ਪੰਜਾਬ ਅੰਦਰ ਖੁਦਕੁਸ਼ੀਆਂ ਦਾ ਰੁਝਾਨ ਬੜਾ ਚਰਚਿਤ ਅਤੇ ਵਿਚਾਰਿਆ ਜਾ ਰਿਹਾ ਮਸਲਾ ਹੈ ,,,,,,
ਕਿੰਨੀਆਂ ਖੁਦਕੁਸ਼ੀਆਂ ਹੋ ਰਹੀਆਂ ਹਨ ? ਕਿੰਨੀਆਂ ਦੀ ਰਿਪੋਰਟਿੰਗ ਹੋ ਰਹੀ ਹੈ ? ਅਖਬਾਰਾਂ ਚ ਕਿੰਨੀਆਂ ਦੀਆਂ ਖਬਰਾਂ ਲੱਗਦੀਆਂ ਹਨ ?? ਕਿਹੜਾ ਤਬਕਾ ਖੁਦਕੁਸ਼ੀਆਂ ਜਿਆਦਾ ਕਰ ਰਿਹਾ ਹੈ ?? ਕਿਹੜੇ ਤਬਕੇ ਦੀਆਂ ਔਰਤਾਂ ਜਿਆਦਾ ਖੁਦਕੁਸ਼ੀਆਂ ਕਰ ਰਹੀਆਂ ਹਨ ?? ਸਮਾਜ ਦਾ ਕਿਹੜਾ ਹਿੱਸਾ ਵਧੇਰੇ ਪੀੜਤ ਹੈ ?? ਕਿਹੜਾ ਇਹੋ ਜਿਹੀ ਹਾਲਤ ਵਿੱਚ ਇਲਾਜ ਕਰਵਾ ਸਕਣ ਦੇ ਯੋਗ ਹੈ ??
ਕਿਹੜੇ ਲੋਕ ਹਨ ਜੋ ਵਿਚਾਰੇ ਅਜਿਹੀ ਮਾੜੀ ਘਟਣਾ ਮੌਕੇ ਇਲਾਜ ਵੀ ਕਰਵਾਓਣ ਜੋਗੇ ਨਹੀਂ ਹਨ ??
ਕੀ ਮਜਦੂਰ ਜਿਆਦਾ ਖੁਦਕੁਸ਼ੀਆਂ ਕਰਦੇ ਹਨ ਜਾਂ ਕਿਸਾਨ ??
ਕੀ ਦਲਿਤ ਜਿਆਦਾ ਖੁਦਕੁਸ਼ੀਆਂ ਕਰਦੇ ਹਨ ਜਾਂ ਜੱਟ ਜੀਮੀਦਾਰ ਕਬੀਲੇ ?? ਬੱਚਿਆਂ ਵਿਚ ਖੁਦਕੁਸ਼ੀਆਂ ਕਰਨ ਦਾ ਰੁਝਾਨ ਕਿਦਾਂ ਦਾ ਹੈ ?? ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਖੁਦਕੁਸ਼ੀਆਂ ਦਾ ਰੁਝਾਨ ਵਧਿਆ ਹੈ ਜਾਂ ਘਟਿਆ ਹੈ ??
ਖੁਦਕੁਸ਼ੀਆਂ ਕਰਨ ਦੀ ਕੋਸਿਸ ਕਿੰਨੇ ਲੋਕ ਕਰਦੇ ਹਨ ?? ਤੇ ਕਿੰਨੇ ਤੇ ਕੌਣ ਲੋਕ ਹਨ ਉਹ ਬਦਕਿਸਮਤ ਜੋ ਇਸ ਕੋਸਿਸ ਵਿਚ ਸਫਲ ਹੋ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ ??
ਕਿਹੜੇ ਜਹਿਰਾਂ ਨਾਲ ਮੌਤ ਹੋ ਜਾਣ ਦੇ ਵਾਕਿਆਤ ਜਿਆਦਾ ਹੁੰਦੇ ਹਨ ?? ਕਿਹੜੇ ਕੈਮੀਕਲ ਸੇਵਨ ਕਰਨ ਤੇ ਮਰੀਜਾਂ ਦੇ ਬਚਣ ਦੀ ਦਰ ਜਿਆਦਾ ਹੈ ??
ਸਮੇ ਸਮੇ ਤੇ ਅਨੇਕਾਂ ਵਾਰ ਵਿਦਵਾਨਾਂ, ਬੁਧੀਜੀਵੀਆਂ, ਖੋਜਾਰਥੀਆਂ ਪਰੋਫੈਸਰਾਂ , ਯੂਨੀਵਰਸਿਟੀਆਂ ,,,ਸਰਕਾਰੀ ਕਮੇਟੀਆਂ ਦੁਆਰਾ ਇਸ ਬਾਰੇ ਖੋਜ ਪੜਤਾਲਾਂ ਕੀਤੀਆਂ/ਵਿਚਾਰੀਆਂ ਗਈਆਂ ਹਨ ,,, ਜਨਤਾ ਦੀ ਕਚਹਿਰੀ ਚ ਪੇਸ਼ ਕੀਤੀਆਂ ਜਾਂਦੀਆਂ ਰਹੀਆਂ ਹਨ ,,,,,
ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿਚ ਦੇਖਿਆ ਗਿਆ ਹੈ ਕਿ ਕਿਸਾਨੀ ਨਾਲ ਸਬੰਧਤ ਧਿਰਾਂ ,,,ਯੂਨੀਅਨਾਂ,,ਅਤੇ ਖੁਦ ਪਰਿਵਾਰ ਵੀ ਵਧੇਰੇ ਜਾਗਰੂਕ ਹੋਣ ਕਰਕੇ ,,
ਇਹ ਲਗਾਤਾਰ ਚਰਚਾ ਦਾ ਵਿਸਾ ਬਣਦੀਆਂ ਰਹੀਆਂ ਹਨ ,,,,
ਸਰਕਾਰਾਂ ਨੂੰ ਵੀ ਕਿਸਾਨੀ ਖੁਦਕੁਸ਼ੀਆਂ ਬਾਰੇ ਲੋਕਪਖੀ ਨੀਤੀਆਂ, ਪੌਲਿਸੀਆਂ ਅਖਤਿਆਰ ਕਰਨ ਤੇ ਮਜਬੂਰ ਹੋਣਾ ਪਿਆ ਹੈ ,,,
ਦੁਕਾਨਦਾਰਾਂ ,ਵਪਾਰੀਆਂ ,ਸ਼ਾਹੂਕਾਰਾਂ ,ਕਾਰੋਬਾਰ ਕਰਨ ਵਾਲੀਆਂ ਧਿਰਾਂ ਵਿਚ ਵੀ ਜਦੋ ਕੋਈ ਇਹੋ ਜਿਹਾ ਵਰਤਾਰਾ ਵਾਪਰਦਾ ਹੈ ਤਾਂ ਸਰਕਾਰਾਂ, ਅਖਬਾਰਾਂ , ਸੰਸਥਾਵਾਂ ,,ਵਧੇਰੇ ਸੁਹਿਰਦਤਾ ਨਾਲ ਚਲਦੀਆਂ ,ਸਬੰਧਤ ਪਰਿਵਾਰ ਪੱਖੀ ਸਟੈੰਡ ਲੈਦੀਆਂ ਰਹੀਆਂ ਹਨ ,,,,
ਪਰੰਤੂ ਮਜਦੂਰ ਖੁਦਕੁਸ਼ੀਆਂ ਬਾਰੇ ,,,,
ਦਲਿਤ ਕਬੀਲਿਆਂ ਦੇ ਬਾਸ਼ਿੰਦਿਆਂ ਦੀਆਂ ਖੁਦਕੁਸ਼ੀਆਂ ਬਾਰੇ,, ਅਜਿਹੀ ਸੁਹਿਰਦਤਾ ਭਰਭੂਰ ਪਹੁੰਚ ਦੀ ਅਜੇ ਤੱਕ ਘਾਟ ਹੀ ਰੜਕਦੀ ਰਹੀ ਹੈ !!
ਕਿੰਨੇ ਦਲਿਤ ਖੁਦਕੁਸ਼ੀ ਕਰਨ ਦੀ ਕੋਸਿਸ ਕਰਦੇ ਹਨ ?? ਕਿੰਨੇ ਇਸ ਮਾੜੇ ਕਰਮ ਨੂੰ ਕਰਦਿਆਂ ਸਫਲ ਹੁੰਦੇ ਹਨ ?? ਉਹਨਾਂ ਦੇ ਅਜਿਹਾ ਕਰਨ ਪਿਛੇ ਕੀ ਕੀ ਕਾਰਨ ਹੁੰਦੇ ਹਨ ?? ਕਿੰਨੀਆਂ ਦਲਿਤ ਔਰਤਾਂ ਖੁਦਕੁਸੀ ਕਰਨ ਦੀ ਕੋਸਿਸ ਕਰਦੀਆਂ ਹਨ ?? ਮਰਦ ਔਰਤ ਦਾ ਇਸ ਬਾਰੇ ਅਨੁਪਾਤ ਕੀ ਹੈ ??
ਕੀ ਸਚਮੁਚ ਦਲਿਤ ਗਰੀਬ ਜਾਂ ਮਜਦੂਰ ਖੁਦਕੁਸ਼ੀ ਕਰਦੇ ਵੀ ਹਨ ਜਾਂ ਇਹ ਸਿਫ ਜੱਟਾਂ ਜਮੀਦਾਰਾਂ ਦਾ ਹੀ “ਕਲਚਰ” ਹੈ !!!! ਜਿਹੋ ਜਿਹਾ ਕੇ ਅਨੇਕਾਂ ਦਲਿਤ ਸਕੌਲਰ , ਦਲਿਤ ਬੁਧੀਜੀਵੀ , ਦਲਿਤ ਵਾਦੀ ਮਿਸ਼ਨਰੀ ਅਕਸਰ ਪ੍ਰਚਾਰਦੇ ਹਨ ਕਿ ਮਜਦੂਰ ਤਾਂ/ ਦਲਿਤ ਤਾਂ “ਔਖ ਕੱਟ ਲੈਦੇ ਹਨ” ਪਰ ਜਹਿਰ ਨਹੀਂ ਪੀਂਦੇ!!! ਇਹ ਤਾਂ “ਖਾਂਦੇ ਪੀਂਦੇ ਜਮੀੰਦਾਰਾਂ” ਦਾ ਹੀ ਕਲਚਰ ਹੈ !! ਕਿ ਪਹਿਲਾਂ ਕਰਜੇ ਲੈ ਲਵੋ!! ਜੇ ਬਾਅਦ ਚ ਨਾ ਮੁੜਣ ਤਾਂ ਜਹਿਰ ਆਲੀ ਸੀਸੀ ਚੱਕ ਲਵੋ !! ਯੂਨੀਅਨ ਮਗਰੋਂ ਆਪੇ ਪਰਿਵਾਰ ਦੀ ਰਾਖੀ ਕਰ ਲਵੇਗੀ !!!!
