ਕਾਬੁਲ –ਤਾਲਿਬਾਨ ਦੇ ਆਗੂਆਂ ਨੇ ਅਫਗਾਨਿਸਤਾਨ ‘ਚ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਕਿਹਾ ਹੈ ਕਿ ਦੇਸ਼ ‘ਚ ਇਸਲਾਮਿਕ ਤੇ ਸ਼ਾਰਿਆ ਕਾਨੂੰਨ ਤਹਿਤ ਸਿੱਖਿਆ ਨੂੰ ਵਧਾਵਾ ਦਿੱਤਾ ਜਾਵੇਗਾ। ਇਸ ਨਾਲ ਹੀ ਆਧੁਨਿਕ ਸਿੱਖਿਆ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਦੇਸ਼ ਦੇ ਸਕਾਲਰਜ਼ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਨਵੀਂ ਸਰਕਾਰ ‘ਚ ਮੁੱਲਾ ਮੁਹਮਦ ਹਸਨ ਅਖੁੰਦ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ ਤੇ ਸ਼ੇਖ਼ ਮੌਲਵੀ ਨੂਰੱਲਾਹ ਮੁਨੀਰ ਦੇਸ਼ ਦੇ ਨਵੇਂ ਸਿੱਖਿਆ ਮੰਤਰੀ ਹਨ। ਅਫਗਾਨਿਸਤਾਨ ‘ਚ ਨਵੀਂ ਸਰਕਾਰ ਬਣਨ ਤੋਂ ਬਾਅਦ ਕਈ ਅਹਿਮ ਬਦਲਾਅ ਕੀਤੇ ਗਏ ਹਨ। ਇਨ੍ਹਾਂ ‘ਚ ਜ਼ਿਆਦਾਤਰ ਬਦਲਾਅ ਸਿੱਖਿਆ ਦੇ ਖੇਤਰ ‘ਚ ਕੀਤੇ ਗਏ ਹਨ। ਇੱਥੇ ਦੇ ਸਕੂਲਾਂ ‘ਚ ਹੁਣ ਜਮਾਤਾਂ ਦੇ ਅੰਦਰ ਮੁੰਡੇ ਤੇ ਕੁੜੀਆਂ ਵੱਖ-ਵੱਖ ਬੈਠਦੇ ਹਨ। ਵਿਚਕਾਰ ‘ਚ ਪਰਦੇ ਰਾਹੀਂ ਜਮਾਤ ਨੂੰ ਵੰਡ ਦਿੱਤਾ ਗਿਆ ਹੈ ਤੇ ਕੁੜੀਆਂ ਦੇ ਸਕੂਲਾਂ ‘ਚ ਸਿਰਫ਼ ਮਹਿਲਾ ਅਧਿਆਪਕਾਂ ਜਾਂ ਬੁਜਰਗ ਅਧਿਆਪਕਾਂ ਨੂੰ ਹੀ ਪੜ੍ਹਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਵਿਚਕਾਰ ਦੇਸ਼ ਦੇ ਸਿੱਖਿਆ ਮੰਤਰੀ ਸ਼ੇਖ ਮੌਲਵੀ ਨੂਰੱਲਾਹ ਮੁਨੀਰ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਪੀ ਐਚ ਡੀ ਜਾਂ ਕਿਸੇ ਦੂਜੀ ਮਾਸਟਰ ਡਿਗਰੀ ਦੀ ਵੈਲਿਊ ਨਹੀਂ ਹੈ। ਉਨ੍ਹਾਂ ਕਿਹਾ, ‘ਅੱਜ ਮੁੱਲਾ ਤੇ ਤਾਲਿਬਾਨ ਸਰਕਾਰ ‘ਚ ਹੈ, ਕਿਸੇ ਦੇ ਕੋਲ ਕੋਈ ਡਿਗਰੀ ਨਹੀਂ ਹੈ ਪਰ ਫਿਰ ਵੀ ਮਹਾਨ ਹੈ। ਅਜਿਹੇ ‘ਚ ਅੱਜ ਦੇ ਸਮੇਂ ‘ਚ ਕਿਸੇ ਤਰ੍ਹਾਂ ਦੀ ਪੀਐੱਚਡੀ ਜਾਂ ਮਾਸਟਰ ਡਿਗਰੀ ਦੀ ਲੋੜ ਨਹੀਂ ਹੈ।’
Comment here