ਸਿਆਸਤਖਬਰਾਂ

ਪੰਜਾਬ ’ਚ ਕਾਂਗਰਸ ਦੀ ਵਧ ਰਹੀਆਂ ਸਿਆਸੀ ਚੁਣੌਤੀਆਂ ਤੋਂ ਲੀਡਰਸ਼ਿਪ ਪਰੇਸ਼ਾਨ

ਭਾਜਪਾ-ਕੈਪਟਨ ਦੀ ਨਵੀਂ ਦੋਸਤੀ ਤੇ ‘ਆਪ’ ਬਣੀ ਚੈਲਿੰਜ
ਚੰਡੀਗੜ੍ਹ-ਚੰਡੀਗੜ੍ਹ ਦੀਆਂ ਨਿਗਮ ਚੋਣਾਂ ਵਿਚ ‘ਆਪ’ ਦੇ ਹੈਰਾਨ ਕਰਨ ਵਾਲੇ ਪ੍ਰਦਰਸ਼ਨ ਨਾਲ ਅਲਰਟ ਹੋਈ ਕਾਂਗਰਸ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਵਧਣ ਲੱਗੀ ਹੈ ਕਿ ਕੈਪਟਨ ਅਮਰਿੰਦਰ ਤੇ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਪਾਰਟੀ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਵਰਗੇ ਨੇਤਾਵਾਂ ਨਾਲ ਗੱਠਜੋੜ ਦੇ ਸਹਾਰੇ ਭਾਜਪਾ ਸੂਬੇ ਦੀ ਹਿੰਦੂ ਬਹੁਗਿਣਤੀ ਸੀਟਾਂ ਦੇ ਸਿਆਸੀ ਸਮੀਕਰਣ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪੰਜਾਬ ਦੀਆਂ ਚੋਣਾਂ ਵਿਚ ਪਾਰਟੀ ਦੀ ਵੱਧ ਰਹੀ ਇਨ੍ਹਾਂ ਚੁਣੌਤੀਆਂ ਨੂੰ ਦੇਖਦੇ ਹੋਏ ਕਾਂਗਰਸ ਲੀਡਰਸ਼ਿਪ ਨੇ ਸੂਬੇ ਵਿਚ ਸਰਕਾਰ ਤੇ ਸੰਗਠਨ ਦੇ ਉੱਘੇ ਨੇਤਾਵਾਂ ਨੂੰ ਚੌਕੰਨੇ ਕਰਦੇ ਹੋਏ ਬਿਹਤਰ ਆਪਸੀ ਤਾਲਮੇਲ ਲਈ ਕਿਹਾ ਹੈ। ਆਪਣੀ ਅੰਦਰੂਨੀ ਖਿੱਚੋਤਾਣ ਨਾਲ ਜੂਝ ਰਹੀ ਕਾਂਗਰਸ ਲਈ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵਧਦੀ ਚੁਣੌਤੀ ਨਾਲ ਹੁਣ ਭਾਜਪਾ ਤੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਛਾਈ ਜਾ ਰਹੀ ਚੁਣਾਵੀ ਬਿਸਾਤ ਨਵੀਂ ਸਿਰਦਰਦੀ ਬਣ ਰਹੀ ਹੈ।
ਕੈਪਟਨ ’ਤੇ ਬਾਦਲਾਂ ’ਤੇ ਵਰ੍ਹੇ ਮੁੱਖ ਮੰਤਰੀ ਚੰਨੀ
