ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਗਾਇਕ ਨਿੰਮਾ ਖਰੌੜ ਦੀ ਆਸਟਰੇਲੀਆ ‘ਚ ਅਚਨਚੇਤ ਮੌਤ

ਪਟਿਆਲਾ-ਪੰਜਾਬੀ ਗਾਇਕ ਨਿੰਮਾ ਖਰੌੜ ਦੀ ਆਸਟਰੇਲੀਆ ਵਿਚ ਅਚਨਚੇਤ ਮੌਤ ਹੋ ਗਈ। ਫਿਲਹਾਲ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਨਿੰਮਾ ਖਰੌੜ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਨਾਲ ਸਬੰਧਤ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਆਸਟਰੇਲੀਆ ਵਿੱਚ ਰਹਿ ਰਿਹਾ ਸੀ। ਨਿੰਮੇ ਦੇ ‘ਡਾਲਰਾਂ ਤੋਂ ਕਮੀਆਂ ਨਾ ਹੋਈਆਂ ਕਦੇ ਪੂਰੀਆਂ’ ਅਤੇ ‘ਪੱਗ ਤੇ ਪੂਣੀ’ ਸਮੇਤ ਹੋਰ ਗਾਣੇ ਮਕਬੂਲ ਹੋਏ। ਨਿੰਮਾ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹਨ।

Comment here