ਖਬਰਾਂਖੇਡ ਖਿਡਾਰੀਦੁਨੀਆ

ਪੰਜਾਬੀ ਗੱਬਰੂ ਦਿਲਪ੍ਰੀਤ ਸਿੰਘ ਕੈਨੇਡਾ ਦੀ ਕੌਮੀ ਟੀਮ ਸ਼ਾਮਲ

ਗੁਰਦਾਸਪੁਰ-ਇਥੋਂ ਦਾ ਸਿੱਖ ਨੌਜਵਾਨ ਦਿਲਪ੍ਰੀਤ ਸਿੰਘ ਬਾਜਵਾ ਕੈਨੇਡਾ ਦੀ ਕੌਮੀ ਟੀਮ ਵਿੱਚ ਚੁਣਿਆ ਗਿਆ ਹੈ। ਯਾਦ ਰਹੇ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਲਗਾਤਾਰ ਅਣਦੇਖੀ ਦੀ ਵਜ੍ਹਾ ਕਰਕੇ ਦਿਲਪ੍ਰੀਤ ਨੇ ਕੈਨੇਡਾ ਤੋਂ ਖੇਡਣ ਦਾ ਫੈਸਲਾ ਲਿਆ ਹੈ। ਕੈਨੇਡਾ ਦੀ ਟੀਮ ਵਰਲਡ ਕੱਪ ਕੁਆਲੀਫਾਈ ਟੂਰਨਾਮੈਂਟ ਵਿੱਚ ਹਿੱਸਾ ਲੈਣ ਜਾ ਰਹੀ ਹੈ। 30 ਸਤੰਬਰ ਤੋਂ ਬਰਮੂਡਾ ਵਿੱਚ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਦਿਲਪ੍ਰੀਤ ਸਿੰਘ ਬਾਜਵਾ ਹੁਣ ਕੈਨੇਡਾ ਵੱਲੋਂ ਖੇਡ ਦੇ ਹੋਏ ਨਜ਼ਰ ਆਉਣਗੇ। ਸਾਬਕਾ ਕ੍ਰਿਕਟ ਹੈਰਾਨ ਹਨ ਉਨ੍ਹਾਂ ਦਾ ਇਲਜ਼ਾਮ ਹੈ ਕਿ ਜਿਹੜੇ ਸਰਹੱਦੀ ਅਤੇ ਪਿਛਲੇ ਜ਼ਿਲ੍ਹਿਆਂ ਦੇ ਖਿਡਾਰੀ ਹੁੰਦੇ ਹਨ ਉਨ੍ਹਾਂ ਦੇ ਨਾਲ ਹਮੇਸ਼ਾ ਅਜਿਹਾ ਹੀ ਹੁੰਦਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਦਿਲਪ੍ਰੀਤ ਸਿੰਘ ਬਾਜਵਾ ਤੋਂ ਬਿਹਤਰ ਹੋਰ ਕੌਣ ਇਸ ਹਕੀਕਤ ਨੂੰ ਜਾਣ ਸਕਦਾ ਹੈ। ਇਸੇ ਲਈ ਚੰਗਾ ਖੇਡਣ ਦੇ ਬਾਵਜੂਦ ਬਾਜਵਾ ਦੇ ਟੈਲੰਟ ਨੂੰ ਵਾਰ-ਵਾਰ ਨਕਾਰ ਦਿੱਤਾ ਗਿਆ।
ਬਾਜਵਾ ਦੇ ਕੋਚ ਰਾਕੇਸ਼ ਮਾਰਸ਼ਲ ਨੇ ਦੱਸਿਆ ਕਿ ਉਹ ਹਮੇਸ਼ਾ ਸਰਕਾਰੀ ਕਾਲਜ ਵਿੱਚ ਪ੍ਰੈਕਟਿਸ ਕਰਦਾ ਸੀ ਜਿੱਥੇ ਰਾਕੇਸ਼ ਮਾਰਸ਼ਨ ਕ੍ਰਿਕਟ ਅਕੈਡਮੀ ਚਲਾਉਂਦੇ ਸਨ । ਦਿਲਪ੍ਰੀਤ ਨੇ ਸਕੂਲੀ ਪੜਾਈ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸੰਕੈਂਡਰੀ ਸਕੂਲ ਧਾਰੀਵਾਲ ਤੋਂ ਕੀਤੀ । ਉਸ ਦੇ ਪਿਤਾ ਹਰਪ੍ਰੀਤ ਸਿੰਘ ਪੰਜਾਬ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਦੇ ਸਨ ਜਦਕਿ ਮਾਂ ਹਰਲੀਨ ਕੌਰ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ। ਮਾਪਿਆਂ ਨੇ ਵੇਖਿਆ ਕਿ ਪੁੱਤਰ ਦੀ ਮਿਹਨਤ ਦੇ ਬਾਵਜੂਦ ਉਸ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਮਾਪਿਆਂ ਨੇ 2020 ਵਿੱਚ ਕੈਨੇਡਾ ਸ਼ਿਫਟ ਹੋਣ ਦਾ ਫੈਸਲਾ ਲਿਆ ।