ਇਹਨਾ ਸੁਆਲਾਂ ਨੂੰ ਮੁਖਾਤਬ ਹੁੰਦਿਆਂ ਹੀ
ਆਪਾਂ ਪੰਜਾਬ ਦੇ ਪੇਂਡੂ ਖੇਤਰ ਵਿਚ ਖ਼ੁਦਕੁਸ਼ੀਆਂ ਕਰਨ ਦੀ ਕੋਸਿਸ ਕਰਨ ਵਾਲੇ ਇਨਸਾਨਾਂ ਬਾਰੇ ਇਕ ਪ੍ਰਾਈਵੇਟ ਹਸਪਤਾਲ ਦੇ ਅੰਕੜਿਆਂ ਦਾ ਮੁਲੰਕਣ ਕੀਤਾ ਹੈ ।ਜਿਹੜਾ ਕਿ ਇਸ ਤਰਾਂ ਦੇ ਮਰੀਜਾਂ ਨੂੰ ਸੰਭਾਲਣ ਦੇ ਮਾਮਲੇ ਬੜੀ ਗੰਭੀਰਤਾ ਨਾਲ ਲੈਂਦਾ ਹੈ ।
ਇਹ ਮੁਲੰਕਣ ਜਾਂ ਖੋਜ ਕਾਰਜ ਹਸਪਤਾਲ ਵਿਚ ਦਾਖਲ ਹੋਇ ਮਰੀਜਾਂ ਬਾਰੇ ਹਾਸਲ ਕੀਤੀਆਂ ਮੁਢਲੀਆਂ ਜਾਣਕਾਰੀਆਂ ਨਾਲ ਸੁਰੂ ਹੁੰਦਾ ਹੈ ।ਅਤੇ ਵਿਸੇਸ ਤੌਰ ਤੇ ਮਰੀਜਾਂ ਵਿਅਕਤੀਆਂ ਨੂੰ “ਦੋ ਸਰੇਣੀਆ”
ਦਲਿਤ ਅਤੇ ਗੈਰ ਦਲਿਤ ਵਿਚ ਰੱਖਦਾ ਹੈ ।
ਗੈਰ ਦਲਿਤ ਸ਼ਰੇਣੀ ਵਿਚ ਜੱਟ ਜੀਮੀਦਾਰ, ਉਚ ਜਾਤਿ ਹਿਦੂੰ – ਸਿੱਖ ਤੇ ਮੁਸਲਿਮ ਅਤੇ ਓ .ਬੀ .ਸੀ .ਭਾਈਚਾਰੇ ਇਕੱਠੇ ਰੱਖੇ ਗਏ ਹਨ ।
ਦਲਿਤ ਸਰੇਣੀ ਵਿਚ ਦਲਿਤ ਅਤੇ ਆਦਿਵਾਸੀ (ਸਡੀਊਲਡ ਟਰਾਈਬ) ਇੱਕਠੇ ਕੀਤੇ ਗਏ ਹਨ ,,,,, ਤਾਂ ਕਿ ਦਲਿਤ ( ਐਸ ਸੀ/ਐਸ ਟੀ ,,, ਗਰੀਬ ਮਜਦੂਰ ਕਿਰਤੀ )ਸਰੇਣੀ ਦੇ “ਜਾਤਿ ਅਧਾਰਿਤ ਅੰਕੜੇ” ਇਕੱਠੇ ਕੀਤੇ ਅਤੇ ਸੌਖੀ ਤਰਾਂ ਸਮਝ ਆ ਸਕਣ ਵਾਲੇ ਬਣਾ ਪੇਸ਼ ਕੀਤੇ ਜਾ ਸਕਣ ।
ਉਮੀਦ ਹੈ ਇਹ ਖੋਜ ਕਾਰਜ ਆਪਣੀ ਗੱਲ ਸਮਝਾਓਣ ਸਮਝਣ ਵਿਚ ਕਾਮਯਾਬ ਹੋਵੇਗਾ!
