ਸਿਆਸਤਖਬਰਾਂ

ਪੰਜਾਬ ’ਚ ‘ਆਪ’ ਵਿਧਾਇਕਾਂ ਦੀ ਦਲ ਬਦਲੀ ਤੋਂ ਪਾਰਟੀ ਚਿੰਤਤ…

‘ਆਪ’ ਵਿਧਾਇਕ ਸਾਢੇ ਚਾਰ ਸਾਲਾਂ ’ਚ 20 ਤੋਂ ਘੱਟ ਕੇ ਰਹਿ ਗਏ 11 ਵਿਧਾਇਕ
ਵਿਸ਼ੇਸ਼ ਰਿਪੋਰਟ (ਇੰਦਰਜੀਤ ਸਿੰਘ)-ਹੁਣੇ ਜਿਹੇ ਆਮ ਆਦਮੀ ਪਾਰਟੀ ਨੇ ਪੰਜਾਬ ਅਸੰਬਲੀ ਚੋਣਾਂ ਲਈ ਕਾਹਲੀ-ਕਾਹਲੀ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀ ਸਿਆਸਤ ਦੇ ਇਤਿਹਾਸ ’ਚ ਅਜਿਹਾ ਕਦੇ ਨਹੀਂ ਹੋਇਆ ਕਿ ਚੱਲਦੀ ਵਿਧਾਨ ਸਭਾ ’ਚ ਵਿਰੋਧੀ ਪਾਰਟੀ ਦਾ ਕੋਈ ਵਿਧਾਇਕ ਹਾਕਮ ਪਾਰਟੀ ’ਚ ਸ਼ਾਮਲ ਹੋ ਜਾਵੇ। ਉਹ ਵੀ ਉਸ ਪਾਰਟੀ ਦਾ ਜਿਹੜਾ ਆਉਣ ਵਾਲੀਆਂ ਚੋਣਾਂ ’ਚ ਸੱਤਾ ’ਚ ਆਉਣ ਦਾ ਦਾਅਵਾ ਕਰ ਰਹੀ ਹੋਵੇ। ਪਰ ਆਮ ਆਦਮੀ ਪਾਰਟੀ ਨੇ ਅਜਿਹਾ ਇਤਿਹਾਸ ਰਚ ਦਿੱਤਾ ਹੈ। ਪਾਰਟੀ ਦੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਕਾਂਗਰਸ ’ਚ ਚਲੇ ਗਏ। ਇਸ ਤੋਂ ਠੀਕ ਇਕ ਦਿਨ ਪਹਿਲਾਂ ਬਠਿੰਡਾ ਦਿਹਾਤੀ ਤੋਂ ਪਾਰਟੀ ਦੀ ਨੌਜਵਾਨ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਵੀ ਕਾਂਗਰਸ ਦਾ ਹੱਥ ਫੜ ਲਿਆ ਸੀ। ਪਤਾ ਲੱਗਾ ਹੈ ਕਿ ਤਿੰਨ ਹੋਰ ਵਿਧਾਇਕ ਵੀ ਅਜਿਹਾ ਕਰਨ ਦੀ ਫ਼ਿਰਾਕ ’ਚ ਹਨ। 2017 ’ਚ ਜਿਹੜਾ ਪਾਰਟੀ ਸਿਸਟਮ ’ਚ ਬਦਲਾਅ ਕਰਨ ਦੇ ਇਰਾਦੇ ਨਾਲ ਮੈਦਾਨ ’ਚ ਆਈ ਸੀ ਤੇ 20 ’ਚੋਂ 19 ਵਿਧਾਇਕ ਪਹਿਲੀ ਵਾਰੀ ਚੁਣੇ ਗਏ ਸਨ। ਪਰ ਹੁਣ ਜਦੋਂ ਪੰਜ ਸਾਲਾਂ ਬਾਅਦ ਇਕ ਵਾਰੀ ਮੁਡਤੋਂ ਪਾਰਟੀ ਚੋਣਾਂ ਲਡਲਈ ਤਿਆਰ ਹੈ ਤਾਂ ਪਾਰਟੀ ਦੇ ਅੱਧੇ ਦੇ ਲਗਪਗ ਵਿਧਾਇਕ ਉਸ ਦਾ ਸਾਥ ਛੱਡ ਚੁੱਕੇ ਹਨ। 20 ਸੀਟਾਂ ਜਿੱਤ ਕੇ ਪ੍ਰਮੁੱਖ ਵਿਰੋਧੀ ਪਾਰਟੀ ਬਣਨ ਵਾਲੀ ਆਮ ਆਦਮੀ ਪਾਰਟੀ ਤਿੰਨ ਵਿਰੋਧੀ ਧਿਰ ਦੇ ਆਗੂ ਬਦਲ ਚੁੱਕੀ ਹੈ। ਫਿਰ ਵੀ ਪਾਰਟੀ ਨੂੰ ਇਕਜੁੱਟ ਨਹੀਂ ਰੱਖ ਪਾ ਰਹੀ। ਇਸ ਤੋਂ ਪਹਿਲਾਂ ਪਾਰਟੀ ਨੇ 2014 ’ਚ ਸੰਸਦੀ ਚੋਣਾਂ ਤੋਂ ਪੰਜਾਬ ’ਚ ਕਦਮ ਰੱਖਿਆ ਤੇ ਪੰਜਾਬੀਆਂ ਨੇ ਚਾਰ ਉਮੀਦਵਾਰਾਂ ਭਗਵੰਤ ਮਾਨ, ਡਾ. ਧਰਮਵੀਰ ਗਾਂਧੀ, ਪ੍ਰੋ. ਸਾਧੂ ਸਿੰਘ ਤੇ ਐੱਚਐੱਸ ਖਾਲਸਾ ਨੂੰ ਸੰਸਦੀ ਚੋਣਾਂ ’ਚ ਭਾਰੀ ਵੋਟਾਂ ਨਾਲ ਜਿਤਵਾ ਕੇ ਭੇਜਿਆ। ਪਰ 