ਅਪਰਾਧਖਬਰਾਂਮਨੋਰੰਜਨ

ਪੰਜਾਬੀ ਗਾਇਕ ਕਰਨ ਔਜਲਾ ਦੇ ਘਰ ’ਤੇ ਫਾਇਰਿੰਗ

ਚੰਡੀਗਡ਼੍ਹ : ਪੰਜਾਬੀ ਗਾਇਕ ਕਰਨ ਔਜਲਾ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੈਰੀ ਚੱਠਾ ਨਾਮਕ ਗਰੁੱਪ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ।ਜਾਣਕਾਰੀ ਮੁਤਾਬਿਕ ਔਜਲਾ ਦੇ ਦੋਸਤ ਦਾ ਘਰ ’ਤੇ ਗੋਲੀਬਾਰੀ ਕੀਤੀ ਗਈ ਹੈ। ਹੈਰੀ ਚੱਠਾ ਨਾਮਕ ਗਰੁੱਪ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ। ਸੋਸ਼ਲ ਮੀਡੀਆ ’ਤੇ ਕੀਤੀ ਜਾਦੀ ਵਾਇਰਲ ਪੋਸਟ ਹੈਰੀ ਚੱਠਾ ਗਰੁੱਪ ਵੱਲੋਂ ਲਿਖੀ ਗਈ ਹੈ। ਇਸ ਪੋਸਟ ’ਚ ਲਿਖਿਆ ਹੈ, ਅਜੇ ਤਾਂ ਤੇਰੇ ਯਾਰਾਂ-ਦੋਸਤਾਂ ਦਾ ਨੁਕਸਾਨ ਹੋ ਰਿਹਾ, ਜਲਦ ਤੇਰਾ ਵੀ ਹੋਵੇਗਾ। ਕਿੰਨਾ ਚਿਰ ਆਪਣੇ ਯਾਰਾਂ ਦੋਸਤਾਂ ਦਾ ਨੁਕਸਾਨ ਕਰਵਾਏਗਾ। ਉਨ੍ਹਾਂ ਕਿਹਾ ਕਿ ਸਾਨੂੰ ਤੇਰੀ ਭੈਣ ਦਾ ਘਰ ਵੀ ਪਤਾ ਤੇ ਤੇਰੀ ਨਾਲ ਵਾਲੀ ਬੁਟੀਕ ਦਾ ਵੀ ਪਤਾ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਉਨਾਂ ਪੋਸਟ ’ਚ ਲਿਖਿਆ – ਤੇਰਾ ਕੈਨੇਡਾ ’ਚ ਅਸੀਂ ਹਾਲ ਕਰਨ ਤੋਂ ਬਾਅਦ ਹੁਣ ਤੇਰੇ ਯੂਰਪ ਦੇ ਟੂਰ ਉਡੀਕ ਕਰਦੇ ਪਏ ਹਾਂ ਤੇ ਇੰਡੀਆ ਸਾਡਾ ਭਰਾ ਹੈਰੀ ਚੱਠਾ ਤੇਰੀ ਉਡੀਕ ਕਰਦਾ ਪਿਆ। ਅੱਜ ਨਹੀਂ ਤਾਂ ਕੱਲ੍ਹ ਹੱਥ ਆ ਹੀ ਜਾਵੇਗਾ।

Comment here