ਲੰਡਨ-ਪ੍ਰੋਸਟੇਟ ਕੈਂਸਰ ਦੇ ਕਾਰਨ ਵਿਦੇਸ਼ੀ ਭਾਸ਼ਾ ’ਚ ਬੋਲਣ ਦੇ ਲੱਛਣਾਂ ਵਾਲਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਮੇਟਾਸਟੈਟਿਕ ਪ੍ਰੋਸਟੇਟ ਕੈਂਸਰ ਦੇ ਇਲਾਜ ਤੋਂ ਬਾਅਦ ਇਕ ਅਮਰੀਕੀ ਵਿਅਕਤੀ ‘ਆਇਰਿਸ਼’ ਭਾਸ਼ਾ ’ਚ ਬੋਲਣ ਲੱਗਾ। 55 ਸਾਲ ਦਾ ਇਹ ਵਿਅਕਤੀ ਆਪਣੇ ਜੀਵਨ ’ਚ ਕਦੇ ਵੀ ਆਇਰਲੈਂਡ ਨਹੀਂ ਗਿਆ ਸੀ। ਉਹ ਆਪਣੀ ਮੌਤ ਤੱਕ ਉਸੇ ਲਹਿਜ਼ੇ ’ਚ ਬੋਲਦਾ ਰਿਹਾ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਵਿਅਕਤੀ ’ਚ ਪ੍ਰੋਸਟੇਟ ਕੈਂਸਰ ਕਾਰਨ ਵਿਦੇਸ਼ੀ ਭਾਸ਼ਾ ’ਚ ਬੋਲਣ ਦੇ ਲੱਛਣ ਵਿਕਸਿਤ ਹੋਏ। ਨਾਲ ਹੀ ਇਹ ਕੈਂਸਰ ਦੇ ਕਾਰਨ ਵਿਦੇਸ਼ੀ ਭਾਸ਼ਾ ’ਚ ਬੋਲਣ ਦੇ ਲੱਛਣਾਂ ਵਾਲਾ ਤੀਜਾ ਮਾਮਲਾ ਹੈ। ਹੋਰ 2 ਮਾਮਲੇ ਬ੍ਰੈਸਟ ਕੈਂਸਰ ਅਤੇ ਦਿਮਾਗੀ ਕੈਂਸਰ ਨਾਲ ਜੁੜੇ ਹੋਏ ਸਨ। ਵਿਦੇਸ਼ੀ ਭਾਸ਼ਾ ’ਚ ਬੋਲਣ ਦੇ ਲੱਛਣ ਮਸਤਸ਼ਕ ਨੂੰ ਨੁਕਸਾਨ ਪੁੱਜਣ ਦੇ ਫਲਸਰੂਪ ਹੁੰਦੇ ਹਨ, ਜਿਵੇਂ ਕਿ ਦਿਮਾਗੀ ਸੱਟ ਕਾਰਨ। ਦਿਮਾਗੀ ਸੱਟ ਵੱਖ-ਵੱਖ ਤਰ੍ਹਾਂ ਬੋਲਣ ਅਤੇ ਭਾਸ਼ਾ ਵਿਕਾਰਾਂ ਦਾ ਕਾਰਨ ਬਣ ਸਕਦੀ ਹੈ ਪਰ ਵਿਦੇਸ਼ੀ ਭਾਸ਼ਾ ’ਚ ਬੋਲਣ ਦੇ ਲੱਛਣ ਜ਼ਿਆਦਾ ਅਸਧਾਰਨ ਹਨ। ਇਸ ਦੇ ਹੋਰ ਕਾਰਨਾਂ ’ਚ ਦਿਮਾਗੀ ਢਾਂਚੇ ’ਚ ਤਬਦੀਲੀ ਜਿਵੇਂ ਕੈਂਸਰ ਟਿਊਮਰ, ਐਂਸੇਫਲਾਈਟਿਸ ਅਤੇ ਡਿਮੈਂਸ਼ੀਆ ਵਰਗੇ ਨਿਊਰੋਡੀਜੇਨੇਰੇਟਿਵ ਵਿਕਾਰ ਸ਼ਾਮਲ ਹਨ।
ਸਭ ਤੋਂ ਅਨੋਖਾ ਮਾਮਲਾ ਜਾਰਜ ਮਾਈਕਲ ਦਾ ਹੈ, ਜਦੋਂ ਉਸ ਨੇ 2011 ’ਚ ਨਿਮੋਨੀਆ ਹੋਣ ’ਤੇ ਕੋਮਾ ’ਚ ਜਾਣ ਤੋਂ ਬਾਅਦ ਠੀਕ ਹੋਣ ’ਤੇ ਇਕ ਪੱਛਮ ਵਾਲੇ ਦੇਸ਼ ਦੀ ਭਾਸ਼ਾ ’ਚ ਗੱਲ ਕੀਤੀ। ਗਾਇਕ ਉੱਤਰੀ ਲੰਡਨ ਦਾ ਰਹਿਣ ਵਾਲਾ ਹੈ। ਰੋਗੀਆਂ ਲਈ ਹਾਲਤ ਚਿੰਤਾਜਨਕ ਹੋ ਸਕਦੀ ਹੈ ਕਿਉਂਕਿ ਉਹ ਇਕ ਮਹੱਤਵਪੂਰਨ ਸ਼ਖਸੀਅਤ ਵਿਸ਼ੇਸ਼ਤਾ ਖੋਹ ਦਿੰਦੇ ਹਨ, ਜੋ ਉਨ੍ਹਾਂ ਦੇ ਉਚਾਰਣ ਰਾਹੀਂ ਪ੍ਰਗਟ ਕੀਤੀ ਜਾਂਦੀ ਹੈ।
ਇਸ ਹਾਲਤ ਦਾ ਵਰਣਨ ਪਹਿਲੀ ਵਾਰ 1907 ’ਚ ਇਕ ਫਰਾਂਸੀਸੀ ਨਿਊਰੋਲਾਜਿਸਟ ਪਿਅਰੇ ਮੈਰੀ ਨੇ ਕੀਤਾ ਸੀ। ਮੈਰੀ ਨੇ ਇਕ ਅਜਿਹੇ ਵਿਅਕਤੀ ਦੇ ਮਾਮਲੇ ਦਾ ਵਰਣਨ ਕੀਤਾ ਸੀ, ਜੋ ਮੂਲ ਰੂਪ ’ਚ ਪੈਰਿਸ ਭਾਸ਼ਾ ’ਚ ਫਰੈਂਚ ਬੋਲਦਾ ਸੀ ਪਰ ਅਚਾਨਕ ਉਸ ਨੇ ਖੇਤਰੀ ਭਾਸ਼ਾ ’ਚ ਫਰੈਂਚ ਬੋਲਣਾ ਸ਼ੁਰੂ ਕਰ ਦਿੱਤਾ। ਅੱਜ ਤੱਕ ਕਲੀਨਿਕਲ ਅਧਿਐਨਾਂ ’ਚ ਵਿਦੇਸ਼ੀ ਭਾਸ਼ਾ ’ਚ ਬੋਲਣ ਦੇ ਲਗਭਗ 200 ਮਾਮਲੇ ਸਾਹਮਣੇ ਆਏ ਹਨ।
Comment here