ਇਸਲਾਮਾਬਾਦ-ਬੀਤੇ ਦਿਨੀਂ ਪਾਕਿ ਵਿਦੇਸ਼ ਮੰਤਰਾਲਾ ਦੇ ਬੁਲਾਰੇ ਆਸਿਮ ਇਫਤੀਖਾਰ ਨੇ ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ’ਚ ਤਾਲਿਬਾਨ ਦੇ ਹਮਲੇ ਵਿਚ ਮਦਦ ਕਰਨ ਦੀਆਂ ਖ਼ਬਰਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਬਦਨੀਅਤੀ ਨਾਲ ਕੀਤਾ ਜਾ ਰਿਹਾ ਕੂੜ ਪ੍ਰਚਾਰ ਮੁਹਿੰਮ ਕਰਾਰ ਦਿੱਤਾ ਤੇ ਕਿਹਾ ਕਿ ਇਹ ਦੋਸ਼ ਪਾਕਿਸਤਾਨ ਨੂੰ ਬਦਨਾਮ ਕਰਨ ਅਤੇ ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦਾ ਇਕ ਹਿੱਸਾ ਸਨ। ਤਾਲਿਬਾਨ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਸ ਨੇ ਪੰਜਸ਼ੀਰ ਘਾਟੀ ’ਤੇ ਕਬਜ਼ਾ ਕਰ ਲਿਆ ਹੈ। ਪਿਛਲੇ ਮਹੀਨਿਆਂ ਅਫ਼ਗਾਨਿਸਤਾਨ ਵਿਚ ਹਮਲਾ ਕਰਨ ਤੋਂ ਬਾਅਦ ਉਨ੍ਹਾਂ ਦੇ ਕੰਟਰੋਲ ਤੋਂ ਬੱਸ ਇਹੋ ਸੂਬਾ ਬਚਿਆ ਹੋਇਆ ਸੀ। ਕੁਝ ਖ਼ਬਰਾਂ ਵਿਚ ਸੈਟਕਾਮ (ਅਮਰੀਕੀ ਮੱਧ ਕਮਾਨ) ਦੇ ਇਕ ਸੂਤਰ ਦੇ ਹਵਾਲੇ ਤੋਂ ਕਿਹਾ ਗਿਆ ਕਿ ਪਾਕਿਸਤਾਨੀ ਫ਼ੌਜ ਡਰੋਨ ਹਮਲਿਆਂ ਰਾਹੀਂ ਅਤੇ ਪਾਕਿਸਤਾਨੀ ਵਿਸ਼ੇਸ਼ ਫੋਰਸ ਨਾਲ ਭਰੇ 27 ਹੈਲੀਕਾਪਟਰਾਂ ਨਾਲ ਪੰਜਸ਼ੀਰ ’ਚ ਤਾਲਿਬਾਨ ਦੇ ਹਮਲੇ ਵਿਚ ਮਦਦ ਕਰ ਰਹੀ ਸੀ।
ਪੰਜਸ਼ੀਰ ਘਾਟੀ ’ਤੇ ਹਮਲੇ ਚ ਹੱਥ ਹੋਣ ਤੋਂ ਪਾਕਿ ਦਾ ਇਨਕਾਰ

Comment here