ਨਸ਼ੇ ਲਈ ਪੈਸੇ ਨਾ ਦੇਣ ਤੇ ਪਿਤਾ ਦਾ ਕੀਤਾ ਕਤਲ
ਤਰਨਤਾਰਨ-ਇਥੋਂ ਦੇ ਮੁਹੱਲਾ ਮੁਰਾਦਪੁਰ ਵਿਖੇ ਇਕ ਨਸ਼ੇੜੀ ਪੁੱਤ ਨੂੰ ਉਹ ਨਸ਼ਾ ਕਰਨ ਤੋਂ ਰੋਕਣ ਤੇ ਪੁੱਤ ਨੇ ਆਪਣੇ ਪਿਤਾ ਦਾ ਸਿਰ ਕੰਧ ਵਿਚ ਮਾਰ ਕੇ ਕਤਲ ਕਰ ਦਿੱਤਾ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਿਥੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਉਥੇ ਮੁਕੱਦਮੇ ਵਿਚ ਨਾਮਜਦ ਕੀਤੇ ਮੁਲਜ਼ਮ ਨੂੰ ਗਿ੍ਰਫਤਾਰ ਵੀ ਕਰ ਲਿਆ ਹੈ।
ਡੀਐੱਸਪੀ ਤਰਨਤਾਰਨ ਬਰਜਿੰਦਰ ਸਿੰਘ ਨੇ ਦੱਸਿਆ ਕਿ ਮੁਰਾਦਪੁਰ ਦੀ ਗਲੀ ਸੁਰਜਨ ਭਲਵਾਨ ਵਾਲੀ ਵਾਸੀ ਸ਼ਿੰਗਾਰਾ ਸਿੰਘ ਪੁੱਤਰ ਕੁੰਦਨ ਸਿੰਘ ਦੇ ਦੋ ਲੜਕੇ ਹਨ। ਜਿਨ੍ਹਾਂ ਵਿਚੋਂ ਇਕ ਲੜਕਾ ਫੌਜ ਵਿਚ ਨੌਕਰੀ ਕਰਦਾ ਹੈ। ਜਦੋਂਕਿ ਦੂਸਰਾ ਲੜਕਾ ਅਰਸ਼ਦੀਪ ਸਿੰਘ ਨਸ਼ਾ ਕਰਨ ਦਾ ਆਦੀ ਹੈ। ਆਪਣੇ ਨਸ਼ੇੜੀ ਲੜਕੇ ਨੂੰ ਸ਼ਿੰਗਾਰਾ ਸਿੰਘ ਅਕਸਰ ਰੋਕਦਾ ਸੀ ਅਤੇ ਲੰਘੀ ਦੇਰ ਰਾਤ ਵੀ ਉਸ ਨੂੰ ਨਸ਼ਾ ਕਰਨ ਤੋਂ ਮਨ੍ਹਾ ਕੀਤਾ ਤਾਂ ਅਰਸ਼ਦੀਪ ਸਿੰਘ ਨੇ ਆਪਣੇ ਪਿਤਾ ਸ਼ਿੰਗਾਰਾ ਸਿੰਘ ਦਾ ਸਿਰ ਕੰਧ ਵਿਚ ਮਾਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਤਰਨਤਾਰਨ ਤੋਂ ਕਰਵਾਇਆ ਗਿਆ ਹੈ। ਜਦੋਂਕਿ ਅਰਸ਼ਦੀਪ ਸਿੰਘ ਵਿਰੁੱਧ ਉਸਦੀ ਭਰਜਾਈ ਜਿਸਦਾ ਪਤੀ ਫ਼ੌਜ ਵਿਚ ਹੈ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਵੀ ਕਰ ਲਿਆ ਗਿਆ ਹੈ।
ਨਸ਼ੇ ਲਈ ਪੈਸੇ ਨਾ ਮਿਲਣ ’ਤੇ ਘਰ ਨੂੰ ਲਾਈ ਅੱਗ
ਮੋਗਾ ਦੇ ਪਿੰਡ ਸਲੀਨਾ ’ਚ ਇਕ ਨਸ਼ੇੜੀ ਪੁੱਤਰ ਨੇ ਨਸ਼ੇ ਦੀ ਪੂਰਤੀ ਨਾ ਹੋਣ ਦੇ ਚੱਲਦਿਆਂ ਆਪਣੇ ਹੀ ਘਰ ਨੂੰ ਅੱਗ ਲੱਗਾ ਦਿੱਤੀ। ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਤਾ ਲੱਗਾ ਹੈ ਕਿ 24 ਸਾਲਾਂ ਨੌਜਵਾਨ ਨੂੰ ਨਸ਼ੇ ਦੀ ਬਹੁਤ ਜ਼ਿਆਦਾ ਬੁਰੀ ਆਦਤ ਸੀ। ਉਹ ਹਰ ਰੋਜ਼ 1500 ਤੋਂ 2000 ਹਜ਼ਾਰ ਰੁਪਏ ਦਾ ਨਸ਼ਾ ਕਰ ਲੈਂਦਾ ਸੀ। ਮਿਲੀ ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਉਸ ਨੇ ਆਪਣੀ ਮਾਂ ਤੋਂ ਨਸ਼ਾ ਕਰਨ ਲਈ ਪੈਸੇ ਦੀ ਮੰਗ ਕੀਤੀ ਪਰ ਉਸ ਦੀ ਮਾਂ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੈਸੇ ਨਾ ਮਿਲਣ ’ਤੇ ਉਸ ਦੇ ਨਸ਼ੇ ਦੀ ਪੂਰਤੀ ਨਹੀਂ ਹੋਈ। ਨੌਜਵਾਨ ਨੇ ਗੁੱਸੇ ’ਚ ਆ ਗਏ ਆਪਣੇ ਹੀ ਘਰ ਨੂੰ ਅੱਗ ਲੱਗਾ ਦਿੱਤੀ ਅਤੇ ਬਾਹਰ ਚਲਾ ਗਿਆ। ਪਰਿਵਾਰ ਵਾਲੇ ਜਦੋਂ ਆਪਣੇ ਘਰ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਘਰ ਨੂੰ ਅੱਗ ਲੱਗੀ ਹੋਈ ਹੈ, ਜਿਸ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਨਸ਼ੇ ਦੇ ਮਰੀਜ਼ਾਂ ਵੱਲੋਂ ਸਿਵਲ ਹਸਪਤਾਲ ’ਚ ਹੰਗਾਮਾ
ਖੰਨਾ ਸਿਵਲ ਹਸਪਤਾਲ ’ਚ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਸਟਾਫ਼ ਦੀ ਹੜਤਾਲ ਕਾਰਨ ਨਸ਼ਾ ਛੱਡਣ ਵਾਲੀ ਦਵਾਈ ਨਹੀਂ ਮਿਲੀ, ਜਿਸ ਤੋਂ ਨਾਰਾਜ਼ ਹੋ ਕੁਝ ਵਿਅਕਤੀ ਹਸਪਤਾਲ ਅੰਦਰ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹੇ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਵੀ ਕੀਤੀ। ਨਸ਼ਾ ਛੁਡਾਊ ਦਵਾਈ ਲੈਣ ਆਏ ਵਿਅਕਤੀਆਂ ਦਾ ਕਹਿਣਾ ਸੀ ਕਿ ਹੜਤਾਲ ਕਾਰਨ ਸਾਨੂ ਦਵਾਈ ਨਹੀਂ ਮਿਲ ਰਹੀ। ਅਸੀਂ ਇਸੇ ਵਜ੍ਹਾ ਤੋਂ ਆਪਣੇ ਕੰਮ ’ਤੇ ਨਹੀਂ ਜਾ ਸਕਦੇ, ਦਵਾਈ ਨਹੀਂ ਮਿਲਦੀ ਤਾ ਅਸੀਂ ਕੰਮ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਨਿੱਜੀ ਹਸਪਤਾਲਾਂ ਤੋਂ ਦਵਾਈ ਲੈਂਦੇ ਹਾਂ ਤਾਂ ਉਹ ਮਹਿੰਗੀ ਮਿਲਦੀ ਹੈ। ਦੂਜੇ ਪਾਸੇ ਹਸਪਤਾਲ ’ਚ ਨਸ਼ਾ ਛੱਡਣ ਦੀ ਦਵਾਈ ਦੇਣ ਵਾਲੇ ਸਟਾਫ਼ ਨੇ ਉਨ੍ਹਾਂ ਨੂੰ ਪੱਕਾ ਨਾ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਨੂੰ ਜਗਾਉਣ ਲਈ ਹੜਤਾਲ ਕਰਨਾ ਆਪਣੀ ਮਜਬੂਰੀ ਦੱਸੀ।
ਪੰਜਾਬ ਚ ਨਸ਼ੇ ਦਾ ਕਹਿਰ ਜਾਰੀ

Comment here