ਪੰਜਾਬ ਦੇ ਪੇਂਡੂ ਖੇਤਰ ਚ ਪੈਂਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਮਿਤੀ 01-07- 21 ਤੋਂ 07 – 07 – 2022 ਤੱਕ ਦੇ ਜਹਿਰ ਪੀ ਕੇ ਆਓਣ ਵਾਲੇ ਮਰੀਜਾਂ ਦੇ ਡਾਟੇ ਉਥੋਂ ਦੇ ਮਾਲਕ ਡਾਕਟਰ ਸਹਿਬਾਨ ਦੀ ਸਹਿਮਤੀ ਨਾਲ ਹਾਸਲ ਕੀਤੇ ਗਏ ।
ਇਸ ਦੌਰਾਨ, ਇਹ ਪਾਇਆ ਗਿਆ ਕਿ ਏਨੇ ਵਕਫੇ ਵਿਚ, ਉਕਤ ਹਸਪਤਾਲ ਵਿਚ 115 ਮਰੀਜ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਮਨਸ਼ੇ ਨਾਲ ਵੱਖੋ ਵੱਖਰੇ ਕੈਮੀਕਲ ,ਜਿੰਨਾ ਨੂੰ ਜਹਿਰੀਲੇ ਕੈਮੀਕਲਾਂ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ ,ਪੀ ਕਰਕੇ ਆਇ।
ਜਿਨਾਂ ਵਿਚੋਂ 83 ਮਰਦ ਅਤੇ 32 ਔਰਤਾਂ ਸਣ।
ਦਲਿਤ ਅਤੇ ਗੈਰ ਦਲਿਤ ਸ਼ਰੇਣੀ ਵੰਡ ਅਨੁਸਾਰ 50 ਦਲਿਤ ਅਤੇ 65 ਗੈਰ ਦਲਿਤ ਸਣ।
ਕੁਲ ਦਲਿਤਾਂ ਵਿਚੋਂ 19 ਔਰਤਾਂ ਸਣ ਅਤੇ 31 ਮਰਦ।
ਜਦਕਿ ਗੈਰ ਦਲਿਤਾਂ ਵਿਚ ਔਰਤਾਂ ਦੀ ਗਿਣਤੀ ਮੁਕਾਬਲਤਨ ਬੜੀ ਘੱਟ ਸਿਰਫ 13 ਹੀ ਸੀ ਅਤੇ ਮਰਦ 52 ਸਣ ।
ਮਤਲਬ ਕਿ ਪ੍ਰਤੀਸ਼ੱਤਤਾ ਦੇ ਹਿਸਾਬ ਨਾਲ਼ 43.5% ਦਲਿਤਾਂ ਅਤੇ 56.5% ਗੈਰ ਦਲਿਤਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਮਨਸ਼ੇ ਨਾਲ ਜਹਿਰ ਪੀਤੀ । ਅੱਗੇ ਕੁਲ ਔਰਤਾਂ (32) ਚੋਂ 60% ਦਲਿਤ ਔਰਤਾਂ ਨੇ ਤੇ 40% ਗੈਰ ਦਲਿਤ ਔਰਤਾਂ ਨੇ ਅਜਿਹਾ ਮਾੜਾ ਕਾਰਜ ਕਰਿਆ ।
ਜਦਕਿ ਕੁਲ ਮਰਦਾਂ (83) ਵਿਚੋਂ 37% ਦਲਿਤ ਮਰਦਾਂ ਨੇ ਅਤੇ 63% ਗੈਰ ਦਲਿਤ ਮਰਦਾਂ ਨੇ ਜਹਿਰ ਪੀ ਕੇ ਆਪਣਾ ਜੀਵਨ ਖਤਮ ਕਰਨ ਦੀ ਕੋਸਿਸ਼ ਕੀਤੀ ।
ਉਮਰ ਦੇ ਹਿਸਾਬ ਨਾਲ ਵੱਖ ਵੱਖ ਸਰੇਣੀਆਂ ਰਖੀਆਂ ਗਈਆਂ ਸਨ ,,,, 20 ਸਾਲ ਤੋਂ ਘੱਟ ,,20 ਤੋਂ 35 ਸਾਲ ,,ਅਤੇ 35 ਸਾਲ ਤੋਂ ਵੱਧ ,,,,,
ਦਲਿਤ ਔਰਤਾਂ ਦੀ ਸ਼ਰੇਣੀ ਵਿਚ-
05 ਲੜਕੀਆਂ ਨੇ ਵੀਹ ਸਾਲ ਦੀ ਉਮਰ ਤੋਂ ਘੱਟ ਵਿੱਚ ,,,
13 ਨੇ ਵੀਹ ਤੋਂ ਪੈਂਤੀ ਸਾਲ ਦੇ ਉਮਰ ਵਰਗ ਵਿਚ ,,,
01 ਨੇ ਪੈਂਤੀ ਸਾਲ ਤੋਂ ਵੱਧ ਉਮਰ ਵਰਗ ਵਿਚ ਅਜਿਹਾ ਕੀਤਾ ।
ਜਦਕਿ