2019 ਦੀਆਂ ਸੰਸਦੀ ਚੋਣਾਂ ’ਚ ਇਕ ਸੰਸਦ ਮੈਂਬਰ ਹੀ ਰਹਿ ਗਿਆ। ਅਸਲ ’ਚ ਪਾਰਟੀ ’ਚ ਦਿੱਲੀ ਬਨਾਮ ਸਥਾਨਕ ਦੀ ਲਡਕਾਰਨ ਅਜਿਹਾ ਹੋ ਰਿਹਾ ਹੈ। ਪਾਰਟੀ ਦੇ ਰਾਸ਼ਟਰੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗਣ ਤੋਂ ਬਾਅਦ ਤੋਂ ਹੀ ਪਾਰਟੀ ਦਾ ਝਾਡਤੀਲੇ-ਤੀਲੇ ਹੋ ਗਿਆ। ਉਦੋਂ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਧਾ ਦਰਜਨ ਤੋਂ ਜ਼ਿਆਦਾ ਵਿਧਾਇਕਾਂ ਨੂੰ ਇਕੱਠਾ ਕਰ ਕੇ ਬਗ਼ਾਵਤ ਕਰ ਦਿੱਤੀ ਤੇ ਕਿਹਾ ਕਿ ਫ਼ੈਸਲਾ ਲੈਣ ਦਾ ਅਧਿਕਾਰ ਸੂਬਾਈ ਇਕਾਈ ਨੂੰ ਹੋਣਾ ਚਾਹੀਦਾ ਹੈ। ‘ਆਪ’ ਨੇ ਖਹਿਰਾ ਨੂੰ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਤੇ ਪਾਰਟੀ ਬੁਰੀ ਤਰ੍ਹਾਂ ਨਾਲ ਟੁੱਟ ਗਈ। ਸਿਰਫ਼ ਤਕਨੀਕੀ ਕਾਰਨਾਂ ਕਰ ਕੇ ਇਹ ਟੁੱਟੇ ਹੋਏ ਵਿਧਾਇਕ ‘ਆਪ’ ਦੇ ਨਾਲ ਰਹੇ ਜਿਸ ਕਾਰਨ ਪਾਰਟੀ ਪ੍ਰਮੁੱਖ ਵਿਰੋਧੀ ਪਾਰਟੀ ਦਾ ਆਪਣਾ ਰੁਤਬਾ ਬਣਾ ਕੇ ਰੱਖ ਸਕੀ, ਹਾਲਾਂਕਿ ਹਕੀਕਤ ਇਹ ਸੀ ਕਿ ਪਾਰਟੀ ਦੇ ਵਿਧਾਇਕ ਟੁੱਟ ਚੁੱਕੇ ਸਨ। ਬਾਗ਼ੀ ਵਿਧਾਇਕਾਂ ’ਚੋਂ ਜ਼ਿਆਦਾਤਰ ਕਾਂਗਰਸ ’ਚ ਚਲੇ ਗਏ ਤੇ ਇਸ ਸਮੇਂ ਸਿਰਫ਼ ਕੰਵਰ ਸੰਧੂ ਹੀ ਅਜਿਹੇ ਹਨ ਜਿਹਡਨਾ ਤਾਂ ਆਪ ’ਚ ਹਨ ਤੇ ਨਾ ਹੀ ਕਿਸੇ ਹੋਰ ਪਾਰਟੀ ’ਚ ਗਏ। 2022 ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾਵੇ ਪਰ ਪਾਰਟੀ ਹਾਈ ਕਮਾਨ ਅਜਿਹਾ ਨਹੀਂ ਕਰ ਰਹੀ। ਬਾਗ਼ੀ ਵਿਧਾਇਕ ‘ਆਪ’ ਲੀਡਰਸ਼ਿਪ ’ਤੇ ਪੰਜਾਬ ਦੀ ਅਣਦੇਖੀ ਕਰਨ ਦਾ ਦੋਸ਼ ਵੀ ਲਾ ਰਹੇ ਹਨ। ਇਸ ਤਰ੍ਹਾਂ ਨਹੀਂ ਹੈ ਕਿ ਸਿਰਫ਼ ਵਿਧਾਇਕ ਹੀ ਆਮ ਆਦਮੀ ਪਾਰਟੀ ਨੂੰ ਛੱਡ ਰਹੇ ਹਨ। ਇਸ ਤੋਂ ਪਹਿਲਾਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਘੁੱਗੀ ਵਰਗੇ ਸੂਬਾਈ ਕਨਵੀਨਰਾਂ ਸਮੇਤ ਕਈ ਆਗੂ ਵੀ ਪਾਰਟੀ ਨੂੰ ਛੱਡ ਗਏ।
ਪੰਜਾਬ ਵਿਧਾਨ ਸਭਾ ਚੋਣਾਂ ’ਚ ‘ਆਪ’ ਮਾਰ ਸਕਦੇ ਬਾਜ਼ੀ—ਸਰਵੇਖਣ
