ਕੇਜਰੀਵਾਲ ਬਤੌਰ ਸੀਐਮ ਪੰਜਾਬੀਆਂ ਦੀ ਪਹਿਲੀ ਪਸੰਦ, ਦੂਜੇ ਸਥਾਨ ਤੇ ਸੁਖਬੀਰ ਬਾਦਲ
ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਵੇਂ ਕਿ ਚੋਣਾਂ ਵਿੱਚ ਅਜੇ ਕੁਝ ਮਹੀਨੇ ਬਾਕੀ ਹਨ, ਪਰ ਹੁਣ ਤੋਂ ਹੀ ਸੂਬੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਰ ਸਿਆਸੀ ਪਾਰਟੀ ਪੰਜਾਬ ਵਿੱਚ ਆਪਣੀ ਤਾਕਤ ਵਧਾਉਣ ਵਿੱਚ ਲੱਗੀ ਹੋਈ ਹੈ। ਇਸ ਦੌਰਾਨ ਏਬੀਪੀ ਨਿਊਜ਼-ਸੀ ਵੋਟਰ ਦੀ ਇਕ ਸਰਵੇ ਰਿਪੋਰਟ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਚ ਅਗਲੀ ਸਰਕਾਰ ਦੇ ਨੇੜੇ ਤੇੜੇ ਆਮ ਆਦਮੀ ਪਾਰਟੀ ਪਹੁੰਚ ਸਕਦੀ ਹੈ।
ਵਿਧਾਨ ਸਭਾ ਦੀ ਮੌਜੂਦਾ ਸਥਿਤੀ
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਹਨ। ਇਨ੍ਹਾਂ ‘ਚੋਂ 77 ਸੀਟਾਂ ਜਿੱਤ ਕੇ ਕਾਂਗਰਸ ਸੱਤਾ ‘ਤੇ ਬਿਰਾਜਮਾਨ ਹੋਈ ਸੀ ਤੇ ਕੈਪਟਨ ਅਮਰਿੰਦਰ ਦੀ ਅਗਵਾਈ ‘ਚ ਸਰਕਾਰ ਬਣੀ। ਸ਼੍ਰੋਮਣੀ ਅਕਾਲੀ ਦਲ ਮਹਿਜ਼ 15 ਸੀਟਾਂ ‘ਤੇ ਸਿਮਟ ਕੇ ਰਹਿ ਗਈ, ਜਦਕਿ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 20 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਨੇ ਸੂਬੇ ‘ਚ ਵਿਰੋਧੀ ਧਿਰ ਦਾ ਦਰਜਾ ਹਾਸਲ ਕੀਤਾ। ਬੀਜੇਪੀ ਨੂੰ ਤਿੰਨ ਸੀਟਾਂ ਮਿਲੀਆਂ ਸਨ ਜਦਕਿ ਹੋਰਾਂ ਦੇ ਖਾਤੇ 2 ਸੀਟਾਂ ਆਈਆਂ ਸਨ। 2017 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ 38.5% ਵੋਟਾਂ ਮਿਲੀਆਂ ਸਨ। ਜਿੱਥੇ ਅਕਾਲੀ ਦਲ ਨੂੰ 25.2 ਫੀਸਦੀ, ‘ਆਪ’ ਨੂੰ 23.7 ਫੀਸਦੀ ਜਦਕਿ ਭਾਜਪਾ ਨੂੰ 5.4 ਫੀਸਦੀ ਵੋਟਾਂ ਮਿਲੀਆਂ।
ਸਰਵੇਖਣ ਦੀ ਰਿਪੋਰਟ
ਏਬੀਪੀ ਨਿਊਜ਼-ਸੀ ਵੋਟਰ ਸਰਵੇਖਣ ਅਨੁਸਾਰ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਿਰਫ 28.8 ਪ੍ਰਤੀਸ਼ਤ ਵੋਟਾਂ ਮਿਲ ਸਕਦੀਆਂ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ 21.8 ਫੀਸਦੀ ਅਤੇ ਆਮ ਆਦਮੀ ਪਾਰਟੀ ਨੂੰ 35.1 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਭਾਜਪਾ ਨੂੰ ਸਿਰਫ 7.3 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ।
ਸਰਵੇ ਅਨੁਸਾਰ
ਆਮ ਆਦਮੀ ਪਾਰਟੀ ਨੂੰ 51-57 ਸੀਟਾਂ
ਕਾਂਗਰਸ ਨੂੰ 38-46 ਸੀਟਾਂ
ਅਕਾਲੀ ਦਲ ਨੂੰ 16-24 ਸੀਟਾਂ
ਭਾਜਪਾ ਤੇ ਹੋਰਾਂ ਨੂੰ 0-1 ਸੀਟਾਂ ਮਿਲਣ ਦੀ ਉਮੀਦ ਹੈ।
ਸੀਐਮ ਅਹੁਦੇ ਲਈ ਪਸੰਦੀਦਾ ਚਿਹਰੇ
22 ਫੀਸਦ ਅਰਵਿੰਦ ਕੇਜਰੀਵਾਲ ਨੂੰ
19 ਫੀਸਦ ਸੁਖਬੀਰ ਬਾਦਲ ਨੂੰ
18 ਫੀਸਦ ਕੈਪਟਨ ਅਮਰਿੰਦਰ ਸਿੰਘ ਨੂੰ
16 ਫੀਸਦ ਭਗਵੰਤ ਮਾਨ ਨੂੰ
15 ਫੀਸਦ ਨਵਜੋਤ ਸਿੰਘ ਸਿੱਧੂ ਨੂੰ
10 ਫੀਸਦ ਹੋਰਾਂ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।
Comment here