ਦਲਿਤ ਮਰਦਾਂ ਦੀ ਸ਼ਰੇਣੀ ਵਿਚ
03 ਨੇ ਵੀਹ ਸਾਲ ਦੀ ਉਮਰ ਤੋਂ ਘੱਟ ,,
16 ਨੇ ਵੀਹ ਤੋ ਪੈਂਤੀ ਸਾਲ ਦੀ ਉਮਰ ਵਿਚ ਤੇ
12 ਨੇ ਪੈਂਤੀ ਸਾਲ ਦੀ ਉਮਰ ਤੋਂ ਵੱਧ ਜਾ ਕੇ ਅਜਿਹਾ ਕੀਤਾ।
ਗੈਰ ਦਲਿਤ ਔਰਤਾਂ
ਵਿਚੋਂ ਸਿਰਫ 03 ਨੇ ਵੀਹ ਸਾਲ ਦੀ ਉਮਰ ਤੋਂ ਘੱਟ ,,ਸਿਰਫ 06 ਨੇ ਵੀਹ ਤੋਂ ਪੈਂਤੀ ਸਾਲ ਦੇ ਉਮਰ ਵਰਗ ਵਿਚ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸਿਸ਼ ਚ ਜਹਿਰ ਪੀਤਾ। ਜਦਕਿ ਸਿਰਫ 04 ਬੀਬੀਆਂ ਦੀ ਉਮਰ ਪੈਂਤੀ ਤੋਂ ਤਾਂਹਾ ਦੀ ਸੀ।
ਗੈਰ ਦਲਿਤ ਮਰਦਾਂ ਚੋਂ
07 ਵੀਹ ਸਾਲ ਤੋਂ ਛੋਟੇ ਨੌਜਵਾਨ ਸਣ ,,, 23 ਵੀਹ ਤੋ ਪੈਤੀ ਸਾਲ ਦੇ ਵਿਚਕਾਰ ਅਤੇ 22 ਪੈਤੀ ਸਾਲ ਤੋਂ ਉਪਰ ਦੀ ਉਮਰ ਦੇ ਸਣ ।
ਮਤਲਬ ਕੇ
“ਦਲਿਤ ਨੌਜਵਾਨ ਔਰਤਾਂ” ਦਾ ਖੁਦਕੁਸੀ ਕਰਨ ਦੀ ਕੋਸਿਸ਼ ਕਰਨ ਦਾ ਅਨੁਪਾਤ ਹੈਰਾਨੀਜਨਕ ਰੂਪ ਵਿਚ ਜਿਆਦਾ ਸੀ। ਕੁੱਲ 115 ਚੋਂ 15.5% ਅਤੇ ਕੁੱਲ ਦਲਿਤਾਂ ਚੋਂ 36% ,,,,,,,,ਜਦਕਿ “ਗੈਰ ਦਲਿਤ ਨੌਜਵਾਨ ਔਰਤਾਂ” ਚ ਇਹ ਦਰ ਕੁੱਲ 115 ਵਿਚੋਂ ਸਿਰਫ 08%ਅਤੇ ਕੁੱਲ ਗੈਰ ਦਲਿਤਾਂ ਵਿਚੋਂ 14% ਬਣਦੀ ਹੈ।
ਅਗਰ ਪੈਂਤੀ ਸਾਲ ਤੋ ਹੇਠਲੇ ਦੋਵੇਂ ਮਰਦ ਔਰਤਾਂ ਨੂੰ ਮਿਲਾ ਕੇ ਗੱਲ ਕਰੀਏ ਤਾਂ ਕੁਲ 115 ਚੋਂ 32% ਦਲਿਤ ਨੌਜਵਾਨ ਦੀ ਸਰੇਣੀ ਵਿਚ ਆਓਣਗੇ ਅਤੇ 34% ਗੈਰ ਦਲਿਤ ਨੌਜਵਾਨਾਂ ਦੀ ਸਰੇਣੀ ਵਿਚ ਆਓਣਗੇ,,,,
ਇਸ ਤੋਂ ਸਾਫ ਜਾਹਿਰ ਹੈ ਕਿ ਆਪਣੀ ਆਬਾਦੀ ਦੇ ਹਿਸਾਬ ਨਾਲੋਂ ਦਲਿਤਾਂ ਵਿਚ ਖੁਦਕੁਸੀ ਕਰਨ ਦੀ ਕੋਸਿਸ਼ ਕਰਨ ਦੀ ਦਰ ਕਿਤੇ ਜਿਆਦਾ ਹੈ । ਦਲਿਤ ਨੌਜਵਾਨ ਲੜਕੀਆਂ-ਔਰਤਾਂ ਦੀ ਹਾਲਤ ਇਸ ਮਾਮਲੇ ਚ ਬੜੀ ਹੀ ਮੰਦੀ ਹੈ ,,,, ਗੈਰ ਦਲਿਤ ਔਰਤਾਂ ਦੇ ਮੁਕਾਬਲੇ।
ਅਜੇ ਹੋਰ ਪੜਤਾਲ ਕਰਦੇ ਹਾਂ ਕਿ
ਜਹਿਰ ਪੀਣ ਦੀ ਕੋਸਿਸ਼ ਕਰਨ ਤੋਂ ਬਾਅਦ ਕਿੰਨੇ ਪਰਤੀਸ਼ਤ ਦਲਿਤ ਵਿਯਕਤੀਆਂ ਨੂੰ ਇਲਾਜ ਅਧੂਰਾ ਛੱਡ ਕੇ ਛੁੱਟੀ ਲੈਣੀ ਪਈ, ਵੱਖ ਵੱਖ ਕਾਰਨਾ ਕਰਕੇ ,,,, ਅਤੇ ਕਿੰਨੇ ਪਰਤੀਸ਼ਤ ਗੈਰ ਦਲਿਤ ਵਿਯਕਤੀਆਂ ਨੂੰ ਅਜਿਹਾ ਕਰਨਾ ਪਿਆ ???
ਮੈਡੀਕਲ ਖੇਤਰ ਵਿਚ ਦਾਖਲ ਮਰੀਜਾਂ ਵਾਸਤੇ ਇੱਕ ਸ਼ਬਦ ਵਰਤਿਆ ਜਾਂਦਾ ਹੈ ,,ਇਹੋ ਜਿਹੀ ਹਾਲਤ ਵਿਚ!!!
“ਡਿਸਚਾਰਜ ਔਨ ਰਿਕੁਐਸਟ” ਮਤਲਬ ਕਿ ਮਰੀਜ ਜਾਂ ਰਿਸਤੇਦਾਰ ਦੀ ਬੇਨਤੀ ਤੇ ਛੁੱਟੀ ਕੀਤੀ ਗਈ ਹੈ ਉਸਦੇ ਆਪਣੇ ਰਿਸਕ ਤੇ!!
ਭਾਵੇਂ ਕੇ ਅਜੇ ਹੋਰ ਇਲਾਜ ਦੀ ਜਰੂਰਤ ਸੀ !!
ਤਾਂ ਗੈਰ ਦਲਿਤ ਸ਼੍ਰੇਣੀ ਦੇ 21 ਵਿਯਕਤੀਆਂ ਨੇ “ਡਿਸਚਾਰਜ ਔਨ ਰਿਕੁਐਸਟ” ਲਿਆ ,,, ਜਿੰਨਾ ਵਿਚੋਂ ਸਿਰਫ 02 ਔਰਤਾਂ ਅਤੇ 19 ਮਰਦ ਸਨ ।
ਜਦਕਿ ਦਲਿਤ ਸਰੇਣੀ ਵਿਚ ਕੁਲ 24 ਵਿਯਕਤੀਆਂ ਨੇ ਇਸ ਨੂੰ ਚੁਣਿਆ । ਹੈਰਾਨੀ ਵਾਲੀ ਕੋਈ ਗੱਲ ਨਹੀ ਇਸ ਵਿਚ ਵੀ ਦਲਿਤ ਔਰਤਾਂ 11 ਅਤੇ ਮਰਦ 13 ਸਨ।
ਸਾਫ ਮਤਲਬ ਨਿਕਲਦਾ ਹੈ ਕਿ
ਕੁੱਲ 115 ਚੋ 21% ਦਲਿਤਾਂ ਅਤੇ 18% ਗੈਰ ਦਲਿਤਾਂ ਵਲੋਂ ਇਲਾਜ ਅਧੁਰਾ ਛੱਡ ਡਾਕਟਰ ਦੀ ਸਲਾਹ ਨੂੰ ਨਾ ਮੰਨ ਵੱਖੋ ਵੱਖਰੀਆਂ ਮਜਬੂਰੀਆਂ ਕਾਰਨ ਹਸਪਤਾਲ ਤੋਂ ਛੁਟੀ ਲਿੱਤੀ ਗਈ ,,,,,,,
ਅਗਰ ਕੁੱਲ ਵਿਆਕਤੀਆਂ ਜਿਨਾ ਵੱਖ ਵੱਖ ਕਾਰਨਾਂ ਕਰਕੇ ਇਲਾਜ਼ ਪੂਰਾ ਨਹੀਂ ਕਰਵਾਇਆ ਸੀ ਦਾ ਪ੍ਰਤੀਸ਼ਤ ਦੇਖਿਆ ਜਾਵੇ ਤਾਂ
ਦਲਿਤ ਮਰੀਜ਼ 54 %ਤੇ ਗੈਰ ਦਲਿਤ ਮਰੀਜ਼ 46%. ਬਣਦੇ ਹਨ (ਕੁੱਲ 45 ਵਿਚੋਂ)।
ਕੁੱਲ ਦਲਿਤ ਸ਼੍ਰੇਣੀ ਵਿਚੋਂ 22% ਔਰਤਾਂ ਨੂੰ ਮਜਬੂਰਨ ਇਲਾਜ ਵਿੱਚੇ ਛੱਡ ਘਰ ਜਾਣਾ ਪਿਆ ।
ਜਦਕਿ ਕੁੱਲ ਗੈਰ ਦਲਿਤ ਸ਼ਰੇਣੀ ਵਿਚੋਂ ਸਿਰਫ ਤੇ ਸਿਰਫ 03% ਔਰਤਾਂ ਨੂੰ ਹੀ ਕਿਸੇ ਮਜਬੂਰੀ ਕਾਰਨ ਇਲਾਜ ਵਿਚਾਲੇ ਛੱਡ ਘਰ ਪਰਤਣਾ ਪਿਆ ।
ਜਿਸਦਾ ਅੱਗੇ ਕੀ ਅਸਰ ਜਾਂ ਨੁਕਸਾਨ ਹੋਇਆ ਉਸਦੀ ਪੜਤਾਲ ਇਸ ਸਟੱਡੀ ਵਿਚ ਪੂਰੀ ਨਹੀਂ ਕੀਤੀ ਜਾ ਸਕਦੀ ਸੀ ।
