ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਚ ਖਾਲਿਸਤਾਨੀ ਕਰ ਸਕਦੇ ਨੇ ਵੱਡੀ ਵਾਰਦਾਤ

ਕੇਂਦਰੀ ਗ੍ਰਹਿ ਮੰਤਰਾਲੇ ਦੇ ਅਲਰਟ ਤੋਂ ਬਾਅਦ ਵਧਾਈ ਗਈ ਸੁਰੱਖਿਆ

ਚੰਡੀਗੜ੍ਹ  : ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਸ ਨੂੰ ਅਲਰਟ ਕੀਤਾ ਹੈ ਕਿ ਪੰਜਾਬ ਦੀਆਂ ਜੇਲਾਂ ਵਿਚ ਬੰਦ ਕੁੱਝ ਵੱਡੇ ਗੈਂਗਸਟਰਾਂ ਅਤੇ ਖਾੜਕੂ ਜੇਲ ਤੋਂ ਭੱਜਣ ਦਾ ਪਲਾਨ ਬਣਾ ਰਹੇ ਹਨ। ਗ੍ਰਹਿ ਮੰਤਰਾਲੇ ਵਲੋਂ ਭੇਜੇ ਗਏ ਪੱਤਰ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ  ਦੇ ਸੰਚਾਲਕ ਅਤੇ ਵਾਂਟਿਡ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਖੁਫੀਆ ਇਨਪੁਟ ਤੋਂ ਬਾਅਦ ਪੰਜਾਬ ਦੀਆਂ ਜੇਲਾਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।ਇਕ ਰਿਪੋਰਟ ਅਨੁਸਾਰ ਵਾਂਟਿਡ ਗੈਂਗਸਟਰ ਅਤੇ ਖਾੜਕੂ ਹਰਵਿੰਦਰ ਸਿੰਘ ਰਿੰਦਾ ਨੇ ਪਾਕਿਸਤਾਨ ਵਿਚ ਬੈਠ ਕੇ ਪੰਜਾਬ ਦੀਆਂ ਜੇਲਾਂ ਵਿਚ ਬੰਦ ਕੁੱਝ ਵੱਡੇ ਗੈਂਗਸਟਰਾਂ ਅਤੇ ਖਾੜਕੂਆਂ ਦੀ ਰਿਹਾਈ ਤੈਅ ਕਰਨ ਲਈ ਪੰਜਾਬ ਵਿਚ ਜੇਲ ਬ੍ਰੇਕ ਦਾ ਪਲਾਨ ਬਣਾਇਆ ਹੈ। ਇਸ ਦੇ ਤਹਿਤ ਪੰਜਾਬ ਦੀ ਬਠਿੰਡਾ ਜੇਲ, ਫਿਰੋਜ਼ਪੁਰ ਜੇਲ, ਅੰਮ੍ਰਿਤਸਰ ਜੇਲ ਜਾਂ ਲੁਧਿਆਣਾ ਜੇਲ ਨੂੰ ਨਿਸ਼ਾਨਾ ਬਣਾਏ ਜਾਣ ਦੀ ਸ਼ੰਕਾ ਜਤਾਈ ਗਈ ਹੈ। ਅਜਿਹੇ ਵਿਚ ਮੰਤਰਾਲਾ ਨੇ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਨੂੰ ਕਿਹਾ ਹੈ।ਪਾਕਿ ’ਚ ਬੈਠਾ ਰਿੰਦਾ ਬਣਾ ਰਿਹਾ ਯੋਜਨਾ
ਪੰਜਾਬ ਪੁਲਸ ਦੇ ਡੀ.ਜੀ.ਪੀ. ਨੂੰ ਐੱਸ.ਆਈ.ਬੀ. (ਐੱਮ.ਐੱਚ.ਏ.) ਦੇ ਸੰਯੁਕਤ ਨਿਰਦੇਸ਼ਕ ਵਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਇਕ ਭਰੋਸੇਯੋਗ ਇਨਪੁਟ ਅਨੁਸਾਰ, ਪਾਕਿਸਤਾਨ ਸਥਿਤ ਆਪ੍ਰੇਟਿਵ ਹਰਵਿੰਦਰ ਸਿੰਘ ਰਿੰਦਾ ਨੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਕੁੱਝ ਪ੍ਰਮੁੱਖ ਲੋਕਾਂ, ਗੈਂਗਸਟਰ ਅਤੇ ਖਾੜਕੂਆਂ ਦੀ ਰਿਹਾਈ ਯਕੀਨੀ ਕਰਨ ਲਈ ਜੇਲ ਬ੍ਰੇਕ ਯੋਜਨਾ ਦੀ ਕਲਪਨਾ ਕੀਤੀ ਹੈ। ਪੰਜਾਬ ਸਥਿਤ ਆਪਣੇ ਸਾਥੀਆਂ ਦੀ ਸਹਾਇਤਾ ਤੋਂ ਇਲਾਵਾ ਰਿੰਦਾ ਕੁੱਝ ਜੇਹਾਦੀਆਂ ਨੂੰ ਸ਼ਾਮਲ ਕਰਕੇ ਖਤਰਨਾਕ ਮਨਸੂਬੇ ਨੂੰ ਅੰਜਾਮ ਦੇ ਸਕਦਾ ਹੈ।

Comment here