ਪਾਰਟੀ ਸੂਤਰਾਂ ਅਨੁਸਾਰ, ਪਿਛਲੇ ਦੋ-ਤਿੰਨ ਦਿਨਾਂ ਵਿਚ ਭਾਜਪਾ ਦੀ ਉੱਚ ਲੀਡਰਸ਼ਿਪ ਨਾਲ ਕੈਪਟਨ ਅਮਰਿੰਦਰ ਤੇ ਢੀਂਡਸਾ ਦੀ ਹੋਈ ਬੈਠਕ ’ਤੇ ਅੱਖ ਰੱਖ ਰਹੇ ਕਾਂਗਰਸ ਰਣਨੀਤੀਕਾਰਾਂ ਦਾ ਮੁਲਾਂਕਣ ਹੈ ਕਿ ਭਾਜਪਾ ਦਾ ਪੂਰਾ ਸਿਆਸੀ ਗੇਮ ਆਮ ਆਦਮੀ ਪਾਰਟੀ ਦੀ ਥਾਂ ਕਾਂਗਰਸ ਨੂੰ ਚੁਣਾਵੀ ਨੁਕਸਾਨ ਪਹੁੰਚਾਉਣ ’ਤੇ ਜ਼ਿਆਦਾ ਕੇਂਦਰਿਤ ਦਿਖਾਈ ਦੇ ਰਿਹਾ ਹੈ। ਸਿੱਖ ਬਹੁਗਿਣਤੀ ਸੀਟਾਂ ’ਤੇ ਕਾਂਗਰਸ ਦਾ ਮੁੱਖ ਚੁਣਾਵੀ ਮੁਕਾਬਲਾ ਆਪ ਨਾਲ ਨਜ਼ਰ ਆ ਰਹੇ ਹੈ ਕਿਉਂਕਿ ਅਕਾਲੀ ਦਲ ਬਾਦਲ ਨੂੰ ਲੈ ਕੇ ਭਰੋਸਾ ਦਾ ਸੰਕਟ ਕਾਇਮ ਹੈ।
ਉੱਥੇ ਦੂਜੇ ਪਾਸੇ ਸੂਬੇ ਦੀ ਹਿੰਦੂ ਬਹੁਗਿਣਤੀ ਸੀਟਾਂ ’ਤੇ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਮੌਜੂਦਾ ਹਾਲਾਤਾਂ ਦਰਮਿਆਨ ਕਾਂਗਰਸ ਖੁਦ ਨੂੰ ਬਿਹਤਰ ਸਥਿਤੀ ਵਿਚ ਮੰਨ ਰਹੀ ਹੈ, ਪਰ ਉਸਦੀ ਸ਼ੰਕਾ ਇਹ ਹੈ ਕਿ ਕੈਪਟਨ ਤੇ ਭਾਜਪਾ ਦੀ ਨਵੀਂ ਦੋਸਤੀ ਇਸ ਜ਼ਮੀਨੀ ਹਾਲਾਤ ਵਿਚ ਬਦਲਾਅ ਲਿਆ ਸਕਦੀ ਹੈ ਕਿਉਂਕਿ ਕੈਪਟਨ ਤੇ ਛੋਟੇ ਅਕਾਲੀ ਸਮੂੰਹਾਂ ਦੇ ਸਹਾਰੇ ਭਾਜਪਾ ਹਿੰਦੂ ਬਹੁਗਿਣਤੀ ਸੀਟਾਂ ’ਤੇ ਆਪਣਾ ਆਧਾਰ ਫਿਰ ਤੋਂ ਵਧਾਉਣ ਲਈ ਜ਼ੋਰ ਲਾਏਗੀ ਤਾਂ ਇਸਦਾ ਸਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਹੋਵੇਗਾ।
ਜ਼ਾਹਿਰ ਤੌਰ ’ਤੇ ਕਾਂਗਰਸ ਦੀ ਚਿੰਤਾ ਵਧਣ ਵਾਲੀ ਹੈ ਕਿਉਂਕਿ ਚੋਣ ਵਿਚ ਉਸਦੀ ਸੱਤਾ ਨੂੰ ਮੁੱਖ ਚੁਣੌਤੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਵੱਲੋਂ ਹੀ ਮਿਲ ਰਹੀ ਹੈ। ਚੰਡੀਗੜ੍ਹ ਦੀ ਨਿਗਮ ਚੋਣਾਂ ਵਿਚ ਸੀਟਾਂ ਦੇ ਹਿਸਾਬ ਨਾਲ ਸਭ ਤੋਂ ਵੱਡੇ ਦਲ ਦੇ ਰੂਪ ਵਿਚ ‘ਆਪ’ ਦੇ ਪ੍ਰਦਰਸ਼ਨ ਨਾਲ ਭਾਵੇਂ ਹੀ ਸਿੱਧੇ ਤੌਰ ’ਤੇ ਭਾਜਪਾ ਨੂੰ ਜ਼ਿਆਦਾ ਨੁਕਸਾਨ ਹੋਇਆ ਹੋਵੇ, ਪਰ ਕਾਂਗਰਸ ਇਸ ਨੂੰ ਪੰਜਾਬ ਚੋਣ ਨੂੰ ਦੇਖਦੇ ਹੋਏ ਆਪਣੇ ਲਈ ਜ਼ਿਆਦਾ ਚੁਣੌਤੀਪੂਰਨ ਮੰਨ ਰਹੀ ਹੈ।

Comment here