115 ਵਿਚੋਂ 05 ਦਲਿਤਾਂ ਅਤੇ 05 ਗੈਰ ਦਲਿਤਾਂ ਦਾ ਜੀਵਨ ਜਹਿਰ ਪੀਣ ਦੇ ਅਸਰ ਕਾਰਨ ਸਮਾਪਤ ਹੋ ਗਿਆ ।
ਪੰਜ ਦਲਿਤਾਂ ਵਿਚੋਂ ਤਿਨ ਮਰਦ ਸਣ ਤੇ ਦੋ ਔਰਤਾਂ । ਪੰਜ ਗੈਰ ਦਲਿਤਾਂ ਵਿਚੋਂ ਚਾਰ ਮਰਦ ਸਣ ਤੇ ਇੱਕ ਔਰਤ ।
ਮਰ ਜਾਣ ਵਾਲੇ ਅਭਾਗੇ ਵਿਯਕਤੀਆਂ ਵਿਚੋ ਦਲਿਤ 50% ਸਣ ਅਤੇ ਗੈਰ ਦਲਿਤ ਵੀ 50% । ਜਦਕਿ ਜਹਿਰ ਪੀਣ ਵਾਲਿਆਂ ਵਿਚ ਜਾਂ ਅਬਾਦੀ ਦੇ ਹਿਸਾਬ ਨਾਲ ਗੈਰ ਦਲਿਤ ਜਿਆਦਾ ਸਣ !!!
ਇਸ ਸੱਟਡੀ ਵਿਚ 56% ਅਤੇ ਅਬਾਦੀ ਦੇ ਹਿਸਾਬ ਨਾਲ 68% , ਮਰਨ ਵਾਲਿਆਂ ਚੋਂ 06 ਨੇ ਸਲਫਾਸ ਦੀ ਗੋਲੀ ਨਿਗਲੀ ਸੀ ।
03 ਨੇ ਜਹਰੀਲੀ ਘਾਹ ਮਾਰ ਦੁਆਈ ਪੈਰਾਕੂਐਟ ਪੀਤੀ ਹੋਈ ਸੀ ।ਜਿਹੜੀ ਮੂੰਗੀ ਦੇ ਪੱਤੇ ਸੁਕਾਓਣ ਖਾਤਰ ਆਮ ਵਰਤੀ ਜਾੰਦੀ ਹੈ ।ਇੱਕ ਨੇ ਕੋਈ ਹੋਰ ਕੈਮੀਕਲ ਪੀਤਾ ਸੀ ।
ਇਸ ਤੋਂ ਇਲਾਵਾ ਕੁਲ ਸੱਤ ਵਿਯਕਤੀ ਅੱਗੇ ਵੱਡੇ ਹਸਪਤਾਲਾਂ ਨੂੰ ਵਧੇਰੇ ਇਲਾਜ ਵਾਸਤੇ ਭੇਜੇ ਗਏ ,,, ਜਿਨਾ ਵਿਚੋਂ ਦੋ ਦਲਿਤ ਅਤੇ ਪੰਜ ਗੈਰ ਦਲਿਤ ਸ਼ਰੇਣੀ ਵਿਚ ਆਓਂਦੇ ਸਣ ,,,,,
ਸੱਤਾਂ ਵਿਚੋਂ ਦੋ ਨੇ ਅਤਿ ਜਹਿਰਿਲਾ ਕੈਮੀਕਲ ਪੈਰਾਕੂਐਟ ,,,,ਅਤੇ ਇੱਕ ਨੇ ਸਲਫਾਸ ਖਾਦਾ ਹੋਇਆ ਸੀ । ਬਾਕੀ ਚਾਰ ਹੋਰ ਵਿਯਕਤੀਗਤ ਕਾਰਨਾ ਕਾਰਨ ਜਾਂ ਵਖਰੀਆਂ ਸਮਸਿਆਵਾਂ ਕਾਰਨ ਵੱਡੇ ਹਸਪਤਾਲ ਭੇਜਣੇ ਪਏ ।
ਉਪਰੋਕਤ ਤੱਥਾਂ ਤੇ ਅਧਾਰਿਤ ਰਿਪੋਰਟ
ਪੰਜਾਬ ਵਿਚ ਦਲਿਤ ਕਬੀਲਿਆਂ ਵਿਚ ਖੁਦਕੁਸ਼ੀ ਕਰਨ ਦੀ ਕੋਸਿਸ਼ ਨੂੰ ਅਮਲ ਵਿਚ ਲਿਆਓਣ ਦੇ ਅਤਿ ਮਾੜੇ ਵਰਤਾਰੇ ਨੂੰ ਸਮਝਣ ਸਮਝਾਓਣ ਦਾ ਇਸ ਬਾਰੇ ਹੋਰ ਵਿਸਥਾਰਤ ਜਾਣਕਾਰੀਆਂ ਇੱਕਠੀਆਂ ਕਰਨ ਦਾ ਇੱਕ ਉਪਰਾਲਾ ਮਾਤਰ ਹੈ ,,,,,,
