ਚੰਡੀਗੜ੍ਹ-ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਵੱਡਾ ਕਾਂਗਰਸ ਹਾਈਕਮਾਨ ਨੂੰ ਆਪਣੀਆਂ ਜ਼ਿੰਮੇਦਾਰੀਆਂ ਤੋਂ ਮੁਕਤ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ। ਟਵੀਟ ’ਚ ਉਨ੍ਹਾਂ ਨੇ ਲਿਖਿਆ ਕਿ, ਮੈਂ ਅੱਜ ਇਕ ਵੱਡੇ ਸ਼ਸ਼ੋਪੰਜ ਤੋਂ ਉੱਬਰ ਸਕਿਆ ਹਾਂ। ਇਕ ਪਾਸੇ ਜਨਮਭੂਮੀ (ਉੱਤਰਾਖੰਡ) ਲਈ ਮੇਰਾ ਫ਼ਰਜ਼ ਹੈ ਤੇ ਦੂਸਰੇ ਪਾਸੇ ਕਰਮਭੂਮੀ ਪੰਜਾਬ ਲਈ ਮੇਰੀਆਂ ਸੇਵਾਵਾਂ ਹਨ, ਹਾਲਾਤ ਗੁੰਝਲਦਾਰ ਹੁੰਦੇ ਜਾ ਰਹੇ ਹਨ ਕਿਉਂਕਿ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ, ਦੋਵੇਂ ਜਗ੍ਹਾ ਪੂਰਾ ਸਮਾਂ ਦੇਣਾ ਪਵੇਗਾ। ਉੱਤਰਾਖੰਡ ’ਚ ਬੇਮੌਸਮੇ ਮੀਂਹ ਨੇ ਜਿਹੜਾ ਕਹਿਰ ਢਾਹਿਆ ਹੈ, ਮੈਂ ਕੁਝ ਥਾਵਾਂ ’ਤੇ ਜਾ ਸਕਿਆ, ਪਰ ਹੰਝੂ ਪੂੰਝਣ ਸਭ ਜਗ੍ਹਾ ਜਾਣਾ ਚਾਹੁੰਦਾ ਸੀ। ਪਰ ਫਰਜ਼ ਪੁਕਾਰ, ਮੇਰੇ ਤੋਂ ਕੁਝ ਹੋਰ ਉਮੀਦਵਾਰਾਂ ਲਈ ਖੜ੍ਹੀ ਹੋਈ।’
ਪੰਜਾਬ ਅਤੇ ਉੱਤਰਾਖੰਡ ’ਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੀ ਸ਼ੁਰੂਆਤ ’ਚ ਹੋਣ ਵਾਲੀਆਂ ਹਨ। ਪੰਜਾਬ ’ਚ ਕਾਂਗਰਸ ਦੇ ਇੰਚਾਰਜ ਉੱਤਰਾਖੰਡ ਦੇ ਸਾਬਕਾ ਸੀਐੱਮ ਹਰੀਸ਼ ਰਾਵਤ ਹਨ। ਹਰੀਸ਼ ਰਾਵਤ ਉੱਤਰਾਖੰਡ ’ਚ ਕਾਂਗਰਸ ਦਾ ਪ੍ਰਮੁੱਖ ਚਿਹਰਾ ਹਨ। ਅਜਿਹੇ ਵਿਚ ਉਹ ਹੁਣ ਪੰਜਾਬ ਕਾਂਗਰਸ ਇੰਚਾਰਜ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇਣ ਵਿਚ ਅਸਹਿਜ ਮਹਿਸੂਸ ਕਰ ਰਹੇ ਹਨ। ਅਸਲ ਵਿਚ ਪੰਜਾਬ ਕਾਂਗਰਸ ’ਚ ਪਏ ਕਾਟੋ-ਕਲੇਸ਼ ਕਾਰਨ ਰਾਵਤ ਉੱਤਰਾਖੰਡ ’ਤੇ ਧਿਆਨ ਕੇਂਦ੍ਰਿਤ ਨਹੀਂ ਕਰ ਪਾ ਰਹੇ ਹਨ।
Comment here