ਹੋਰਨਾਂ ਵਿਭਾਗਾਂ ਚ ਕੀਤਾ ਜਾ ਰਿਹਾ ਰਲੇਵਾਂ ਸ਼ੁੱਭ ਸੰਕੇਤ ਨਹੀਂ
ਪਟਿਆਲਾ: ਪੰਜਾਬੀ ਯੂਨੀਵਰਸਿਟੀ ‘ਵਿਚ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਥਾਪਿਤ ਅਹਿਮ ਵਿਭਾਗਾਂ ਨੂੰ ਮਾਮੂਲੀ ਸਮਝ ਕੇ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਨਜ਼ਰ ਆ ਰਿਹਾ ਹੈ ।ਅਜੋਕੇ ਯੁੱਗ ‘ਚ ਪੰਜਾਬੀ ਭਾਸ਼ਾ ਦਾ ਪੂਰੇ ਵਿਸ਼ਵ ‘ਵਿਚ ਇੰਟਰਨੈੱਟ ਰਾਹੀਂ ਪ੍ਰਸਾਰ ਕਰਨ ਵਾਲੇ ਪੰਜਾਬੀ ਪੀਡੀਆ ਕੇਂਦਰ ਦੀ ਆਪਣੀ ਵੱਖਰੀ ਹੋਂਦ ਨੰੂ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਖ਼ਤਮ ਕਰਕੇ ਇਸ ਦਾ ਪੰਜਾਬੀ ਵਿਭਾਗ ‘ਵਿਚ ਰਲਾਉਣ ਦੇ ਕੁਝ ਦਿਨ ਪਹਿਲਾਂ ਆਦੇਸ਼ ਦਿੱਤੇ ਹਨ ।ਇਸ ਤੋਂ ਪਹਿਲਾਂ ਪੰਜਾਬੀ ਸਾਹਿਤ ਅਧਿਐਨ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਮੰਦਹਾਲੀ ਦੇ ਦੌਰ ‘ਵਿਚੋਂ ਗੁਜਰ ਰਹੇ ਹਨ ਜਦੋਂਕਿ ਹੁਣ ਪੰਜਾਬੀ ਪੀਡੀਆ ਕੇਂਦਰ ਅਤੇ ਪੰਜਾਬੀ ਕੰਪਿਊਟਰ ਹੈਲਪ ਸੈਂਟਰ ਦਾ ਹੋਰਨਾਂ ਵਿਭਾਗਾਂ ‘ਵਿਚ ਰਲੇਵਾ ਪੰਜਾਬੀ ਮਾਂ ਬੋਲੀ ਲਈ ਸ਼ੁੱਭ ਸੰਕੇਤ ਨਹੀਂ ਮੰਨਿਆ ਜਾ ਰਿਹਾ ।ਪੰਜਾਬੀ ਭਾਸ਼ਾ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਾਲ 2014 ‘ਵਿਚ ਪੰਜਾਬੀ ਪੀਡੀਆ ਕੇਂਦਰ ਨੂੰ ਸਥਾਪਿਤ ਕੀਤਾ ਗਿਆ ਸੀ ਸ਼ੁਰੂਆਤੀ ਦੌਰ ਤੋਂ ਹੀ ਇਸ ਕੇਂਦਰ ਵਲੋਂ ਆਪਣੇ ਕਾਰਜ ਨੂੰ ਬਾਖ਼ੂਬੀ ਕਰਦਿਆਂ ਆਪਣੀ ਵੈੱਬਸਾਈਟ ‘ਤੇ ਪੰਜਾਬੀ ਨਾਲ ਸੰਬੰਧਿਤ 1,73,612 ਇੰਦਰਾਜ ਉਪਲੱਬਧ ਕਰਵਾਏ ।ਜਾਣਕਾਰੀ ਅਨੁਸਾਰ ਇਸ ਕੇਂਦਰ ਵਲੋਂ ਪੰਜਾਬੀ ਵਿਸ਼ਵਕੋਸ਼, ਪੰਜਾਬ ਕੋਸ਼, ਕਾਨੂੰਨੀ ਵਿਸ਼ਵ ਕੋਸ਼, ਬਾਲ ਵਿਸ਼ਵ ਕੋਸ਼ ਦੀਆਂ 4 ਜਿਲਦਾਂ, ਸ੍ਰੀ ਗੁਰੂ ਗ੍ਰੰਥ ਕੋਸ਼ ਤੋਂ ਇਲਾਵਾ ਵੱਡੀ ਗਿਣਤੀ ‘ਚ ਪੰਜਾਬੀ ਭਾਸ਼ਾ ਦੀ ਸਮਗਰੀ ਨੂੰ ਇੰਟਰਨੈੱਟ ‘ਤੇ ਚਾੜਿਆ ਜਾ ਚੁੱਕਾ ਹੈ । ਪੰਜਾਬੀ ਪੀਡੀਆ ਸੈਂਟਰ ਖੋਲ੍ਹਣ ਦਾ ਮੁੱਖ ਮਕਸਦ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਸਮੇਂ ਦਾ ਹਾਣੀ ਬਣਾਉਣਾ ਹੈ ਉੱਥੇ ਹੀ ਪੰਜਾਬੀ ਪੀਡੀਆ ਵਲੋਂ ਆਧੁਨਿਕ ਸੰਚਾਰ ਤਕਨਾਲੋਜੀ ਦੇ ਮਾਧਿਅਮ ਰਾਹੀਂ ਗੁਰਮੁਖੀ ਲਿਪੀ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਜਾਣਕਾਰੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈ ਜਾ ਰਹੀ ਹੈ । ਪੰਜਾਬੀ ਪੀਡੀਆ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਦਾ ਮੁੱਖ ਸਰੋਤ ਉੱਚ ਪੱਧਰ ਦੇ ਵਿਦਵਾਨਾਂ, ਲੇਖਕਾਂ ਦੀਆਂ ਲਿਖਤਾਂ ਅਤੇ ਪ੍ਰਕਾਸ਼ਨਾਵਾਂ ਨੂੰ ਬਣਾਇਆ ਗਿਆ ਹੈ ਪਰ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਇਸ ‘ਵਿਚ ਕੰਮ ਕਰਦੇ ਕੁਝ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਦੂਜੇ ਵਿਭਾਗਾਂ ‘ਵਿਚ ਲਗਾ ਦਿੱਤੀਆਂ ਹਨ ਜਿਸ ਕਾਰਨ ਕੇਂਦਰ ਦੇ ਕੰਮ ‘ਵਿਚ ਖੜੋਤ ਆਉਣ ਲੱਗੀ ਹੈ । ਮਾਹਿਰਾਂ ਅਨੁਸਾਰ ਗਿਆਨ ਸਮਗਰੀ ਪੰਜਾਬੀ ਭਾਸ਼ਾ ਵਿਚ ਮਿਲਣ ਨਾਲ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਇੰਟਰਨੈਟ ਤੋਂ ਗਿਆਨ ਹਾਸਲ ਦੀ ਵੱਡੀ ਸਹੂਲਤ ਮਿਲਣ ਲੱਗੀ ਸੀ । ਇਸ ਕਾਰਜ ਨਾਲ ਪੰਜਾਬੀ ਭਾਸ਼ਾ ਵਿਚ ਗਿਆਨ ਸਮਗਰੀ ਦਾ ਮਿਲਣਾ ਉਨ੍ਹਾਂ ਲੋਕਾਂ ਦੇ ਭਰਮਾਂ ਨੂੰ ਵੀ ਦੂਰ ਕਰਦਾ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਗਿਆਨ ਵਿਗਿਆਨ ਨਾਲ ਸਬੰਧਿਤ ਜ਼ਿਆਦਾ ਸਮਗਰੀ ਅੰਗਰੇਜ਼ੀ ਭਾਸ਼ਾ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ । ਇਸ ਰਾਹੀਂ ਪੰਜਾਬੀ ਭਾਸ਼ਾ ਦੀ ਗਿਆਨ ਵਿਗਿਆਨ ਅਤੇ ਸੰਚਾਰ ਦੇ ਹਾਣ ਦੀ ਸਮਰੱਥਾ ਦਾ ਪਤਾ ਲੱਗਦਾ ਪਰ ਇਸ ਕੇਂਦਰ ਦੇ ਰਲੇਵੇ ਨਾਲ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹਿ ਲੋਕਾਂ ਵਿਚ ਨਿਰਾਸ਼ਾ ਦਾ ਆਲਮ ਹੈ ।
Comment here