ਪੰਜਾਬ ਵਿਚ ਦਲਿਤਾਂ ਦੀ ਕੁਲ ਆਬਾਦੀ 32% ਦੇ ਆਸ ਪਾਸ ਹੈ ,,,, ਪਰ ਖੁਦਕੁਸੀ ਦੀ ਕੋਸਿਸ ਕਰਨ ਵਾਲੇ ਦਲਿਤਾਂ ਦਾ ਪਰਤੀਸਤ 43.5% ਦੇ ਕਰੀਬ ਆ ਰਿਹਾ ਹੈ ,,,,,,
ਓਹਨਾਂ ਵਿਚੋਂ ਅੱਗੇ ਮੌਤ ਦਰ 50% ਆ ਰਹੀ ਹੈ ,,,,, “ਦਲਿਤ ਨੌਜਵਾਨ ਬੀਬੀਆਂ ਭੈਣਾਂ” ਦੀ ਹਾਲਤ ਦਲਿਤ ਨੌਜਵਾਨ ਲੜਕਿਆਂ ਅਤੇ ਗੈਰ ਦਲਿਤ ਅਬਾਦੀਆਂ ਦੋਹਾਂ ਨਾਲੋ ਵੀ ਬਹੁਤ ਭੈੜੀ ਹੈ ,,,,,
ਓਹਨਾਂ ਚ ਖੁਦਕੁਸੀ ਕਰਨ ਦੀ ਕੋਸਿਸ ਦੀ ਦਰ ਵੀ ਵੱਧ ਹੈ । ਤੇ ਉਪਰੋ ਇਲਾਜ ਵੀ ਪੂਰਾ ਨਹੀ ਕਰਵਾਇਆ ਜਾਂਦਾ । ਵਖੋ ਵੱਖ ਮਜਬੂਰੀਆਂ ਕਰਕੇ ਇਲਾਜ ਵਿਚਾਲੇ ਛੱਡ ਘਰਾਂ ਨੂੰ ਪਰਤਣਾ ਪੈਂਦਾ ਹੈ ।ਘਰ ਪਰਤ ਕੇ ਕੀ ਬੀਤਦੀ ਹੈ ਓਸ ਬਾਰੇ ਇਹ ਖੋਜ ਕਾਰਜ ਗਾਹਾਂ ਖੋਜਣ ਤੋਂ ਅਸਮਰਥਤਾ ਜਾਹਿਰ ਕਰਦਾ ਹੈ ,,,,,
ਇਹ ਖੋਜ ਕਾਰਜ ਅਨੇਕਾਂ ਦਲਿਤ ਸਕੌਲਰਾਂ ਬੁੱਧੀਜੀਵੀਆਂ ਦਾ ਓਹ ਭਰਮ ਤੋੜਦਾ ਹੈ ਕਿ ਦਲਿਤ ਤਾਂ ਖੁਦਕੁਸੀ ਹੀ ਨਹੀਂ ਕਰਦੇ !! ਮਜਦੂਰ ਤਾਂ ਖੁਦਕੁਸੀ ਹੀ ਨਹੀਂ ਕਰਦੇ !! ਇਹ ਕਲਚਰ ਤਾਂ ਫਲਾਣੇ ਫਲਾਣੇ ਕਬੀਲੇ ਦਾ ਹੈ,, ਸਾਡਾ ਨਹੀ !!!
ਸਤਿਕਾਰ ਯੋਗ ਸੁਹਿਰਦ ਚੰਗੇ ਦਲਿਤ,,,ਅਤੇ ਦਲਿਤ ਪੱਖੀ ਲੇਖਕ, ਬੁਧੀਜੀਵੀ, ਖੋਜਾਰਥੀ, ਵਿਦਿਆਰਥੀ, ਜਿਗਿਆਸੂ, ਵੀਰੋ ਭੈਣੋ ,,,, ਪੰਜਾਬ ਵਿਚ ਦਲਿਤ ਵੀਰਾਂ ਭੈਣਾਂ ਦੀਆਂ ਖੁਦਕੁਸੀਆਂ ਤੇ ਵਿਆਪਕ ਖੋਜ ਕਾਰਜ ਕਰਨ ਦੀ ਲੋੜ ਹੈ। ਸਰਕਾਰ ਨੂੰ ਮਜਦੂਰ ਖੁਦਕੁਸ਼ੀਆਂ /ਦਲਿਤ ਖੁਦਕੁਸ਼ੀਆਂ ਬਾਰੇ ਸੁਚੇਤ ਕਰਨ ਦੀ ਲੋੜ ਹੈ। ਅਸਲ ਵਿਚ ਸਾਨੂੰ ਇਸ ਵਿਸੇ ਤੇ ਸਖਤ ਮਿਹਨਤ ਕਰਨ ਦੀ ਲੋੜ ਹੈ। ਤੁਹਾਡੇ ਤੋਂ ਸਖਤ ਮਿਹਨਤ ਦੀ ਆਸ ਉਮੀਦ ਨਾਲ,
ਡਾਕਟਰ ਹਰਗੁਰਪਰਤਾਪ ਸਿੰਘ
Comment here