ਕਾਬੁਲ – ਅਫਗਾਨਿਸਤਾਨ ਦੇ ਪੰਜਸ਼ੀਰ ਸੂਬੇ ’ਤੇ ਤਾਲਿਬਾਨ ਨੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ, ਪਰ ਜੰਗ ਹਾਲੇ ਵੀ ਜਾਰੀ ਹੈ । ਇਸ ਦੌਰਾਨ ਖਬਰ ਆਈ ਹੈ ਕਿ ਪੰਜਸ਼ੀਰ ’ਚ ਪਾਕਿਸਤਾਨ ਦੇ 4 ਅਧਿਕਾਰੀਆਂ ਸਮੇਤ 21 ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਪਾਕਿ ਫੌਜੀ ਹਵਾਈ ਹਮਲੇ ’ਚ ਮਾਰੇ ਗਏ ਹਨ। 25 ਪਾਕਿਸਤਾਨੀ ਫੌਜੀ ਜ਼ਖ਼ਮੀ ਵੀ ਹੋਏ ਹਨ। ਜ਼ਖ਼ਮੀ ਫੌਜੀਆਂ ਨੂੰ ਐੱਮ. ਆਈ.-17 ਜਹਾਜ਼ ਰਾਹੀਂ ਪਾਕਿਸਤਾਨ ਲਿਜਾਇਆ ਗਿਆ। ਲਾਹੌਰ ਦੇ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਤਾਲਿਬਾਨ ’ਤੇ ਇਹ ਰਹੱਸਮਈ ਹਮਲਾ ਅਣਪਛਾਤੇ ਫੌਜੀ ਜਹਾਜ਼ਾਂ ਵੱਲੋਂ ਕੀਤਾ ਗਿਆ ਹੈ। ਇਸ ਹਵਾਈ ਹਮਲੇ ’ਚ ਤਾਲਿਬਾਨ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਕਈ ਅੱਤਵਾਦੀ ਮਾਰੇ ਗਏ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਏਅਰ ਸਟ੍ਰਾਈਕ ਦੇ ਪਿੱਛੇ ਈਰਾਨ, ਤਜ਼ਾਕਿਸਤਾਨ ਜਾਂ ਰੂਸ ਹੋ ਸਕਦਾ ਹੈ। ਤਜ਼ਾਕਿਸਤਾਨ ਨੇ ਪਹਿਲਾਂ ਵੀ ਪੰਜਸ਼ੀਰ ਦੀ ਮਦਦ ਕੀਤੀ ਹੈ। ਉਸ ਨੇ ਪੰਜਸ਼ੀਰ ਨੂੰ ਹਥਿਆਰ ਭੇਜੇ ਹਨ। ਅਫਗਾਨਿਸਤਾਨ ਵੱਲੋਂ ਦੇਸ਼ ਦੀ ਲੜਾਈ ਲੜ ਰਹੇ ਅਹਿਮਦ ਮਸੂਦ ਵੀ ਤਜ਼ਾਕਿਸਤਾਨ ਦੇ ਹਨ। ਤਜ਼ਾਕਿਸਤਾਨ ਪੰਜਸ਼ੀਰ ਦੇ ਹੱਕ ’ਚ ਖੁੱਲ੍ਹ ਕੇ ਖੜ੍ਹਾ ਹੈ। ਕਈ ਅਫਗਾਨੀ ਫੌਜੀ ਤਜ਼ਾਕਿਸਤਾਨ ਪਹੁੰਚੇ ਹਨ। ਕਈ ਲੜਾਕੂ ਜਹਾਜ਼ ਤਜ਼ਾਕਿਸਤਾਨ ਲਿਜਾਏ ਗਏ ਹਨ। ਹੁਣ ਅਜਿਹੀ ਉਮੀਦ ਹੈ ਕਿ ਉਨ੍ਹਾਂ ਜਹਾਜ਼ਾਂ ਨਾਲ ਹਮਲਾ ਕੀਤਾ ਗਿਆ ਹੈ। ਸੂਤਰ ਮੰਨਦੇ ਹਨ ਕਿ ਜੇ ਹਮਲੇ ਤਜ਼ਾਕਿਸਤਾਨ ਤੋਂ ਕੀਤੇ ਗਏ ਹਨ ਤਾਂ ਵੀ ਇਸ ’ਚ ਰੂਸ ਦੀ ਰਜ਼ਾਮੰਦੀ ਹੈ। ਈਰਾਨ ਨੇ ਵੀ ਪੰਜਸ਼ੀਰ ਦੇ ਬਚਾਅ ’ਚ ਆਵਾਜ਼ ਚੁੱਕੀ ਹੈ। ਉਸ ਵੱਲੋਂ ਵੀ ਪੰਜਸ਼ੀਰ ’ਤੇ ਹਮਲੇ ਨੂੰ ਲੈ ਕੇ ਪਾਕਿ ਨੂੰ ਫਟਕਾਰਿਆ ਗਿਆ ਹੈ।
ਪੰਜਸ਼ੀਰ ਚ ਅਣਪਛਾਤੇ ਹਮਲੇ ਚ ਤਾਲਿਬਾਨ ਦਾ ਭਾਰੀ ਨੁਕਸਾਨ

Comment here