ਸਿਆਸਤਖਬਰਾਂਚਲੰਤ ਮਾਮਲੇ

ਪੰਜਾਬੀ ਸਾਥ ਦੇਣ ਭਾਜਪਾ ਪੰਜਾਬ ਦਾ ਨਾਂ ਉੱਚਾ ਕਰੇਗੀ-ਰਾਜਨਾਥ

ਤਲਵਾੜਾ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਲਵਾੜਾ ਦੇ ਪਿੰਡ ਰੇਪੁਰ ਹਾਰ ਵਿਖੇ ਬੀਤੇ ਦਿਨ  ਚੋਣ ਪ੍ਰਚਾਰ ਕਰਦੇ ਕਿਹਾ ਕਿ ਦੇਸ਼ ਦੀ ਕੇਂਦਰ ’ਚ ਭਾਜਪਾ ਸਰਕਾਰ ਨੇ ਜਿਸ ਤਰ੍ਹਾਂ ਪੂਰੀ ਦੁਨੀਆਂ ’ਚ ਭਾਰਤ ਦਾ ਨਾਂ ਉੱਚਾ ਕੀਤਾ ਹੈ। ਠੀਕ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕ ਜੇਕਰ ਭਾਜਪਾ ਨੂੰ ਸੂਬੇ ਦੀ ਸੱਤਾ ਦਿੰਦੇ ਹਨ ਤੇ ਭਾਜਪਾ ਸੂਬੇ ਦਾ ਨਾਂ ਵੀ ਪੂਰੇ ਭਾਰਤ ’ਚ ਉੱਚਾ ਕਰੇਗੀ। ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਪੰਜਾਬ ਨੂੰ ਨਮਨ ਕਰਦੇ ਹਨ ਤੇ ਪੰਜਾਬ ਦੇ ਉਨ੍ਹਾਂ ਅਨੇਕਾਂ ਯੋਧਿਆਂ ਨੂੰ ਪ੍ਰਣਾਮ ਕਰਦੇ ਹਨ, ਜਿਨ੍ਹਾਂ ਨੇ ਦੇਸ਼ ਲਈ ਸਭ ਤੋਂ ਵਧ ਸ਼ਹਾਦਤਾਂ ਦਿਤੀਆਂ ਹਨ। ਉਨ੍ਹਾਂ ਰਾਹੁਲ ਗਾਂਧੀ ਦੇ ਇਕ ਬਿਆਨ ਦੀ ਨਿੰਦਾ ਕਰਦੇ ਹੋਏ ਰਾਹੁਲ ਗਾਂਧੀ ਨੂੰ ਸ਼ਾਇਦ ਅਜੇ ਤਕ ਪਤਾ ਨਹੀਂ ਹੈ ਕਿ ਕੇਂਦਰ ਸਰਕਾਰ ਨੇ ਚੀਨ ਨਾਲ ਹੋਏ ਹੁਣ ਤਕ ਸਾਰੇ ਵਿਵਾਦਾਂ ਤੋਂ ਬਾਅਦ ਵੀ ਚੀਨ ਨੂੰ ਭਾਰਤ ਦੀ ਇਕ ਇੰਚ ਜਗ੍ਹਾ ਉੱਪਰ ਵੀ ਕਾਬਜ਼ ਨਹੀਂ ਹੋਣ ਦਿੱਤਾ। ਉਹਨਾਂ ਨੇ ਚੋਣ ਸਭਾ ਦੌਰਾਨ ਹਲਕਾ ਮੁਕੇਰੀਆਂ ਤੇ ਦਸੂਹਾ ਤੋ ਉਮੀਦਵਾਰ ਜੰਗੀ ਲਾਲ ਮਹਾਜਨ ਤੇ ਰਘੁਨਾਥ ਰਾਣਾ ਲਈ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ। ਮੰਚ ਦਾ ਸੰਚਾਲਨ ਭਾਜਪਾ ਦੇ ਯੁਵਾ ਨੇਤਾ ਅੰਕਿਤ ਰਾਣਾ ਤੇ ਮਹਾਮੰਤਰੀ ਸੱਤਪਾਲ ਸ਼ਾਸਤਰੀ ਨੇ ਕੀਤਾ। ਚੋਣ ਸਭਾ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਜੀ ਆਇਆਂ ਆਖਦੇ ਹੋਏ ਭਾਜਪਾ ਦੇ ਉਮੀਦਵਾਰ ਰਘੁਨਾਥ ਸਿੰਘ ਰਾਣਾ ਨੇ ਕੰਢੀ ਹਲਕੇ ਦੀ ਮੁੱਖ ਸਮੱਸਿਆ ਤੋਂ ਜਾਣੂ ਕਰਵਾਇਆ। ਰਾਣਾ ਨੇ ਰੱਖਿਆ ਮੰਤਰੀ ਨੂੰ ਅਪੀਲ ਕੀਤੀ ਕੀ ਕੋਰੋਨਾ ਕਾਲ ਦੌਰਾਨ ਪੰਜਾਬ ਤੇ ਖ਼ਾਸ ਕਰ ਕੇ ਕੰਢੀ ਖੇਤਰ ਦੇ ਜਿਨ੍ਹਾਂ ਨੌਜਵਾਨਾਂ ਨੇ ਸੈਨਾ ਦੀ ਭਰਤੀ ਵੇਖੀ ਸੀ ਤੇ ਉਨ੍ਹਾਂ ਨੌਜਵਾਨਾਂ ਦੀ ਹੁਣ ਵੀ ਲਿਖਤ ਪ੍ਰੀਖਿਆ ਅਟਕੀ ਹੋਈ ਹੈ। ਜਿਸ ਨੂੰ ਕੇਂਦਰ ਸਰਕਾਰ ਜਲਦ ਤੋਂ ਜਲਦ ਕਰਵਾਵੇ, ਤਾਂ ਜੋ ਓਵਰਏਜ ਹੋ ਰਹੇ ਬੱਚਿਆਂ ਨੂੰ ਰੁਜ਼ਗਾਰ ਮਿਲ ਸਕੇ।

Comment here