ਲੁਧਿਆਣਾ-ਭਾਵੇਂ ਸਿਆਸਤਦਾਨ ਇੱਕ-ਦੂਜੇ ਵਿਰੁੱਧ ਕੇਸ ਨੂੰ ਲੈ ਕੇ ਦੋਸ਼ਾਂ ਦਾ ਵਪਾਰ ਕਰਨ ਵਿੱਚ ਰੁੱਝੇ ਹੋਏ ਹਨ। ਹਰ ਕੋਈ ਇੱਕ ਦੂਜੇ ਨੂੰ ਨਸ਼ੇ ਵਿਕਾਉਣ ਵਾਲਾ ਆਖ ਕੇ ਇਹ ਕਹਿ ਰਿਹਾ ਹੈ ਕਿ ਸਾਡੀ ਪਾਰਟੀ ਇਸ ਨੂੰ ਜੜ੍ਹੋ ਖਤਮ ਕਰੇਗੀ ਪਰ ਨਸ਼ਿਆਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਗੰਭੀਰ ਯਤਨਾਂ ਦੀ ਲੋੜ ਹੈ ਕਿਉਂਕਿ ਹਰ ਘੰਟੇ ਬਾਅਦ ਇੱਕ ਨੌਜਵਾਨ ਨਸ਼ੇ ਦੀ ਲਪੇਟ ’ਚ ਆ ਮਰ ਰਿਹਾ ਹੈ। ਹੁਣ ਤੱਕ ਨਸ਼ਿਆਂ ਤੇ ਸਿਰਫ ਸਿਆਸਤ ਹੀ ਹੋਈ ਹੈ ਪਰ ਕਿਸੇ ਨੇ ਉਸ ਨੂੰ ਜੜ੍ਹੋਂ ਖਤਮ ਕਰਨ ਦਾ ਉਪਰਾਲਾ ਨਹੀਂ ਕੀਤਾ। ਜਿੱਥੇ ਕਾਂਗਰਸ ਸਰਕਾਰ ਤੇ ਬਾਕੀ ਪਾਰਟੀਆਂ ਸੂਬੇ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਜਿੱਤ ਵਜੋਂ ਪੇਸ਼ ਕਰਨਾ ਚਾਹੁੰਦੇ ਹਨ, ਉਥੇ ਕਾਰਕੁੰਨਾਂ ਅਤੇ ਨਸ਼ਿਆਂ ਨਾਲ ਜੂਝ ਰਹੇ ਵਿਅਕਤੀਆਂ ਦੇ ਪਰਿਵਾਰਾਂ ਦੀ ਕਹਾਣੀ ਵੱਖਰੀ ਹੈ। ਛੁਡਾਊ ਕੇਂਦਰ ਤਾਂ ਬਣਵਾਏ ਸਨ ਪਰ ਜੇਕਰ ਦੇਖਿਆ ਜਾਵੇ ਤਾਂ ਇਨ੍ਹਾਂ ਕੇਂਦਰਾਂ ’ਚ ਡਾਕਟਰਾਂ ਤੋਂ ਇਲਾਵਾ ਹੋਰ ਸਟਾਫ਼ ਅਤੇ ਅਮਲੇ ਦੀ ਵੀ ਘਾਟ ਹੈ। ਦਵਾਈਆਂ ਵੀ ਲੋੜ ਅਨੁਸਾਰ ਨਹੀਂ ਮਿਲਦੀਆਂ। ਸਹੀ ਇਲਾਜ ਨਾ ਹੋਣ ਕਾਰਨ ਸਰਕਾਰੀ ਹਸਪਤਾਲਾਂ ਦੇ ਨਸ਼ਾ ਛੁਡਾਊ ਕੇਂਦਰ ਖਾਲੀ ਪਏ ਰਹਿੰਦੇ ਹਨ। ਅਨੇਕਾਂ ਘਰਾਂ ਦੀ ਹਾਲਤ ਨਸ਼ਿਆਂ ਕਰਕੇ ਕੰਗਾਲਾਂ ਵਾਲੀ ਬਣੀ ਹੋਈ ਹੈ। ਨਸ਼ਿਆਂ ਕਾਰਨ ਵੱਡੇ ਪੱਧਰ ’ਤੇ ਆਰਥਿਕ ਸੱਟ ਵੱਜੀ ਹੈ। ਨਸ਼ਿਆਂ ਕਾਰਨ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ ਘਰ ਤੱਕ ਵਿਕ ਗਏ। ਕਿਸਾਨੀ ਘਰਾਂ ਨਾਲ ਜੁਡ਼ੇ ਮੁੰਡੇ ਨਸ਼ਿਆਂ ਦੀ ਪੂਰਤੀ ਲਈ ਦਿਹਾੜੀਆਂ ਕਰ ਰਹੇ ਹਨ। ਕਈ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ, ਚੋਰੀਆਂ, ਡਾਕੇ ਮਾਰ ਰਹੇ ਹਨ। ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਸਿਆਸੀ ਪਾਰਟੀਆਂ ਤੋਂ ਉਪਰ ਉੱਠ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖ਼ੁਦ ਇਸਦਾ ਬੀੜਾ ਚੁੱਕਣਾ ਚਾਹੀਦਾ ਹੈ। ਲੋਕਾਂ ਨੂੰ ਜਾਗਰੂਕ ਹੋਣ ਤੇ ਇਕੱਠੇ ਹੋ ਕੇ ਯੋਗ ਉਪਰਾਲੇ ਕਰਨੇ ਚਾਹੀਦੇ ਹਨ, ਕਿਉਂਕਿ ਨਸ਼ਿਆਂ ਦਾ ਰੁਝਾਨ ਬੇਹੱਦ ਮਾੜਾ ਹੈ ਅਤੇ ਇਸ ਦੇ ਖ਼ਾਤਮੇ ਲਈ ਇੱਕਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਨਾ। ਜੇਕਰ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਸੁਪਨੇ ਪੂਰੇ ਕਰਨੇ ਹਨ ਅਤੇ ਇਕ ਚੰਗੇ ਸਮਾਜ ਦਾ ਨਿਰਮਾਣ ਕਰਨਾ ਹੈ ਤਾਂ ਸਭ ਵਰਗਾਂ ਦੇ ਲੋਕਾਂ ਨੂੰ ਇੱਕ ਜੁੱਟ ਇੱਕਠੇ ਹੋਣਾ ਚਾਹੀਦਾ ਹੈ।
ਪੰਜਾਬ ਚ ਨਸ਼ਿਆਂ ਨਾਲ ਮੌਤਾਂ ਵੱਡਾ ਵਿਸ਼ਾ

Comment here