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਏਬੀਪੀ ਸੀ-ਵੋਟਰ ਦਾ ਸਰਵੇਖਣ ਸਾਹਮਣੇ ਆਇਆ ਹੈ। ਸਰਵੇਖਣ ਅਨੁਸਾਰ ਪੰਜਾਬ ਵਿਚ ਇਸ ਵਾਰ ਸਭ ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲਣਗੀਆਂ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 117 ਵਿਧਾਨ ਸਭਾਂ ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੂੰ 20 ਸੀਟਾਂ ਮਿਲੀਆਂ ਸਨ। ਸੀ-ਵੋਟਰ ਸਰਵੇ ਵਿਚ ‘ਆਪ’ ਨੂੰ 47 ਤੋਂ 53 ਸੀਟਾਂ ਮਿਲੀਆਂ ਹਨ। ਉੱਥੇ ਹੀ 2017 ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 77 ਸੀਟਾਂ ਜਿੱਤਣ ਵਾਲੀ ਕਾਂਗਰਸ ਨੂੰ 42-50 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਭਾਵ ਇਹਨਾਂ ਚੋਣਾਂ ਵਿਚ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਹੋਵੇਗਾ। ਸਰਵੇਖਣ ਮੁਤਾਬਕ ਅਕਾਲੀ ਦਲ ਨੂੰ 16-24 ਸੀਟਾਂ ਮਿਲ ਸਕਦੀਆਂ ਹਨ ਜਦਕਿ ਪੰਜਾਬ ਵਿਚ ਭਾਜਪਾ ਦਾ ਖਾਤਾ ਖੁੱਲ੍ਹਣਾ ਵੀ ਮੁਸ਼ਕਿਲ ਲੱਗ ਰਿਹਾ ਹੈ।  ਭਾਜਪਾ ਨੂੰ ਸਭ ਤੋਂ ਘੱਟ 0-1 ਸੀਟ ਹੀ ਮਿਲਦੀ ਦਿਖਾਈ ਦੇ ਰਹੀ ਹੈ।
ਮੁੱਖ ਮੰਤਰੀ ਅਹੁਦੇ ਲਈ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਚੰਨੀ
ਸਰਵੇਖਣ ਅਨੁਸਾਰ ਮੁੱਖ ਮੰਤਰੀ ਅਹੁਦੇ ਲਈ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਚਰਨਜੀਤ ਸਿੰਘ ਚੰਨੀ ਹੈ। 31 ਫੀਸਦ ਲੋਕ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਜਦਕਿ 21 ਫੀਸਦ ਲੋਕ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਪਸੰਦ ਕਰਦੇ ਹਨ। ਇਸ ਤੋਂ ਬਾਅਦ 16 ਫੀਸਦ ਲੋਕ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਭਗਵੰਤ ਮਾਨ ਨੂੰ 14 ਫੀਸਦ ਕੈਪਟਨ ਅਮਰਿੰਦਰ ਸਿੰਘ ਨੂੰ 7 ਫੀਸਦ ਅਤੇ ਨਵਜੋਤ ਸਿੰਘ ਸਿੱਧੂ ਨੂੰ 5 ਫੀਸਦ ਲੋਕ ਮੁੱਖ ਮੰਤਰੀ ਅਹੁਦੇ ’ਤੇ ਦੇਖਣਾ ਚਾਹੁੰਦੇ ਹਨ।
‘ਆਪ’ ਵੱਲੋਂ 10 ਉਮੀਦਵਾਰਾਂ ਦੀ ਪਹਿਲੀ ਕਿਸ਼ਤ ਜਾਰੀ
