ਬਰਨਾਲਾ-ਕੈਨੇਡਾ ਪੁਲਸ ’ਚ ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕੀ ਪਿੰਡ ਪੱਖੋਕੇ ਦੇ ਨੌਜਵਾਨ ਸੁਖਚੈਨ ਸਿੰਘ ਢਿੱਲੋਂ ਨੇ ਭਰਤੀ ਹੋ ਕੇ ਪੰਜਾਬ ਦਾ ਮਾਣ ਵਧਾਇਆ ਹੈ। ਭਰਤੀ ਮੌਕੇ ਪੁਲਿਸ ਨੇ ਉਸ ਨੂੰ ਕੇਸ ਕਤਲ ਕਰਵਾਉਣ ਲਈ ਕਿਹਾ ਪਰ ਸੁਖਚੈਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿਤਾ ਸੀ। ਸੁਖਚੈਨ ਸਿੰਘ ਬੰਤ ਸਿੰਘ ਢਿੱਲੋਂ ਦਾ ਪੋਤਾ ਹੈ ਅਤੇ ਉਸ ਦਾ ਜਨਮ ਪਿਤਾ ਰਾਮ ਸਿੰਘ ਢਿੱਲੋਂ ਤੇ ਮਾਤਾ ਪ੍ਰਿਤਪਾਲ ਕੌਰ ਦੀ ਕੁੱਖੋਂ ਹੋਇਆ। ਆਪਣੇ ਪੋਤੇ ਦੀ ਇਸ ਪ੍ਰਾਪਤੀ ’ਤੇ ਸੁਖਚੈਨ ਸਿੰਘ ਦੀ ਦਾਦੀ ਹਰਬੰਸ ਕੌਰ ਤੇ ਚਾਚਾ ਗੁਰਚਰਨ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ 6 ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਦੇ ਤੌਰ ’ਤੇ ਗਿਆ ਸੀ ਅਤੇ ਚੰਗੇਰੀ ਪੜ੍ਹਾਈ ਪੂਰੀ ਕਰਨ ਉਪਰੰਤ ਕੈਨੇਡਾ ਦਾ ਵਸਨੀਕ ਹੋ ਗਿਆ। ਉਹ ਹੁਣ ਆਪਣੀ ਮਿਹਨਤ ਸਦਕਾ ਕੈਨੇਡਾ ਦੇ ਸੂਬੇ ਟੋਰਾਂਟੋ ਦੀ ਪੁਲਸ ਵਿਚ ਭਰਤੀ ਹੋ ਗਿਆ ਹੈ। ਪਿੰਡ ਪੱਖੋਕੇ ਦੇ ਪੰਚ ਗੁਰਚਰਨ ਸਿੰਘ ਅਤੇ ਪਰਮਜੀਤ ਸਿੰਘ ਰਾਜਾ ਨੇ ਦਸਿਆ ਕਿ ਟੋਰਾਂਟੋ ਪੁਲਿਸ ਵਿਚ ਭਰਤੀ ਹੋਣ ਵਾਲਾ ਸੁਖਚੈਨ ਸਿੰਘ ਪੁੱਤਰ ਰਾਮ ਸਿੰਘ ਉਨ੍ਹਾਂ ਦਾ ਭਤੀਜਾ ਹੈ। ਉਨ੍ਹਾਂ ਦਸਿਆ ਕਿ ਪੁਲਿਸ ਵਿਚ ਭਰਤੀ ਹੋਣ ਵਾਲਿਆਂ ਵਿਚ ਸੁਖਚੈਨ ਇਕਲੌਤਾ ਦਸਤਾਰਧਾਰੀ ਹੈ।
Comment here