ਤਿੰਨ ਸਾਲਾਂ ਵਿੱਚ ਦਿਲਪ੍ਰੀਤ ਬਾਜਵਾ ਨੂੰ ਹੁਣ ਕੈਨੇਡਾ ਦੀ ਕੌਮੀ ਟੀਮ ਵਿੱਚ ਥਾਂ ਮਿਲ ਗਈ ਹੈ । ਬਾਜਵਾ ਆਲ ਰਾਉਂਡਰ ਹਨ ਅਤੇ ਉਸ ਨੇ ਆਪਣੀ ਕਾਬਲੀਅਤ ਦੇ ਨਾਲ ਕੈਨੇਡਾ ਦੇ ਘਰੇਲੂ ਗਲੋਬਲ ਟੀ20 ਟੂਰਨਾਮੈਂਟ ਵਿੱਚ ਸਭ ਨੂੰ ਪ੍ਰਭਾਵਿਤ ਕੀਤਾ ਹੈ ਉਸ ਨੇ ਮੋਂਟਰਾਇਲ ਟਾਇਗਰ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਉਸ ਨੂੰ ਕੌਮੀ ਟੀਮ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ।
ਗਲੋਬਰ ਟੀ20 ਵਿੱਚ ਕੌਮਾਂਤਰੀ ਖਿਡਾਰੀ ਕ੍ਰਿਸ ਗੇਲ,ਟਿਮ ਸਾਉਥੀ,ਕਾਰਲੋਸ ਬਰੈਥਵੇਟ,ਜੇਮਸ ਨੀਸ਼ਮ ਨੇ ਵੀ ਹਿੱਸਾ ਲਿਆ ਸੀ । ਗੇਲ ਦਿਲਪ੍ਰੀਤ ਸਿੰਘ ਬਾਜਵਾ ਦੇ ਖੇਡ ਦਾ ਮੁਰੀਦ ਹੋ ਗਿਆ । ਮਾਪਿਆਂ ਮੁਤਾਬਿਕ ਜਦੋਂ ਉਨ੍ਹਾਂ ਨੇ ਕੈਨੇਡਾ ਜਾਣ ਦਾ ਫੈਸਲਾ ਕੀਤਾ ਉਸ ਤੋਂ ਪਹਿਲਾਂ ਦਿਲਪ੍ਰੀਤ ਪੂਰੇ ਸਿਸਟਮ ਤੋਂ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਸੀ ਅਤੇ ਉਸ ਨੂੰ ਕ੍ਰਿਕਟ ਦੀ ਕਿੱਟ ਤੋਂ ਨਫਰਤ ਹੋ ਗਈ ਸੀ । ਫਿਰ ਕੋਚ ਮਾਰਸ਼ਲ ਨੇ ਪਰਿਵਾਰ ਨੂੰ ਕਿਹਾ ਦਿਲਪ੍ਰੀਤ ਬਹੁਤ ਕਾਬਿਲ ਹੈ ਅਤੇ ਹੁਨਰ ਨਾਲ ਭਰਿਆ ਹੋਇਆ ਹੈ ਫਿਰ ਉਸ ਨੂੰ ਨੈੱਟ ‘ਤੇ ਪ੍ਰੈਕਟਿਸ ਲਈ ਲੈਕੇ ਗਏ।
ਕੋਚ ਮਾਰਸ਼ਲ ਦੇ ਭਰੋਸੇ ਅਤੇ ਮਾਪਿਆਂ ਦੇ ਹੌਸਲੇ ਦੇ ਬਾਅਦ ਦਿਲਪ੍ਰੀਤ ਨੇ ਮੁੜ ਤੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ । ਭਾਰਤ ਛੱਡਣ ਤੋਂ ਪਹਿਲਾਂ ਉਸ ਨੇ ਪਟਿਆਲਾ ਟੀਮ ਦੇ ਖਿਲਾਫ ਅੰਡਰ 19 ਵਿੱਚ 130 ਦੌੜਾਂ ਬਣਾਇਆ ਸਨ । ਉਸ ਦੀ ਚੋਣ ਸੂਬੇ ਦੀ ਅੰਡਰ 19 ਟੀਮ ਵਿੱਚ ਹੋਣੀ ਤੈਅ ਸੀ ਪਰ ਚੋਣਕਰਤਾਵਾ ਨੇ ਉਸ ਨੂੰ ਸਾਈਡ ਲਾਈਨ ਕਰ ਦਿੱਤਾ । ਉਸ ਨੂੰ ਹੁਣ ਵੀ ਇਸ ਦਾ ਦਰਦ ਮਹਿਸੂਸ ਹੁੰਦਾ ਹੈ । ਦਿਲਪ੍ਰੀਤ ਨੇ ਪੰਜਾਬ ਦੀ ਜ਼ਿਲ੍ਹਾ ਪੱਧਰੀ ਕ੍ਰਿਕਟ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਜਿਸ ਤੋਂ ਰਣਜੀ ਟੀਮ ਚੁਣੀ ਜਾਂਦੀ ਹੈ ਪਰ ਫਿਰ ਵੀ ਹਰ ਵਾਰ ਉਸ ਨੂੰ ਨਕਾਰ ਦਿੱਤਾ ਗਿਆ। ਦਿਲਪ੍ਰੀਤ ਮੁਤਾਬਿਕ ਹੁਣ ਜਦੋਂ ਉਸ ਦੀ ਚੋਣ ਕੈਨੇਡਾ ਦੀ ਕੌਮੀ ਟੀਮ ਵਿੱਚ ਹੋਈ ਹੈ ਉਸ ਨੂੰ ਸੁਣ ਕੇ ਉਹ ਚੋਣਕਰਤਾ ਹੈਰਾਨ ਹਨ ਜਿੰਨਾਂ ਨੇ ਹਰਵਾਰ ਉਸ ਨੂੰ ਨਕਾਰ ਦਿੱਤਾ ਸੀ । ਦਿਲਪ੍ਰੀਤ 30 ਸਤੰਬਰ ਨੂੰ ਵਰਲਡ ਕੱਪ ਕੁਆਲੀਫਾਈ ਮੈਚ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ।

Comment here