ਕਾਂਗਰਸ ਵੱਲ ਦਲਬਦਲੀ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਨੇ ਬੀਤੇ ਸ਼ੁੱਕਰਵਾਰ ਪੰਜਾਬ ਅਸੰਬਲੀ ਚੋਣਾਂ ਲਈ ਕਾਹਲੀ-ਕਾਹਲੀ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਹ ਸਾਰੇ ਵਫਾਦਾਰ ਵਿਧਾਇਕ ਹਨ। ਪਾਰਟੀ ਦੇ ਚਾਰ ਵਿਧਾਇਕ ਪਹਿਲਾਂ ਕਾਂਗਰਸ ਵਿਚ ਚਲੇ ਗਏ ਸਨ ਅਤੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੂਬੀ ਬੀਤੇ ਬੁੱਧਵਾਰ ਤੇ ਰਾਜਕੋਟ ਤੋਂ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਵੀਰਵਾਰ ਕਾਂਗਰਸ ਵੱਲ ਛਾਲ ਮਾਰ ਗਏ ਸਨ। ਉਮੀਦਵਾਰਾਂ ਦੀ ਪਹਿਲੀ ਲਿਸਟ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਪਾਰਟੀ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਦੇ ਦਸਤਖਤਾਂ ਨਾਲ ਜਾਰੀ ਕੀਤੀ ਗਈ ਹੈ। ਬੁਢਲਾਡਾ ਤੋਂ ਪਿ੍ਰੰਸੀਪਲ ਬੁੱਧ ਰਾਮ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਸੁਨਾਮ ਤੋਂ ਅਮਨ ਅਰੋੜਾ, ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਗੜ੍ਹਸ਼ੰਕਰ ਤੋਂ ਜੈ ਕਿ੍ਰਸ਼ਨ ਰੋੜੀ, ਜਗਰਾਓਾ ਤੋਂ ਸਰਬਜੀਤ ਕੌਰ ਮਾਣੂੰਕੇ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਬਿਲਾਸਪੁਰ, ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਙ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜਿਹੜੇ ਕਾਂਗਰਸ ਵਿਚ ਜਾ ਕੇ ਮੁੜ ਆਏ ਸਨ, ਦਾ ਨਾਂ ਲਿਸਟ ਵਿਚ ਨਹੀਂ ਹੈ। ਇਸੇ ਤਰ੍ਹਾਂ ਖਰੜ ਦੇ ਮੁਅੱਤਲਸ਼ੁਦਾ ਵਿਧਾਇਕ ਕੰਵਰ ਸੰਧੂ ਦਾ ਨਾਂ ਵੀ ਨਹੀਂ ਹੈ।
ਪਾਰਟੀ ਨੇ 2017 ਦੀਆਂ ਚੋਣਾਂ ਵਿਚ 20 ਸੀਟਾਂ ਜਿੱਤੀਆਂ ਸਨ, ਜਿਸਦੇ ਸਦਕਾ ਅਪੋਜ਼ੀਸ਼ਨ ਦਾ ਲੀਡਰ ਇਸਦਾ ਆਗੂ ਬਣਿਆ ਸੀ ਪਰ ਸਮਾਂ ਪਾ ਕੇ ਪਾਰਟੀ ਵਿਚ ਹੋਈ ਬਗਾਵਤ ਕਾਰਨ ਕਈ ਵਿਧਾਇਕ ਦੂਰ ਚਲੇ ਗਏ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 2 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਮੁਤਾਬਕ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਧਾਨ ਸਭਾ ਹਲਕਾ ਘਨੌਰ ਤੋਂ ਅਤੇ ਮੌਜੂਦਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਹੀ ਪਾਰਟੀ ਦੇ ਉਮੀਦਵਾਰ ਹੋਣਗੇ। ਪਾਰਟੀ ਹੁਣ ਤੱਕ 80 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।
