ ਨਵੰਬਰ ਤੋਂ ਜਨਵਰੀ ਤਕ ਜੋ ਪ੍ਰਦੂਸ਼ਣ ਦੀ ਸਮੱਸਿਆ ਆਉਂਦੀ ਹੈ, ਉਹ ਪੰਜਾਬ ਕਾਰਨ ਨਹੀਂ ਆਉਂਦੀ। ਇਸ ਸਰਦੀਆਂ ਦੇ ਸੀਜ਼ਨ ‘ਚ ਹਵਾ ਦੀ ਰਫ਼ਤਾਰ 6 ਕਿੱਲੋਮੀਟਰ ਪ੍ਰਤੀ ਘੰਟਾ ਹੈ ਜੋ ਪ੍ਰਦੂਸ਼ਣ ਨੂੰ ਧੱਕਣ ‘ਚ ਸਮਰੱਥ ਨਹੀਂ ਹੈ। ਹਵਾ ਦੀ ਦਿਸ਼ਾ ਇਸ ਸਮੇਂ ਦੱਖਣ ਪੂਰਬ ਵੱਲ ਹੈ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਸਰਦੀ ਦੇ ਇਸ ਮੌਸਮ ‘ਚ ਦਿੱਲੀ ‘ਚ ਏਅਰ ਕੁਆਲਟੀ ਇੰਡੈਕਸ ਚਿੰਤਾਜਨਕ ਚਲਦਾ ਹੈ, ਉਹ ਤਿਉਹਾਰਾਂ, ਇੰਡਸਟਰੀ ਅਤੇ ਤੇਜ਼ੀ ਨਾਲ ਵਾਹਨਾਂ ਦੀ ਵੱਧ ਰਹੀ ਗਤੀ ਕਾਰਨ ਹੈ।
ਉਨ੍ਹਾਂ ਦੱਸਿਆ ਕ ਫਰਵਰੀ ਤੇ ਮਾਰਚ ‘ਚ ਜਿਉਂ ਹੀ ਤਾਪਮਾਨ ਵੱਧਣ ਲਗਦਾ ਹੈ ਤਾਂ ਏਅਰ ਕੁਆਲਟੀ ‘ਚ ਵੀ ਸੁਧਾਰ ਆਉਣ ਲਗਦਾ ਹੈ। ਮੌਸਮ ਮਾਹਰਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਜੁਲਾਈ ਤੇ ਅਗਸਤ ਦੇ ਮਹੀਨੇ ਦੌਰਾਨ ਮਾਨਸੂਨ ਦੇ ਚਲਦਿਆਂ ਪ੍ਰਦੂਸ਼ਣ ਦਾ ਦਬਦਬਾ ਘੱਟ ਜਾਂਦਾ ਹੈ। ਮੌਸਮ ਮਾਹਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮੌਸਮ ਦੇ ਖੁਸ਼ਕ ਰਹਿਣ ਨਾਲ ਬਾਰਿਸ਼ ਦੇ 10 ਮਹੀਨਿਆਂ ਦੌਰਾਨ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਪਿਛਲੇ ਤਿੰਨ ਸਾਲਾਂ ਵਿਚਾਲੇ ਦਿੱਲੀ ‘ਚ ਏਅਰ ਕੁਆਲਟੀ ਪੱਧਰ ਦੇ ਕੀਤੇ ਗਏ ਅਧਿਐਨ ਨਾਲ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਣ ਕਾਰਨ ਦਿੱਲੀ ‘ਚ ਪ੍ਰਦੂਸ਼ਣ ਨਹੀਂ ਹੁੰਦਾ। ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਂਝੇ ਤੌਰ ਕੀਤੀ ਸਟਡੀ ਦੇ ਅਧਾਰ ‘ਤੇ ਇਹ ਕਿਹਾ ਹੈ ਕਿ ਦਿੱਲੀ ‘ਚ ਹਵਾ ਪ੍ਰਦੂਸ਼ਣ ਐੱਨ. ਸੀ. ਆਰ. ਜਾਂ ਯੂ. ਪੀ. ਕਾਰਨ ਫੈਲ ਰਿਹਾ ਹੈ।

Comment here