ਅਪਰਾਧਸਿਆਸਤਖਬਰਾਂ

ਪੰਜਾਬ ਚ ਗੈਂਗਵਾਰ ਦਾ ਖਦਸ਼ਾ

ਮਾਨਸਾ- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਕ ਵਾਰ ਫਿਰ ਪੰਜਾਬ ‘ਚ ਗੈਂਗਵਾਰ ਸ਼ੁਰੂ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਵਿੱਕੀ ਗੌਂਡਰ ਤੇ ਦਵਿੰਦਰ ਬੰਬੀਹਾ ਗੈਂਗ ਤੋਂ ਬਾਅਦ ਨੀਰਜ ਬਵਾਨਾ ਗੈਂਗ ਵੀ ਖੁੱਲ੍ਹ ਕੇ ਮੈਦਾਨ ‘ਚ ਆ ਗਈ ਹੈ। ਕਥਿਤ ਤੌਰ ‘ਤੇ ਨੀਰਜ ਬਵਾਨਾ ਗੈਂਗ ਨੇ ਇਕ ਫੇਸਬੁੱਕ ਪੋਸਟ ‘ਚ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਖੁੱਲ੍ਹੀ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਦੋ ਦਿਨਾਂ ਦੇ ਅੰਦਰ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲੈਣਗੇ। ਨੀਰਜ ਬਵਾਨਾ ਗੈਂਗ ਨੇ ਖੁੱਲੇਆਮ ਐਲਾਨ ਕਰਦੇ ਹੋਏ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦਾ ਭਰਾ ਸੀ ਤੇ ਹੁਣ ਉਹ ਦੋ ਦਿਨਾਂ ‘ਚ ਉਸ ਦੀ ਹੱਤਿਆ ਦਾ ਬਦਲਾ ਲੈਣਗੇ। ਚੇਤੇ ਰਹੇ ਕਿ ਨੀਰਜ ਬਵਾਨਾ ਦਾ ਨਾਂ ਹਾਲ ਹੀ ‘ਚ ਪਹਿਲਵਾਨ ਸੁਸ਼ੀਲ ਕੁਮਾਰ ਮਾਮਲੇ ‘ਚ ਕਾਫੀ ਚਰਚਾ ‘ਚ ਰਿਹਾ ਸੀ। ਇਹ ਪੋਸਟ ਬਵਾਨਾ ਦੇ ਨਾਂ ‘ਤੇ ਇੱਕ ਹੈਂਡਲ ਵੱਲੋਂ ਸ਼ੇਅਰ ਕੀਤੀ ਗਈ ਹੈ। ਬਵਾਨਾ ‘ਤੇ ਕਤਲ ਅਤੇ ਫਿਰੌਤੀ ਦੇ ਕਈ ਕੇਸ ਚੱਲ ਰਹੇ ਹਨ। ਉਹ ਇਸ ਸਮੇਂ ਤਿਹਾੜ ਜੇਲ੍ਹ ‘ਚ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਪੋਸਟ ਕਿਸ ਨੇ ਲਿਖੀ ਹੈ ਪਰ ਇਸ ਨੂੰ ਨੀਰਜ ਬਵਾਨਾ ਨਾਲ ਜੋੜਿਆ ਜਾ ਰਿਹਾ ਹੈ, ਜਿਸ ਦੇ ਸਹਿਯੋਗੀ ਕਥਿਤ ਤੌਰ ‘ਤੇ ਦਿੱਲੀ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿਚ ਫੈਲੇ ਹੋਏ ਹਨ। ਇਹ ਫੇਸਬੁੱਕ ਪੋਸਟ ਨੀਰਜ ਬਵਾਨਾ ਗੈਂਗ ਦੇ ਮੈਂਬਰ, ਭੂਪੀ ਰਾਣਾ ਦੇ ਨਾਂ ਦੇ ਇੱਕ ਹੈਂਡਲ ਵੱਲੋਂ ਪਾਈ ਅਜਿਹੀ ਇਕ ਹੋਰ ਪੋਸਟ ਤੋਂ ਦੋ ਦਿਨ ਬਾਅਦ ਆਈ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜ਼ਿੰਮੇਵਾਰੀ ਦਾ ਦਾਅਵਾ ਕਰਦੇ ਹੋਏ ਲਿਖਿਆ ਕਿ ਇਸ ਕਤਲ ਪਿੱਛੇ ਉਹ ਤੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਹੱਥ ਸੀ।

ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦਾ ਬਦਲਾ ਲੈਣ ਦੀ ਗੈਂਗਸਟਰ ਬੰਬੀਹਾ ਗਰੁੱਪ ਨੇ ਮੁੜ ਧਮਕੀ ਦਿੱਤੀ ਹੈ। ਗੈਂਗਸਟਰ ਭੂਪੀ ਰਾਣਾ ਵੱਲੋਂ ਪਾਈ ਗਈ ਪੋਸਟ ਵਿੱਚ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਬਹੁਤ ਮੰਦਭਾਗੀ ਘਟਨਾ ਹੈ। ਪੰਜਾਬ ਮਿਊਜ਼ਿਕ ਇੰਡਸਟਰੀ ਵਿੱਚ ਮੂਸੇਵਾਲਾ ਦਾ ਨਾਮ ਟਾਪ ਤੇ ਚੱਲ ਰਿਹਾ ਸੀ। ਉਨ੍ਹਾਂ ਲਿਖਿਆ ਜੋ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੱਲਾਂ ਕਹਿ ਰਹੇ ਹਨ ਕਿ ਮੂਸੇਵਾਲਾ ਨੇ ਗੁਰਲਾਲ ਬਰਾਡ਼ ਅਤੇ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਬੰਬੀਹਾ ਗਰੁੱਪ ਦੀ ਮਦਦ ਕੀਤੀ ਸੀ, ਇਹ ਗੱਲ ਬਿਲਕੁਲ ਗਲਤ ਹੈ। ਅਸੀਂ ਜੋ ਕੁਝ ਵੀ ਕਰਦੇ ਹਾਂ ਆਪਣੇ ਦਮ ਤੇ ਕਰਦੇ ਹਾਂ। ਇਹ ਜੋ ਵੀ ਕਰਦੇ ਹਨ ਆਪਣੇ ਮਰੇ ਹੋਏ ਬੰਦਿਆਂ ਦੇ ਸਾਥ ਜੋੜ ਦਿੰਦੇ ਹਨ ਕਿ ਇਸ ਨੇ ਸਾਡੇ ਬੰਦਿਆਂ ਨੂੰ ਮਰਵਾਇਆ ਸੀ। ਭੂਪੀ ਰਾਣਾ ਨੇ ਲਿਖਿਆ ਹੈ ਕਿ ਉਕਤ ਕਤਲਾਂ ਵਿੱਚ ਸਿੱਧੂ ਮੂਸੇਵਾਲਾ ਦਾ ਕੋਈ ਹੱਥ ਨਹੀਂ ਸੀ ਬਾਕੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਸ ਕਿਸੇ ਨੇ ਵੀ ਭਾਈ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇਨ੍ਹਾਂ ਦੀ ਹੈਲਪ ਕੀਤੀ ਹੈ। ਇੱਕ ਇੱਕ ਕਰਕੇ ਸਭ ਦਾ ਹਿਸਾਬ ਹੋਵੇਗਾ। ਸਿੱਧੂ ਅਤੇ ਉਸ ਦੇ ਫੈਨਜ਼ ਨਾਲ ਸਾਡੀ ਹਮਦਰਦੀ ਹੈ ਅਸੀਂ ਸਿੰਧੂ ਨੂੰ ਵਾਪਸ ਨਹੀਂ ਜਾ ਸਕਦੇ ਪਰ ਵਾਅਦਾ ਕਰਦੇ ਹਾਂ ਕਿ ਉਸ ਦੀ ਮੌਤ ਦਾ ਬਦਲਾ ਬਹੁਤ ਜਲਦੀ ਲਿਆ ਜਾਵੇਗਾ। ਸਾਡੀ ਸਪੋਟ ਸਿੱਧੂ ਦੀ ਫੈਮਿਲੀ ਅਤੇ ਉਸਦੇ ਦੋਸਤਾਂ ਨੂੰ ਹਮੇਸ਼ਾਂ ਰਹੇਗਾ। ਭੂਪੀ ਰਾਣਾ ਵੱਲੋਂ ਪਾਈ ਇਸ ਪੋਸਟ ਦੇ ਹੇਠਾਂ ਆਰਆਈਪੀ ਸਿੱਧੂ ਮੂਸੇਵਾਲਾ, ਜਸਟ ਵੇਟ ਐਂਡ ਵਾਚ ਤੋਂ ਇਲਾਵਾ ਦਵਿੰਦਰ ਬੰਬੀਹਾ ਗਰੁੱਪ, ਭੂਪੀ ਰਾਣਾ ਗਰੁੱਪ,ਨੀਰਜ ਭਵਾਨਾ ਗਰੁੱਪ,ਟਿੱਲੂ ਤਾਜਪੁਰੀ ਗਰੁੱਪ,ਕੌਸ਼ਲ ਚੌਧਰੀ ਗਰੁੱਪ, ਗੌਂਡਰ ਗਰੁੱਪ ਅਤੇ ਸ਼ੇਰਾ ਖੁੱਬਣ ਗਰੁੱਪ ਦੇ ਨਾਮ ਲਿਖੇ ਹੋਏ ਹਨ।

 

Comment here