 ਨਵੰਬਰ ਦੇ ਆਖਰੀ ਹਫਤੇ ਐਲਾਨਿਆ ਜਾਵੇਗਾ ਸੀਐੱਮ ਦਾ ਚਿਹਰਾ
ਤਲਵੰਡੀ ਸਾਬੋ ਤੋਂ ‘ਆਪ’ ਦੀ ਨੈਸ਼ਨਲ ਕੌਂਸਲ ਮੈਂਬਰ ਅਤੇ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਮੁੱਖ ਮੰਤਰੀ ਚਿਹਰਾ ਐਲਾਨ ਕੇ ਹੀ ਲੜੇਗੀ ਅਤੇ ਨਵੰਬਰ ਦੇ ਆਖਿਰੀ ਹਫਤੇ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਦੋਵਾਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਉਹ ਤੀਜੇ ਸਿਆਸੀ ਬਦਲ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਦੇਖ ਰਹੇ ਹਨ।ਉਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਵੇਗੀ। ਪਾਰਟੀ ਦੇ ਵਿਧਾਇਕਾਂ ਵੱਲੋਂ ਲਗਾਤਾਰ ਪਾਰਟੀ ਛੱਡਣ ਦੇ ਮਾਮਲੇ ਤੇ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਅਜਿਹੀ ਸਿਆਸੀ ਅਦਲਾ ਬਦਲੀ ਚਲਦੀ ਰਹਿੰਦੀ ਹੈ ਇਸ ਨਾਲ ਕੋਈ ਫਰਕ ਨਹੀ ਪੈਂਦਾ। ਉਨਾਂ ਕਿਹਾ ਕਿ ਸੂਬੇ ਦੇ ਲੋਕ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਕੰਮ ਨੂੰ ਦੇਖਕੇ ਵੋਟ ਪਾਉਣਗੇ ਅਤੇ ਅਸੀਂ ਨਵੰਬਰ ਦੇ ਆਖਿਰੀ ਹਫਤੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਐਲਾਨ ਕੇ ਚੋਣ ਲੜਦਿਆਂ ਪੰਜਾਬ ਵਿੱਚ ਦਿੱਲੀ ਵਰਗੀ ਸਰਕਾਰ ਦੇਵਾਂਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਸਰਕਾਰ ਨੂੰ ਆਮ ਆਦਮੀ ਦੀ ਸਰਕਾਰ ਦੱਸਣ ਤੇ ਬਲਜਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਪੌਣੇ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਨਿਕੰਮੀ ਸਰਕਾਰ ਦੇਣ ਤੋਂ ਬਾਅਦ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਾਏ ਚੰਨੀ ਸਾਹਿਬ ਆਮ ਆਦਮੀ ਦੀ ਰੀਸ ਤਾਂ ਕਰ ਸਕਦੇ ਨੇ ਪਰ ਕੇਜਰੀਵਾਲ ਸਰਕਾਰ ਨੇ 49 ਦਿਨਾਂ ਦੀ ਸਰਕਾਰ ਦੌਰਾਨ 32 ਅਫਸਰਾਂ ਨੂੰ ਮੁਅੱਤਲ ਕੀਤਾ ਸੀ ਤੇ ਅਜਿਹਾ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ।
