ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਸਿੱਧੂ ਸਮਰਥਕਾਂ ਦੀ ਮੀਟਿੰਗ

ਸੁਲਤਾਨਪੁਰ ਲੋਧੀ : ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਦੇ ਹੁਕਮ ਤੋਂ ਬਾਅਦ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਨਵੇਂ ਪ੍ਰਧਾਨ ਦੀ ਚੋਣ ਲਈ ਵਿਚਾਰ ਚਰਚਾ ਕਰਨ ਲਈ ਕਪੂਰਥਲਾ ਵਿਖੇ ਨਵਤੇਜ ਸਿੰਘ ਚੀਮਾ ਦੇ ਘਰ ਸਿੱਧੂ ਸਮਰਥਕਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ ਅਸ਼ਵਨੀ ਸੇਖਡ਼ੀ, ਨਵਜੋਤ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂ ਪਹੁੰਚੇ ਹੋਏ ਹਨ। ਇਸ ਮੀਟਿੰਗ ਦੀ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਪ੍ਰਧਾਨ ਦੇ ਨਾਂ ’ਤੇ ਮੋਹਰ ਲਾਉਣ ਲਈ ਇਹ ਵਿਚਾਰ ਚਰਚਾ ਚੱਲ ਰਹੀ ਹੈ। ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ ਸੁਲਤਾਨਪੁਰ ਲੋਧੀ ਦੇ ਗ੍ਰਹਿ ਵਿਖੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ ਜਿਸ ਵਿੱਚ ਜਗਦੇਵ ਸਿੰਘ ਕਮਾਲੂ ਮੌੜ, ਪਿਰਮਲ ਸਿੰਘ ਧਨੌਲਾ ਭਦੌੜ, ਨਾਜ਼ਰ ਸਿੰਘ ਮਾਨਸ਼ਾਹੀਆ ਸੁਨਾਮ, ਜਗਵਿੰਦਰ ਪਾਲ ਜੱਗਾ ਮਜੀਠੀਆ, ਹਰਵਿੰਦਰ ਲਾਡੀ ਬਠਿੰਡਾ ਦਿਹਾਤੀ,ਸੁਰਜੀਤ ਧੀਮਾਨ ਅਮਰਗੜ੍ਹ,ਜਸਵਿੰਦਰ ਸਿੰਘ ਧੀਮਾਨ ਸੁਨਾਮ,ਦਵਿੰਦਰ ਸਿੰਘ ਘੁਬਾਇਆ,ਸੁਖਵਿੰਦਰ ਸਿੰਘ ਡੈਨੀ ਜੰਡਿਆਲਾ, ਸੁਨੀਲ ਦੱਤੀ ਅੰਮ੍ਰਿਤਸਰ, ਦਰਸ਼ਨ ਬਰਾੜ ਦਾ ਬੇਟਾ ਕਮਲਜੀਤ ਬਰਾੜ, ਰਾਕੇਸ਼ ਪਾਂਡੇ ਲੁਧਿਆਣਾ, ਰੁਪਿੰਦਰ ਰੂਬੀ ਉਮੀਦਵਾਰ ਮਲੋਟ, ਅਸ਼ਵਨੀ ਸੇਖੜੀ ਬਟਾਲਾ, ਸੁਖਵਿੰਦਰ ਡੈਨੀ ਜੰਡਿਆਲਾ ਗੁਰੂ, ਮਹਿੰਦਰ ਸਿੰਘ ਕੇਪੀ ਸਾਬਕਾ ਮੈਂਬਰ ਪਾਰਲੀਮੈਂਟਸੁਖਪਾਲ ਖਹਿਰਾ ਭੁਲੱਥ , ਆਸ਼ੂ ਬੰਗੜ ਫਿਰੋਜ਼ਪੁਰ ਦਿਹਾਤੀ, ਅਜੈ ਪਾਲ ਸਿੰਘ ਸੰਧੂ ਕੋਟਕਪੂਰ, ਮੋਹਨ ਸਿੰਘ ਫਾਲੀਆ ਜਲਾਲਾਬਾਦ, ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ, ਵਿਜੇ ਕਾਲੜਾ ਗੁਰੂ ਹਰਸਹਾਏ, ਰਕੇਸ਼ ਪਾਂਡੇ ਲੁਧਿਆਣਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਹੋਏ ਹਨ।

Comment here