ਅਪਰਾਧਸਿਆਸਤਖਬਰਾਂਦੁਨੀਆ

ਪੰਜਸ਼ੀਰ ’ਚ ਤਾਲਿਬਾਨ ਨੇ 20 ਨਾਗਰਿਕਾਂ ਦੀ ਕੀਤੀ ਹੱਤਿਆ

ਕਾਬੁਲ-ਤਾਲਿਬਾਨ ਨੇ ਪੰਜਸ਼ੀਰ ਘਾਟੀ ਵਿਚ ਘੱਟ ਤੋਂ ਘੱਟ 20 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਹੈ। ਪੰਜਸ਼ੀਰ ਵਿਚ ਧੂੜ ਭਰੀ ਸੜਕ ਦੇ ਕੰਢੇ ਦੇ ਫੁਟੇਜ ’ਚ ਤਾਲਿਬਾਨੀ ਲੜਾਕਿਆਂ ਨਾਲ ਘਿਰੇ ਫੌਜੀ ਵਰਦੀ ਪਾਈ ਇਕ ਵਿਅਕਤੀ ਨੂੰ ਦਿਖਾਇਆ ਗਿਆ ਹੈ, ਜੋ ਗੋਲੀਆਂ ਦੀ ਆਵਾਜ਼ ਤੋਂ ਬਾਅਦ ਜ਼ਮੀਨ ’ਤੇ ਡਿੱਗ ਪੈਂਦਾ ਹੈ। ਇਹ ਸਪਸ਼ਟ ਨਹੀਂ ਹੈ ਕਿ ਮਾਰਿਆ ਗਿਆ ਵਿਅਕਤੀ ਫੌਜੀ ਸੀ ਜਾਂ ਨਹੀਂ। ਇਸ ਖੇਤਰ ਵਿਚ ਲੜਾਕੂ ਇਹੋ ਵਰਦੀ ਪਹਿਣਦੇ ਹਨ। ਇਸੇ ਤਰ੍ਹਾਂ ਪੰਜਸ਼ੀਰ ਵਿਚ ਘੱਟ ਤੋਂ ਘੱਟ 20 ਮੌਤਾਂ ਹੋਈਆਂ ਹਨ। ਮਾਰੇ ਗਏ ਲੋਕਾਂ ਵਿਚੋਂ ਇਕ ਦੁਕਾਨਦਾਰ ਅਬਦੁਲ ਸਾਮੀ 2 ਬੱਚਿਆਂ ਦਾ ਪਿਤਾ ਸੀ। ਸਥਾਨਕ ਸੂਤਰਾਂ ਨੇ ਕਿਹਾ ਕਿ ਤਾਲਿਬਾਨ ਵਲੋਂ ਉਸਨੂੰ ਫੜੇ ਜਾਣ ’ਤੇ ਉਸਨੇ ਕਿਹਾ ਸੀ ਕਿ ਮੈਂ ਸਿਰਫ ਇਕ ਗਰੀਬ ਦੁਕਾਨ ਦਾ ਮਾਲਕ ਹਾਂ ਅਤੇ ਜੰਗ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ ਪਰ ਪੰਜਸ਼ੀਰ ਦੇ ਲੜਾਕਿਆਂ ਨੂੰ ਸਿਮ ਕਾਰਡ ਵੇਚਣ ਦੇ ਦੋਸ਼ ਵਿਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੁਝ ਦਿਨਾਂ ਬਾਅਦ ਉਸਦੀ ਲਾਸ਼ ਉਸਦੇ ਘਰ ਕੋਲ ਸੁੱਟ ਦਿੱਤੀ।

Comment here