ਵਿਧਾਇਕ ਜਗਤਾਰ ਹਿੱਸੋਵਾਲ ਨੂੰ ਮਨਾਉਣ ਪੁੱਜੇ ‘ਆਪ’ ਵਿਧਾਇਕ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਆਮ ਆਦਮੀ ਮੁੱਖ ਮੰਤਰੀ ਦੱਸਿਆ। ਇਸ ਤੋਂ ਬਾਅਦ ਚਰਚੇ ਛਿੜ ਗਏ ਕਿ ਹਿੱਸੋਵਾਲ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਇਸੇ ਨੂੰ ਲੈ ਕੇ ‘ਆਪ’  ਦੇ ਵਿਧਾਇਕਾਂ ਅਤੇ ਆਗੂਆਂ ਵੱਲੋਂ ਹਿੱਸੋਵਾਲ ਨੂੰ ਮਨਾਉਣ ਲਈ ਜ਼ੋਰ-ਅਜ਼ਮਾਇਸ਼ ਕੀਤੀ ਜਾ ਰਹੀ ਹੈ। ਵਿਧਾਇਕ ਦੇ ਜੱਦੀ ਪਿੰਡ ਹਿੱਸੋਵਾਲ ਵਿਖੇ ਐੱਮ. ਐੱਲ. ਏ. ਕੁਲਵੰਤ ਸਿੰਘ ਸੰਧਵਾਂ ਦੀ ਅਗਵਾਈ ਹੇਠ ਚਾਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਅਮਰਜੀਤ ਸਿੰਘ ਸੰਦੋਆ ਅਤੇ ਹਰਜੋਤ ਸਿੰਘ ਬੈਂਸ ਸਾਬਕਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਵੱਲੋਂ ਦੌਰਾ ਕੀਤਾ ਗਿਆ ਅਤੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨਾਲ ਗੱਲਬਾਤ ਕੀਤੀ। ਜਿਸ ਦੌਰਾਨ ਉਨ੍ਹਾਂ ਵਿਧਾਇਕ ਹਿੱਸੋਵਾਲ ਨੂੰ ਮੁੜ ਆਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਦਿੱਤੇ ਜਾਣ ਦੀ ਘਰ ਗੱਲ ਕੀਤੀ ਪਰ ਵਿਧਾਇਕ ਹਿੱਸੋਵਾਲ ਨੇ ਦੋ-ਟੁੱਕ ਜਵਾਬ ਦਿੰਦਿਆਂ ਆਖਿਆ ਕਿ ਹੁਣ ਉਹ ਪਾਰਟੀ ’ਚ ਵਾਪਸ ਨਹੀਂ ਆਉਣਗੇ ਕਿਉਂਕਿ ਆਮ ਆਦਮੀ ਪਾਰਟੀ ਵਿਧਾਇਕਾਂ ਅਤੇ ਆਗੂਆਂ ਦੀ ਕਾਫ਼ੀ ਬੇਕਦਰੀ ਕਰ ਰਹੀ ਹੈ, ਸਗੋਂ ਜਿਸ ਤੀਜੇ ਬਦਲ ਅਤੇ ਵਧੀਆ ਰਾਜਨੀਤੀ ਦਾ ਦਾਅਵਾ ਕਰਕੇ ਆਮ ਆਦਮੀ ਪਾਰਟੀ ਪੰਜਾਬ ’ਚ ਆਈ ਸੀ, ਉਸ ਨਿਸ਼ਾਨੇ ਤੋਂ ਭਟਕ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਪਾਰਟੀ ’ਚ ਦਮ ਘੁੱਟ ਰਿਹਾ ਸੀ। ਉਹ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਲਏ ਗਏ ਫ਼ੈਸਲਿਆਂ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ। ਇਸ ਮੌਕੇ ਵਿਧਾਇਕ ਹਿੱਸੋਵਾਲ ਨੇ ਮਿਲਣ ਆਏ ‘ਆਪ’ ਵਿਧਾਇਕਾਂ ਅਤੇ ਯੂਥ ਆਗੂ ਨੂੰ ਬੇਰੰਗ ਵਾਪਸ ਮੋੜ ਦਿੱਤਾ।

Comment here