ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਪੰਜਾਬੀ ਗੱਭਰੂ ਨਿਊਜ਼ੀਲੈਂਡ ਦੀ ਪੁਲਸ ‘ਚ ਹੋਇਆ ਭਰਤੀ

ਰਈਆ-ਇਥੋਂ ਨੇੜਲੇ ਪਿੰਡ ਕਲੇਰ ਘੁੰਮਾਣ ਦੇ ਇਕ ਨੌਜਵਾਨ ਨੇ ਨਿਊਜ਼ੀਲੈਂਡ ਦੀ ਪੁਲਸ ਵਿਚ ਸ਼ਾਮਿਲ ਹੋ ਕੇ ਪਿੰਡ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸੰਬੰਧੀ ਉਕਤ ਨੌਜਵਾਨ ਦੇ ਚਾਚਾ ਸਰਬਜੀਤ ਸਿੰਘ ਨੇ ਦੱਸਿਆ ਕਿ ਮੇਰਾ ਭਤੀਜਾ ਵਿਕਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ 2017 ਵਿਚ ਪੜ੍ਹਾਈ ਕਰਨ ਲਈ ਨਿਊਜ਼ੀਲੈਂਡ ਗਿਆ ਸੀ। ਉਥੇ ਉਸ ਨੇ ਸਖ਼ਤ ਮਿਹਨਤ ਕਰ ਕੇ ਪੀ. ਆਰ. ਪ੍ਰਾਪਤ ਕੀਤੀ ਤੇ ਹੁਣ ਉਥੇ ਦੀ ਪੁਲਸ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ। ਇਸ ’ਤੇ ਉਹ ਸਾਰੇ ਟੈਸਟ ਪਾਸ ਕਰ ਕੇ ਪੁਲਸ ਲਈ ਚੁਣਿਆ ਗਿਆ।

Comment here