ਖਬਰਾਂਚਲੰਤ ਮਾਮਲੇਮਨੋਰੰਜਨ

ਪੰਜਾਬੀ ਸਿਨੇਮਾ ਦੀ ਪਹਿਲੀ ਹੌਰਰ ਫਿਲਮ ‘ਗੁੜੀਆ’ ਦਾ ਪੋਸਟਰ ਰਿਲੀਜ਼

ਚੰਡੀਗੜ੍ਹ-ਪੰਜਾਬੀ ਸਿਨੇਮਾ ਆਪਣੀ ਪਹਿਲੀ ਹੌਰਰ ਫਿਲਮ ‘ਗੁੜੀਆ’ ਨਾਲ ਨਵੇਂ ਸਫ਼ਰ ਦਾ ਆਗਾਜ਼ ਕਰਨ ਲਈ ਤਿਆਰ ਹੈ। ਇਸ ਸਾਲ 24 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਪੰਜਾਬੀ ਫਿਲਮ ਦਾ ਦਮਦਾਰ ਪੋਸਟਰ ਰਿਲੀਜ਼ ਹੋ ਗਿਆ ਹੈ। ਪੋਸਟਰ ਬਾਰੇ ਗੱਲ ਕਰੀਏ ਤਾਂ ਇਹ ਪੋਸਟਰ ਸਾਨੂੰ ਫਿਲਮ ਦੀਆਂ ਕਈ ਚੀਜ਼ਾਂ ਬਾਰੇ ਚਾਨਣਾ ਪਵਾਉਂਦਾ ਨਜ਼ਰ ਆ ਰਿਹਾ ਹੈ। ਪੋਸਟਰ ਵਿੱਚ ਅਸੀਂ ਕਿਸੇ ਦੀਆਂ ਅੱਖਾਂ ਵਿੱਚੋਂ ਖੂਨ ਨਿਕਲਦਾ ਦੇਖ ਸਕਦੇ ਹਾਂ। ਜੋ ਸਾਨੂੰ ਭਿਆਨਕ ਭਾਵਨਾ ਦਾ ਅਹਿਸਾਸ ਕਰਵਾਉਂਦਾ ਹੈ। ਪੋਸਟਰ ਉਤੇ ‘ਰਾਤ ਨੂੰ ਘਰ ਤੋਂ ਬਾਹਰ ਨਾ ਆਓ’ ਲਿਖਿਆ ਹੋਇਆ ਹੈ।’ਗੁੜੀਆ’ ਬਾਰੇ ਹੋਰ ਗੱਲ ਕਰੀਏ ਤਾਂ ਇਸ ਨੂੰ ‘ਸਿਨੇਮਾਮਸਟਰ ਐਂਟਰਟੇਨਮੈਂਟ’ ਦੁਆਰਾ ਪੇਸ਼ ਕੀਤਾ ਜਾਵੇਗਾ। ਇਹ ਪ੍ਰੋਡੋਕਸ਼ਨ ਹਾਊਸ ਕਾਫੀ ਚੰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਫਿਲਮ ਦਾ ਨਿਰਦੇਸ਼ਨ ਰਾਹੁਲ ਚੰਦਰੇ ਅਤੇ ਗੌਰਵ ਸੋਨੀ ਦੀ ਜੋੜੀ ਦੁਆਰਾ ਕੀਤਾ ਗਿਆ ਹੈ।
ਫਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਦਿੱਗਜ ਅਦਾਕਾਰਾ ਸੁਨੀਤਾ ਧੀਰ ਨੇ ਲਿਖਿਆ, ‘ਪਹਿਲੀ ਪੰਜਾਬੀ ਡਰਾਉਣੀ ਫਿਲਮ “ਗੁੜੀਆ” ਦਾ ਇੰਤਜ਼ਾਰ ਖਤਮ ਹੋ ਗਿਆ ਹੈ, ਫਿਲਮ 24 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ, ਤੁਹਾਡੇ ਨੇੜੇ ਦੇ ਸਿਨੇਮਾਘਰਾਂ ਵਿੱਚ…।’ ਹੁਣ ਪੋਸਟਰ ਨੂੰ ਦੇਖ ਕੇ ਲੋਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਫਿਲਮ ਵਿੱਚ ਯੁਵਰਾਜ ਹੰਸ, ਸਾਵਨ ਰੂਪੋਵਾਲੀ, ਆਰੂਸ਼ੀ ਐਨ ਸ਼ਰਮਾ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਵਿੰਦੂ ਦਾਰਾ ਸਿੰਘ, ਹਿਮਾਂਸ਼ੂ ਅਰੋੜਾ, ਸਮਾਇਰਾ ਨਾਇਰ ਵਰਗੇ ਮੰਝੇ ਹੋਏ ਕਲਾਕਾਰ ਸ਼ਾਮਿਲ ਹਨ। ਫਿਲਮ ਦਾ ਸੰਗੀਤ ਉਸਤਾਦ ਗੁਰਮੋਹ ਦੁਆਰਾ ਤਿਆਰ ਕੀਤਾ ਗਿਆ ਹੈ। ਬੈਕਗਾਊਂਡ ਦੀਆਂ ਧੁਨਾਂ ਗੁਰਚਰਨ ਸਿੰਘ ਦੁਆਰਾ ਦਿੱਤੀਆਂ ਜਾਣਗੀਆਂ।ਫਿਲਮ ਇਸ ਸਾਲ ਯਾਨੀ ਕਿ 24 ਨਵੰਬਰ 2023 ਨੂੰ ਰਿਲੀਜ਼ ਹੋ ਜਾਵੇਗੀ। ਜੋ ਤੁਹਾਨੂੰ ਇੱਕ ਡਰਾਉਣੀ ਕਹਾਣੀ ਦੀ ਯਾਤਰਾ ਉਤੇ ਲੈ ਕੇ ਜਾਵੇਗੀ। ਫਿਲਮ ਨੂੰ ਦੇਖਣ ਲਈ ਇਸ ਮਿਤੀ ਨੂੰ ਆਪਣੇ ਕੋਲ ਨੋਟ ਕਰਕੇ ਰੱਖੋ।

Comment here