ਅਜਬ ਗਜਬਖਬਰਾਂਦੁਨੀਆਪ੍ਰਵਾਸੀ ਮਸਲੇ

ਪੰਜਾਬੀਆਂ ਦੀ ਜਾਗੋ ਬੰਦ ਕਰਾਉਣ ਆਏ ਅਮਰੀਕੀ ਸਿਪਾਹੀ ਖੁਦ ਹੀ ਥਿਰਕ ਪਏ

ਕੈਲੀਫੋਰਨੀਆ- ਪੰਜਾਬੀ ਪਰਿਵਾਰਾਂ ਦਾ ਦੁਨੀਆ ਵਿੱਚ ਕਿਤੇ ਵੀ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੋਏ ਤੇ ਨਾਚ ਗਾਣਾ ਨਾ ਹੋਵੇ ਇਹ ਤਾੰ ਹੋ ਨਹੀਂ ਸਕਦਾ, ਅਮਰੀਕਾ ਦਾ ਇਕ ਮਾਮਲਾ ਚਰਚਾ ਚ ਹੈ। ਜਿੱਥੇ ਮਨਦੀਪ ਤੂਰ ਅਤੇ ਰਮਨ ਦੇ ਵਿਆਹ ਤੋਂ ਪਹਿਲਾਂ ਲਾੜੇ ਦੇ ਪਰਿਵਾਰਕ ਮੈਂਬਰ ਪ੍ਰੀ-ਵੈਡਿੰਗ ਸਮਾਗਮ ਵਿੱਚ ਮੌਜ-ਮਸਤੀ ਕਰ ਰਹੇ ਸਨ। ਟਰੇਸੀ ਵਿੱਚ ਮੰਡਵੀਰ ਦੀ ਮਾਸੀ ਦੇ ਘਰ ਜਾਗੋ ਸਮਾਗਮ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਇਸ ਨੂੰ ਧੂਮ-ਧਾਮ ਨਾਲ ਮਨਾ ਰਹੇ ਸਨ। ਰਾਤ ਦੇ ਦੌਰਾਨ, ਇੱਕ ਉੱਚੀ ਗਾਣੇ ‘ਤੇ ਡਾਂਸ ਹੋ ਰਿਹਾ ਸੀ, ਜਦੋਂ ਕਿਸੇ ਨੇ ਰੌਲੇ ਬਾਰੇ ਸੈਨ ਜੋਆਕੁਇਨ ਕਾਉਂਟੀ ਪੁਲਿਸ ਦਫਤਰ ਨੂੰ ਸ਼ਿਕਾਇਤ ਕੀਤੀ। ਬੇਸ਼ੱਕ ਪੁਲਿਸ ਨੂੰ ਦੇਖ ਕੇ ਪਰਿਵਾਰਕ ਮੈਂਬਰ ਥੋੜੇ ਘਬਰਾ ਗਏ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਜੋ ਕੀਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ।ਰੌਲੇ-ਰੱਪੇ ਦੀ ਸ਼ਿਕਾਇਤ ਤੋਂ ਬਾਅਦ ਪਾਰਟੀ ‘ਚ ਪਹੁੰਚੇ ਦੋ ਜੋਆਕੁਇਨ ਕਾਊਂਟੀ ਪੁਲਸ ਅਧਿਕਾਰੀ ਵੀ ਡਾਂਸ ਫਲੋਰ ‘ਤੇ ਚੜ੍ਹ ਗਏ ਅਤੇ ਪੰਜਾਬੀ ਗੀਤਾਂ ‘ਤੇ ਡਾਂਸ ਕਰਨ ਲੱਗ ਪਏ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਪੰਜਾਬੀਆਂ ਦੀ ਪਾਰਟੀ ਹੈ। ਮੰਡਵੀਰ ਦੇ ਇੱਕ ਪਰਿਵਾਰਕ ਮੈਂਬਰ, ਮਨਪ੍ਰੀਤ ਤੂਰ ਨੇ  