ਅਪਰਾਧਸਿਆਸਤਖਬਰਾਂਦੁਨੀਆ

ਪੰਜਸ਼ੀਰ ਤੋਂ ਤਾਲਿਬਾਨ ਨੇ ਹਜ਼ਾਰਾਂ ਲੋਕਾਂ ਨੂੰ ਖਦੇੜਿਆ

ਕੌਮਾਂਤਰੀ ਭਾਈਚਾਰੇ ਨੂੰ ਤਾਲਿਬਾਨ ਦੇ ਅਪਰਾਧ ਰੋਕਣ ਦੀ ਅਲੀ ਨਾਜ਼ਾਰੀ ਵਲੋਂ ਅਪੀਲ

ਕਾਬੁਲ-ਪ੍ਰਤੀਰੋਧੀ ਮੋਰਚੇ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਲੜਾਕਿਆਂ ਨੇ ਪੰਜਸ਼ੀਰ ਘਾਟੀ ਤੋਂ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢ ਦਿੱਤਾ ਹੈ ਅਤੇ ਵਿਰੋਧ ’ਚ ਖੜ੍ਹੇ ਅਫਗਾਨ ਭਈਚਾਰਿਆਂ ਦਾ ਚੁਣ-ਚੁਣ ਕੇ ਸਫਾਇਆ ਕਰ ਰਿਹਾ ਹੈ। ਪ੍ਰਤੀਰੋਧੀ ਮੋਰਚੇ ਦੇ ਬੁਲਾਰੇ ਅਲੀ ਨਾਜ਼ਾਰੀ ਨੇ ਕਿਹਾ ਕਿ ਤਾਲਿਬਾਨ ਨੇ ਪੰਜਸ਼ੀਰ ਤੋਂ ਹਜ਼ਾਰਾਂ ਲੋਕਾਂ ਨੂੰ ਖਦੇੜ ਦਿੱਤਾ ਹੈ। ਉਹ ਲੋਕ ਖਾਸ ਭਾਈਚਾਰੇ ਦੇ ਲੋਕਾਂ ਨੂੰ ਖਤਮ ਕਰ ਰਹੇ ਹਨ ਅਤੇ ਦੁਨੀਆ ਮੂਕ ਦਰਸ਼ਕ ਬਣ ਕੇ ਪੂਰੀ ਘਟਨਾ ਨੂੰ ਵੇਖ ਰਹੀ ਹੈ।
ਅਲੀ ਨਾਜ਼ਾਰੀ ਨੇ ਕੌਮਾਂਤਰੀ ਭਾਈਚਾਰੇ ਨੂੰ ਅਫਗਾਨਿਸਤਾਨ ’ਚ ਤਾਲਿਬਾਨ ਦੇ ਅਪਰਾਧਾਂ ਨੂੰ ਰੋਕਣ ਦੀ ਅਪੀਲ ਕੀਤੀ। ਤਾਲਿਬਾਨ ਨੇ ਬੀਤੇ ਦਿਨੀਂ ਪ੍ਰਤੀਰੋਧ ਦੇ ਆਖਰੀ ਗੜ੍ਹ ਪੰਜਸ਼ੀਰ ਸੂਬੇ ’ਤੇ ਵੀ ਕਬਜ਼ਾ ਕਰਨ ਦਾ ਦਾਅਵਾ ਕੀਤਾ। ਓਧਰ ਪ੍ਰਤੀਰੋਧੀ ਮੋਰਚਾ ਅਤੇ ਤਾਲਿਬਾਨ ਵਿਚਾਲੇ ਪੰਜਸ਼ੀਰ ’ਚ ਭਿਆਨਕ ਜੰਗ ਜਾਰੀ ਹੈ ਅਤੇ ਦੋਹਾਂ ਵਲੋਂ ਭਾਰੀ ਹਥਿਆਰਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਦਾਰਾ, ਅਵਸ਼ੂਰ ਅਤੇ ਪਰਯਾਨ ’ਚ ਸਖਤ ਸੰਘਰਸ਼ ਚੱਲ ਰਿਹਾ ਹੈ।

Comment here