ਚੰਡੀਗੜ– ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਕੰਮ ਪੂਰਾ ਹੋ ਗਿਆ ਹੈ। ਵੋਟਾਂ ਦਾ ਅਮਲ ਪੂਰਾ ਹੁੰਦੇ ਹੀ Exit Poll ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। aajtak Exit Poll ਵਿਚ ਆਮ ਆਦਮੀ ਪਾਰਟੀ ਵੱਡੀ ਧਿਰ ਬਣਦੀ ਵਿਖਾਈ ਗਈ ਹੈ। ਇਸ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਵਿਖਾਈ ਗਈ ਹੈ। ਆਮ ਆਦਮੀ ਪਾਰਟੀ ਨੂੰ 76 ਤੋਂ 90 ਸੀਟਾਂ ਵਿਖਾਈਆਂ ਗਈਆਂ ਹਨ। ਕਾਂਗਰਸ ਨੂੰ 19 ਤੋਂ 31, ਭਾਜਪਾ ਨੂੰ ਇਕ ਤੋਂ 4 ਸੀਟਾਂ ਵਿਖਾਈਆਂ ਗਈਆਂ ਹਨ। ਅਕਾਲੀ ਦਲ ਬਸਪਾ ਗੱਠਜੋੜ ਨੂੰ 7 ਤੋਂ 11 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਇਸੇ ਤਰ੍ਹਾਂ ਏਬੀਪੀ ਨਿਊਜ ਦੇ ਸਰਵੇ ਵਿਚ ਆਪ ਨੂੰ 51-61, ਕਾਂਗਰਸ ਨੂੰ 22-28, ਅਕਾਲੀ ਦਲ ਗੱਠਜੋੜ ਨੂੰ 20-26 ਅਤੇ ਬੀਜੇਪੀ ਨੂੰ 7-13 ਸੀਟਾਂ ਦਾ ਦਾਅਵਾ ਕੀਤਾ ਗਿਆ ਹੈ।ਇਸ ਤੋਂ ਇਲਾਵਾ ਹੋਰ ਟੀਵੀ ਚੈਲਨਾਂ ਵਿਚ ਆਪ ਚੜ੍ਹਦੀ ਕਲਾ ਵਿਚ ਵਿਖਾਈ ਗਈ ਹੈ। ਹਾਲਾਂਕਿ ਇਹ ਸਿਰਫ ਅਨੁਮਾਨ ਹਨ, ਅਸਲ ਨਤੀਜੇ 10 ਮਾਰਚ ਨੂੰ ਆਉਣਗੇ। ਇੰਡੀਆ ਟੀਵੀ ਦੇ ਐਗਜ਼ਿਟ ਪੋਲ ਦੇ ਅਨੁਸਾਰ, ਬੀਜੇਪੀ ਗੋਆ ਵਿੱਚ 19 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ। ਕਾਂਗਰਸ ਨੂੰ 14+ ਸੀਟਾਂ ਮਿਲਣ ਦੀ ਉਮੀਦ ਹੈ। ਤ੍ਰਿਣਮੂਲ ਕਾਂਗਰਸ ਨੂੰ 02 ਅਤੇ ਆਮ ਆਦਮੀ ਪਾਰਟੀ ਨੂੰ 01 ਸੀਟਾਂ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਹ ਹੋਰ 05 ਸੀਟਾਂ ਜਿੱਤ ਸਕਦੀ ਹੈ। ਯਾਨੀ ਗੋਆ ‘ਚ ਕੋਈ ਵੀ ਆਪਣੇ ਦਮ ‘ਤੇ ਸਰਕਾਰ ਨਹੀਂ ਬਣਾ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਕੁੱਲ 403 ਵਿਧਾਨ ਸਭਾ ਸੀਟਾਂ ਹਨ ਅਤੇ ਬਹੁਮਤ ਦਾ ਅੰਕੜਾ 202 ਹੈ, ਉੱਤਰਾਖੰਡ ਵਿੱਚ 70 ਵਿਧਾਨ ਸਭਾ ਸੀਟਾਂ ਹਨ ਅਤੇ ਬਹੁਮਤ ਦਾ ਅੰਕੜਾ 36 ਹੈ। ਇਸੇ ਤਰ੍ਹਾਂ ਪੰਜਾਬ ਦੀਆਂ ਕੁੱਲ ਵਿਧਾਨ ਸਭਾ ਸੀਟਾਂ 117 ਹਨ ਅਤੇ ਬਹੁਮਤ ਦਾ ਅੰਕੜਾ 59 ਹੈ। ਗੋਆ ਵਿੱਚ ਕੁੱਲ ਵਿਧਾਨ ਸਭਾ ਸੀਟਾਂ 40 ਹਨ ਅਤੇ ਬਹੁਮਤ ਦਾ ਅੰਕੜਾ 21 ਹੈ। ਦੂਜੇ ਪਾਸੇ ਮਨੀਪੁਰ ਵਿੱਚ ਵਿਧਾਨ ਸਭਾ ਸੀਟਾਂ ਦੀ ਗਿਣਤੀ 60 ਹੈ ਅਤੇ ਬਹੁਮਤ ਦਾ ਅੰਕੜਾ 31 ਹੈ।
Comment here