ਅਪਰਾਧਸਿਆਸਤਖਬਰਾਂ

ਪੰਜਾਬੀ ਪ੍ਰਵਾਸੀ ਭਾਰਤੀਆਂ ਨੂੰ ਆਪ ਸਰਕਾਰ ਤੋਂ ਮਿਲੇ ਸਿਰਫ ਇਸ਼ਤਿਹਾਰ : ਜਾਖੜ

ਚੰਡੀਗੜ੍ਹ-ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ (ਐਮਪੀ) ਸੁਨੀਲ ਜਾਖੜ ਨੇ ਅੰਮ੍ਰਿਤਸਰ ਵਿਖੇ ਸ਼ਰਾਬ ਮਾਫੀਆਂ ਵੱਲੋਂ ਇਕ ਐਨਆਰਆਈ ਪਰਿਵਾਰ ਨਾਲ ਲਗਾਤਾਰ ਹੋ ਰਹੀ ਬੇਇਨਸਾਫ਼ੀ ਦੇ ਮੱਦੇਨਜ਼ਰ ਪੰਜਾਬੀ ਪਰਵਾਸੀ ਭਾਰਤੀਆਂ ਦੀ ਮੀਟਿੰਗ ਕਰਵਾਉਣ ਪਿੱਛੇ ਸੂਬਾ ਸਰਕਾਰ ਦੀ ਨੀਅਤ ਤੇ ਸਵਾਲ ਖੜ੍ਹੇ ਕੀਤੇ ਹਨ।ਜਿਕਰਯੋਗ ਹੈ ਕਿ ਇੱਥੇ ਸ਼ਰਾਬ ਮਾਫੀਆ ਨੇ ਇਕ ਐਨਆਰਆਈ ਪਰਿਵਾਰ ਦੇ ਵਿਆਹ ਸਮਾਗਮ ਵਿੱਚ ਵਿਘਨ ਪਾਇਆ ਸੀ। ਸ੍ਰੀ ਜਾਖੜ ਨੇ ਟਵੀਟ ਕੀਤਾ ਹੈ ਕਿ 16 ਤੋਂ 19 ਦਸੰਬਰ ਤੱਕ ਪ੍ਰਵਾਸੀ ਭਾਰਤੀਆਂ ਨਾਲ ਮੀਟਿੰਗਾਂ ਦਾ ਇਸ਼ਤਿਹਾਰ ਦੇਣਾ ਪੰਜਾਬ ਸਰਕਾਰ ਦੀ ਬੇਸ਼ਰਮੀ ਭਰੀ ਕਾਰਵਾਈ ਹੈ, ਜਦੋਂ ਕਿ ਇੱਕ ਐਨਆਰਆਈ ਪਰਿਵਾਰ ਇਨਸਾਫ਼ ਦੀ ਉਡੀਕ ਕਰ ਰਿਹਾ ਹੈ ਜਦੋਂ ਕਿ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਵਿਆਹ ਸਮਾਗਮ ਤੇ ਹਮਲਾ ਕਰਨ ਵਾਲੇ ਸ਼ਰਾਬ ਮਾਫੀਆ ਦੇ ਗੁੰਡੇ ਖੁੱਲੇਆਮ ਘੁੰਮ ਰਹੇ ਹਨ।
ਜਿਕਰਯੋਗ ਹੈ ਕਿ ਪਿਛਲੇ ਮਹੀਨੇ 4 ਨਵੰਬਰ ਨੂੰ ਵੇਰਕਾ ਚੌਕ ਅੰਮ੍ਰਿਤਸਰ ਸਥਿਤ ਮੈਰਿਜ ਪੈਲੇਸ ਜਿੱਥੇ ਐਨਆਰਆਈ ਪਰਿਵਾਰ ਸਮਾਗਮ ਕਰ ਰਹੇ ਸਨ, ਸ਼ਰਾਬ ਦੀ ਵਰਤੋਂ ਦੇ ਮੁੱਦੇ ਨੂੰ ਲੈ ਕੇ ਸ਼ਰਾਬ ਦੇ ਠੇਕੇਦਾਰਾਂ ਦੇ ਦੋ ਧੜਿਆਂ ਨੇ ਨਾਜਾਇਜ਼ ਤੌਰ ਤੇ ਵਿਆਹ ਸਮਾਗਮ ਵਿਚ ਦਾਖਲ ਹੋ ਕੇ ਇਕ—ਦੂਜੇ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ।

Comment here