ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਪੰਜਾਬ ਚ ਆਇਆ ਬਲੈਕ ਫੰਗਸ ਦਾ ਕੇਸ, ਮਰੀਜ਼ ਦੀ ਅੱਖ ਕੱਢਣੀ ਪਈ

ਅੰਮ੍ਰਿਤਸਰ- ਕੋਰੋਨਾ ਵਾਇਰਸ ਦੇ ਆ ਰਹੇ ਕੇਸਾਂ ਦੇ ਦਰਮਿਆ ਪੰਜਾਬ ਵਿੱਚ ਬਲੈਕ ਫੰਗਸ ਦਾ ਇਕ ਮਰੀਜ਼ ਰਿਪੋਰਟ ਹੋਇਆ ਹੈ। ਬਟਾਲਾ ਦੇ ਰਹਿਣ ਵਾਲੇ ਸੱਠ ਸਾਲ ਦੇ ਸੁਰਿੰਦਰ ਕੁਮਾਰ ਨੂੰ ਬਲੈਕ ਫੰਗਸ ਦੀ ਵਜ੍ਹਾ ਨਾਲ ਆਪਣੀ ਇਕ ਅੱਖ ਗਵਾਉਣੀ ਪਈ ਹੈ। ਅੰਮ੍ਰਿਤਸਰ ਦੇ ਈਐੱਨਟੀ ਹਸਪਤਾਲ ਵਿਚ ਉਨ੍ਹਾਂ ਦੀ ਸਰਜਰੀ ਕਰ ਅੱਖ ਕੱਢੀ ਗਈ। ਦਰਅਸਲ ਸੁਰਿੰਦਰ ਕੁਮਾਰ ਦੇ ਸਾਇਨਸ ਨੱਕ ਤੇ ਅੱਖ ਦੇ ਵਿਚਕਾਰ ਭਾਗ ਤਕ ਬਲੈਕ ਫੰਗਸ ਪਹੁੰਚ ਚੁੱਕਿਆ ਸੀ। ਇਹ ਸੰਭਾਵਿਕ ਸੀ ਕਿ ਬਲੈਕ ਫੰਗਸ ਉਨ੍ਹਾਂ ਦੇ ਬਰੇਨ ਤਕ ਜਾ ਸਕਦਾ ਸੀ, ਲਿਹਾਜ਼ਾ ਅੱਖ ਕੱਢਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਿਆ। ਖਾਸ ਗੱਲ ਇਹ ਹੈ ਕਿ ਸੁਰਿੰਦਰ ਕੁਮਾਰ ਨੂੰ ਕੋਰੋਨਾ ਸੀ ਜਾਂ ਨਹੀਂ, ਇਹ ਵੀ ਰਹੱਸ ਹੈ। ਉਨ੍ਹਾਂ ਨੇ ਕਦੇ ਕੋਰੋਨਾ ਟੈਸਟ ਨਹੀਂ ਕਰਵਾਇਆ ਸੀ। ਜ਼ਿਆਦਾਤਰ ਮਾਮਲਿਆਂ ਵਿਚ ਮਿਊਕਰਮਾਇਕੋਸਿਸ ਯਾਨੀ ਬਲੈਕ ਫੰਗਸ ਕੋਰੋਨਾ ਪੀਡ਼ਤ ਮਰੀਜ਼ਾਂ ਨੂੰ ਲਪੇਟ ਵਿਚ ਲੈਂਦਾ ਹੈ, ਲੇਕਿਨ ਇਸ ਮਾਮਲੇ ’ਚ ਸਥਿਤੀ ਸਪੱਸ਼ਟ ਨਹੀਂ। ਸੁਰਿੰਦਰ ਦੀ ਬੇਟੀ ਮਮਤਾ ਦੇ ਅਨੁਸਾਰ ਪਿਤਾ ਨੂੰ ਬੁਖਾਰ ਸੀ। ਪਹਿਲਾਂ ਬਟਾਲੇ ਦੇ ਨਿੱਜੀ ਹਸਪਤਾਲ ਵਿਚ ਇਲਾਜ ਕਰਵਾਉਂਦੇ ਰਹੇ, ਪਰ ਆਰਾਮ ਨਹੀਂ ਮਿਲਿਆ। ਇਸ ਦੇ ਬਾਅਦ ਉਨ੍ਹਾਂ ਨੂੰ ਈਐੱਨਟੀ ਹਸਪਤਾਲ ਰੈਫਰ ਕੀਤਾ ਗਿਆ। ਇੱਥੇ ਜਾਂਚ ਦੇ ਦੌਰਾਨ ਡਾਕਟਰਾਂ ਨੇ ਪਾਇਆ ਕਿ ਉਹ ਬਲੈਕ ਫੰਗਸ ਦੀ ਲਪੇਟ ਵਿਚ ਹੈ। ਆਈ ਸਪੈਸ਼ਲਿਸਟ ਡਾਕਟਰਾਂ ਨੇ ਸੁਰਿੰਦਰ ਦਾ ਆਪ੍ਰੇਸ਼ਨ ਕਰ ਅੱਖ ਕੱਢ ਦਿੱਤੀ ਹੈ। ਇਸ ਤੋਂ ਇਲਾਵਾ ਸਾਇਨਸ ਅਤੇ ਨਕ ਵਿਚ ਜਮ੍ਹਾ ਫੰਗਸ ਨੂੰ ਹਟਾਇਆ ਗਿਆ ਹੈ। ਜੇਕਰ ਇਹ ਬਰੇਨ ਤਕ ਪਹੁੰਚ ਜਾਂਦਾ ਤਾਂ ਮੌਤ ਵੀ ਹੋ ਸਕਦੀ ਸੀ। ਇਸ ਤੋਂ ਪਹਿਲਾਂ ਜੂਨ 2021 ਵਿਚ ਗੁਰੂ ਨਾਨਕ ਦੇਵ ਹਸਪਤਾਲ ਵਿਚ ਹੀ ਬਲੈਕ ਫੰਗਸ ਦਾ ਸ਼ਿਕਾਰ ਛੇ ਮਰੀਜ਼ਾਂ ਦੀ ਇਕ-ਇਕ ਅੱਖ ਕੱਢਣੀ ਪਈ ਸੀ। ਸਾਰੇ ਮਰੀਜ਼ਾਂ ਦੇ ਸਾਇਨਸ ਤਕ ਫੰਗਸ ਜਾ ਚੁੱਕਿਆ ਸੀ, ਉਥੇ ਹੀ ਜੁਲਾਈ 2021 ਵਿਚ ਬਲੈਕ ਫੰਗਸ ਦਾ ਸ਼ਿਕਾਰ ਗੁਰਦਾਸਪੁਰ ਦੇ ਪਿੰਡ ਠੀਕਰੀਵਾਲ ਦੇ 53 ਸਾਲ ਦਾ ਰਛਪਾਲ ਸਿੰਘ ਦੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮੌਤ ਹੋ ਗਈ ਸੀ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਡਾ. ਕੇਡੀ ਸਿੰਘ ਅਨੁਸਾਰ ਮਿਊਕਰਮਾਇਕੋਸਿਸ ਇਕ ਅਜਿਹਾ ਰੋਗ ਹੈ, ਜਿਸ ਦੇ ਨਾਲ ਇੰਨਸਾਨ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਇਹ ਫੰਗਸ ਦਿਮਾਗ ਤੱਕ ਨਾ ਪੁੱਜੇ, ਇਸ ਲਈ ਅੱਖ ਕੱਢਣੀ ਪੈਂਦੀ ਹੈ। ਨਜ਼ਦੀਕ ਭਵਿੱਖ ਵਿਚ ਇਹ ਮਰੀਜ ਕਾਸਮੈਟਿਕ ਸਰਜਰੀ ਕਰਵਾ ਕੇ ‘ਕ੍ਰਿਤਰਿਮ’ ਅੱਖ ਬਣਵਾ ਸਕਦੇ ਹਨ। ਇੱਥੇ ਦੱਸਣਾ ਜ਼ਰੂਰੀ ਹੈ ਕਿ ਜ਼ਿਲ੍ਹੇ ਵਿਚ ਬਲੈਕ ਫੰਗਸ ਦੇ ਹੁਣ ਤਕ 60 ਮਰੀਜ਼ ਰਿਪੋਰਟ ਹੋ ਚੁੱਕੇ ਹਨ। 2022 ਵਿਚ ਇਹ ਪਹਿਲਾ ਮਾਮਲਾ ਮਿਲਿਆ ਹੈ। ਦੂਜੇ ਪਾਸੇ ਸਰਕਾਰ ਨੇ ਕੋਰੋਨਾ ਅਤੇ ਬਲੈਕ ਫੰਗਸ ਵਰਗੀ ਬਿਮਾਰੀਆਂ ਦੇ ਇਲਾਜ ਵਿਚ ਵਰਤੋਂ ਹੋਣ ਵਾਲੀਆਂ ਦਵਾਈਆਂ ਭੇਜਣਾ ਬੰਦ ਕਰ ਦਿੱਤੀਆਂ ਹਨ। ਅਜਿਹੇ ਵਿਚ ਇਨ੍ਹਾਂ ਬਿਮਾਰੀਆਂ ਤੋਂ ਪੀਡ਼ਤ ਮਰੀਜ਼ਾਂ ਨੂੰ ਆਪਣੇ ਪੈਸਿਆਂ ਤੋਂ ਇਲਾਜ ਕਰਵਾਉਣਾ ਪੈ ਰਿਹਾ ਹੈ।

Comment here