ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਪ੍ਰੋਟੀਨ ਭੋਜਨ ਖਾਣ ਨਾਲ ਔਰਤਾਂ ‘ਚ ਘੱਟ ਸਕਦਾ ਚੂਲ਼ੇ ਦਾ ਫ੍ਰੈਕਚਰ

ਲੰਡਨ-ਇਕ ਨਵੀਂ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਪ੍ਰੋਟੀਨ ਦਾ ਸੇਵਨ ਵਧਾਉਣ ਅਤੇ ਰੈਗੂਲਰ ਰੂਪ ਨਾਲ ਚਾਹ ਜਾਂ ਕਾਫੀ ਪੀਣ ਨਾਲ ਔਰਤਾਂ ਵਿਚ ਕੂਲ਼ੇ ਦੇ ਫ੍ਰੈਕਚਰ ਦਾ ਖ਼ਤਰਾ ਘੱਟ ਹੋ ਸਕਦਾ ਹੈ। ਖੋਜੀਆਂ ਦਾ ਸਿੱਟਾ ਕਲੀਨਿਕਲ ਨਿਊਟ੍ਰੀਸ਼ਨ ਜਨਰਲ ਵਿਚ ਪ੍ਰਕਾਸ਼ਿਤ ਹੋਇਆ ਹੈ।
ਲੰਡਨ ਵਿਚ ਲੀਡਸ ਯੂਨੀਵਰਸਿਟੀ ਦੇ ਖ਼ੁਰਾਕ ਵਿਗਿਆਨੀਆਂ ਨੇ ਪਾਇਆ ਹੈ ਕਿ ਔਰਤਾਂ ਲਈ ਪ੍ਰੋਟੀਨ ਵਿਚ ਰੋਜ਼ਾਨਾ 25 ਗ੍ਰਾਮ ਦਾ ਵਾਧਾ ਔਸਤਨ ਉਨ੍ਹਾਂ ਦੇ ਕੂਲ਼ੇ ਦੇ ਫ੍ਰੈਕਚਰ ਦੇ ਜੋਖ਼ਮ ਵਿਚ 14 ਫ਼ੀਸਦੀ ਦੀ ਕਮੀ ਲਿਆ ਸਕਦਾ ਹੈ। ਹੈਰਾਨੀਜਨਕ ਰੂਪ ਨਾਲ ਉਨ੍ਹਾਂ ਇਹ ਵੀ ਪਾਇਆ ਕਿ ਹਰ ਵਾਧੂ ਕੱਪ ਚਾਹ ਜਾਂ ਕਾਫੀ ਪੀਣ ਨਾਲ ਜੋਖ਼ਮ ਵਿਚ ਚਾਰ ਫ਼ੀਸਦੀ ਦੀ ਕਮੀ ਆਈ। ਕਲੀਨਿਕਲ ਨਿਊਟ੍ਰੀਸ਼ਨ ਜਨਰਲ ਵਿਚ ਲਿਖਦੇ ਹੋਏ ਖੋਜੀਆਂ ਨੇ ਕਿਹਾ ਕਿ ਘੱਟ ਵਜ਼ਨ ਵਾਲੀਆਂ ਔਰਤਾਂ ਨੂੰ ਇਸ ਦਾ ਵੱਧ ਲਾਭ ਮਿਲਿਆ। ਰੋਜ਼ਾਨਾ 25 ਗ੍ਰਾਮ ਪ੍ਰੋਟੀਨ ਦੇ ਵੱਧ ਸੇਵਨ ਨੇ ਅਜਿਹੀਆਂ ਔਰਤਾਂ ਵਿਚ ਕੂਲ਼ੇ ਦੇ ਫ੍ਰੈਕਚਰ ਦਾ ਖ਼ਤਰਾ 45 ਫ਼ੀਸਦੀ ਘੱਟ ਕਰ ਦਿੱਤਾ। ਸ਼ਾਕਾਹਾਰੀ ਲੋਕਾਂ ਨੂੰ ਇਹ ਬੀਨਸ, ਨੱਟਸ ਜਾਂ ਫਲੀਆਂ ਵਿਚ ਮਿਲ ਸਕਦਾ ਹੈ। ਅਧਿਐਨ ਵਿਚ ਸ਼ਾਮਲ 35 ਤੋਂ 69 ਸਾਲ ਦੀਆਂ 26,318 ਔਰਤਾਂ ਵਿਚੋਂ ਕੂਲ਼ੇ ਦੇ ਫ੍ਰੈਕਚਰ ਦੇ 822 ਮਾਮਲਿਆਂ ਦੀ ਪਛਾਣ ਕੀਤੀ ਗਈ, ਜੋ ਕਿ 3.1 ਫ਼ੀਸਦੀ ਹੈ। ਅਧਿਐਨ ਦੀ ਅਗਵਾਈ ਕਰਨ ਵਾਲੇ ਲੀਡਸ ਵਿਚ ਸਕੂਲ ਆਫ ਫੂਡ ਸਾਇੰਸ ਐਂਡ ਨਿਊਟ੍ਰੀਸ਼ਨ ਵਿਚ ਡਾਕਟਰੇਟ ਖੋਜੀ ਜੇਮਜ਼ ਵੈਬਸਟਰ ਨੇ ਕਿਹਾ ਕਿ ਦੁਨੀਆ ਭਰ ਵਿਚ ਕੂਲ਼ੇ ਦੇ ਫ੍ਰੈਕਚਰ ਦਾ ਇਲਾਜ ਕਾਫੀ ਮਹਿੰਗਾ ਹੈ। ਇਸ ਲਈ ਖੋਜ ਦਾ ਸਿੱਟਾ ਮਦਦਗਾਰ ਹੋ ਸਕਦਾ ਹੈ।

Comment here