ਸ੍ਰੀ ਮੁਕਤਸਰ ਸਾਹਿਬ – ਕਾਂਗਰਸ ਦੇ ਵਿਧਾਇਕ ਕੁਲਬੀਰ ਜੀਰਾ ਮੁਕਤਸਰ ਦੇ ਪਿੰਡ ਸਦਰਵਾਲਾ ਵਿਖੇ ਆਪਣੇ ਕਾਂਗਰਸੀ ਸਾਥੀਆ ਨੂੰ ਮਿਲਣ ਲਈ ਪਹੁੰਚੇ । ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਬੀਰ ਜੀਰਾ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਜਮਾਨਤ ਹਾਈਕੋਰਟ ਵਿਚੋਂ ਵੀ ਰੱਦ ਹੋਵੇਗੀ ਕਿਉਂਕਿ ਚਿੱਟੇ ਦੇ ਵਪਾਰੀ ਨੂਂ ਹਾਈਕੋਰਟ ਵੀ ਜਮਾਨਤ ਨਹੀ ਦੇ ਸਕਦੀ। ਅਕਾਲੀ ਦਲ ਉਤੇ ਸ. ਜ਼ੀਰਾ ਨੇ ਕਾਫੀ ਸ਼ਬਦੀ ਹਮਲਾ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਸ ਸਮੇ ਹੀ ਨਸ਼ਾ ਪਂਜਾਬ ਵਿੱਚ ਆਇਆ ਹੈ ਅਤੇ ਗੈਂਗਸਟਰ ਵੀ ਪਂਜਾਬ ਵਿਚ ਅਕਾਲੀ ਦਲ ਦੀ ਸਰਕਾਰ ਦੀ ਦੇਣ ਹੈ। ਸ. ਜ਼ੀਰਾ ਨੇ ਦਾਅਵਾ ਕੀਤਾ ਕਿ ਕਿਹਾ ਕਿ ਚੋਣਾਂ ਵਿੱਚ ਵੱਡੀ ਜਿਤ ਹਾਸਿਲ ਕਰਕੇ ਚੰਨੀ ਸਰਕਾਰ ਫਿਰ ਪਂਜਾਬ ਵਿਚ ਸਰਕਾਰ ਬਣਾਏਗੀ। ਚੰਨੀ ਸਰਕਾਰ 60 ਤੋ ਵਧ ਸੀਟਾ ਲੈ ਕੇ ਆਏਗੀ । ਉਨ੍ਹਾਂ ਕਿਹਾ ਕਿ ਯੂਕਰੇਨ ਦੇ ਵਿਚ ਜੋ ਪੰਜਾਬ ਦੇ ਵਿਦਿਆਰਥੀ ਫਸੇ ਹਨ ਉਨਾ ਨੂੰ ਵਾਪਿਸ ਲਿਆਉਣ ਲਈ ਅਸੀ ਕੋਸ਼ਿਸ਼ ਕਰ ਰਹੇ ਹਾਂ। ਮੁੱਖ ਮੰਤਰੀ ਸਾਹਿਬ ਨਾਲ ਇਸ ਮਾਮਲੇ ਵਿਚ ਮੈ ਮੁਲਾਕਾਤ ਕੀਤੀ ਹੈ। ਭਗਵੰਤ ਮਾਨ ਦੀ ਕਾਰਗੁਜਾਰੀ ਉਤੇ ਕੁਲਬੀਰ ਜੀਰਾ ਨੇ ਕਿਹਾ ਕਿ ਧੂਰੀ ਤੋ ਦਲਬੀਰ ਗੋਲਡੀ ਦੀ ਜਿੱਤ ਹੋਏਗੀ।ਪੂਰੇ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦੀਆਂ ਸਿਰਫ 13 ਜਾਂ 14 ਸੀਟਾਂ ਹੀ ਆਉਣਗੀਆ।
Comment here