ਦੱਸਿਆ, “ਅਸੀਂ ਗਾਇਆ, ਡਾਂਸ ਕੀਤਾ, ਅਸੀਂ ਬਹੁਤ ਉਤਸ਼ਾਹਿਤ ਸੀ ਅਤੇ ਬਹੁਤ ਮਸਤੀ ਕੀਤੀ। ਸੰਗੀਤ ਸੱਚਮੁੱਚ ਉੱਚਾ ਸੀ ਕਿਉਂਕਿ ਇਹ ਇੱਕ ਬਾਹਰੀ ਪਾਰਟੀ ਸੀ। ਮਨਪ੍ਰੀਤ ਨੇ ਅੱਗੇ ਕਿਹਾ, ‘ਕਿਸੇ ਨੇ ਰੌਲੇ ਦੀ ਸ਼ਿਕਾਇਤ ਕੀਤੀ ਸੀ। ਦੋ ਪੁਲਿਸ ਵਾਲੇ ਆਏ  ਸਨ। ਅਸੀਂ ਉਨ੍ਹਾਂ ਨਾਲ ਗੱਲ ਕੀਤੀ, ਉਹ ਸੁਪਰ ਕੂਲ, ਸੁਪਰ ਚਿਲ ਸੀ। ਸਾਡੀ ਪਾਰਟੀ ਨੂੰ ਬੰਦ ਕਰਨ ਦੀ ਬਜਾਏ, ਉਹ ਦੋਵੇਂ ਪਰਿਵਾਰਕ ਮੈਂਬਰਾਂ ਦੇ ਨਾਲ ਡਾਂਸ ਫਲੋਰ ‘ਤੇ ਉਤਰ ਗਏ। ਅਸੀਂ ਉਨ੍ਹਾਂ ਨੂੰ ਡਾਂਸ ਕਰਨ ਲਈ ਕਿਹਾ, ਫਿਰ ਉਨ੍ਹਾਂ ਆਪਣੇ ਅੰਦਾਜ ਵਿੱਚ ਡਾਂਸ ਕਰਨ ਲੱਗ ਪਏ।  ਇਸ ਪੂਰੀ ਘਟਨਾ ਦਾ ਵੀਡੀਓ ਇਵੈਂਟ ਦੇ ਫੋਟੋਗ੍ਰਾਫਰ ਕਾਂਡਾ ਪ੍ਰੋਡਕਸ਼ਨ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਹੈ। ਇੱਕ ਟਵੀਟ ਵਿੱਚ, ਸੈਨ ਜੋਆਕੁਇਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਵਿਆਹ ਤੋਂ ਪਹਿਲਾਂ ਦੇ ਸਮਾਰੋਹ ਦੇ ਮੇਜ਼ਬਾਨਾਂ ਦਾ ਉਨ੍ਹਾਂ ਦੀ ਦਿਆਲਤਾ ਅਤੇ ਪਰਾਹੁਣਚਾਰੀ ਲਈ ਧੰਨਵਾਦ ਕੀਤਾ। ਇਹ ਟਵੀਟ 15 ਅਪ੍ਰੈਲ ਦਾ ਹੈ, ਯਾਨੀ ਘਟਨਾ ਵੀ ਪਿਛਲੇ ਮਹੀਨੇ ਦੀ ਹੈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੈਨ ਜੋਕਿਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਸਾਡੇ ਪ੍ਰਤੀਨਿਧੀ ਮਹਿਮਾਨਾਂ ਦੀ ਦਿਆਲਤਾ ਅਤੇ ਪਰਾਹੁਣਚਾਰੀ ਤੋਂ ਬਹੁਤ ਖੁਸ਼ ਸਨ! ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਘਰ ਦੇ ਮਾਲਕ ਸੰਗੀਤ ਨੂੰ ਰੋਕਣ ਲਈ ਸਹਿਮਤ ਹੋ ਗਏ ਸਨ।

Comment here