ਅਜਬ ਗਜਬਅਪਰਾਧਖਬਰਾਂ

ਪ੍ਰੇਮ ਵਿਆਹ ਕਰਾਉਣ ਵਾਲੇ ਦੀ ਪਤਨੀ ਨਿਕਲੀ ਟਰਾਂਸਜੈਂਡਰ!!

ਦਰਗਾਹਪੁਰ-ਹਰਿਦੁਆਰ ਦੇ ਲਕਸਰ ਵਿਚ ਪਤਨੀ ਦੇ ਲਿੰਗ ਦਾ ਪਤਾ ਲੱਗਣ ਪਿੱਛੋਂ ਨੌਜਵਾਨ ਨੂੰ ਥਾਣੇ ਮਾਮਲਾ ਦਰਜ ਕਰਵਾਉਣ ਪਿਆ। ਜਿਸ ਲੜਕੀ ਨੂੰ ਨੌਜਵਾਨ ਆਪਣੀ ਪਤਨੀ ਵਜੋਂ ਘਰ ਲੈ ਕੇ ਆਇਆ ਸੀ, ਉਹ ਟਰਾਂਸਜੈਂਡਰ ਨਿਕਲੀ। ਦਰਅਸਲ ਲਕਸਰ ਕੋਤਵਾਲੀ ਇਲਾਕੇ ਦੇ ਪਿੰਡ ਦਰਗਾਹਪੁਰ ਦੇ ਰਹਿਣ ਵਾਲੇ 30 ਸਾਲਾ ਸੁਖਲਾਲ ਨਾਮ ਦੇ ਨੌਜਵਾਨ ਦੀ ਸੋਸ਼ਲ ਮੀਡੀਆ ‘ਤੇ ਹਰਿਆਣਾ ਦੀ ਰਹਿਣ ਵਾਲੀ ਇਕ ਲੜਕੀ ਨਾਲ ਦੋਸਤੀ ਹੋ ਗਈ ਅਤੇ ਦੋਵਾਂ ‘ਚ ਲੰਬੀ ਗੱਲਬਾਤ ਹੋਣ ਲੱਗੀ। ਇਸ ਤੋਂ ਬਾਅਦ ਇਹ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਜਦੋਂ ਦੋਵਾਂ ਵਿੱਚ ਪਿਆਰ ਹੋ ਗਿਆ ਤਾਂ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਪ੍ਰੇਮੀ ਜੋੜੇ ਨੇ ਲਕਸਰ ਦੇ ਰਾਧਾ ਕ੍ਰਿਸ਼ਨ ਮੰਦਰ ‘ਚ ਵਿਆਹ ਕਰਵਾ ਲਿਆ ਪਰ ਵਿਆਹ ਦੀ ਪਹਿਲੀ ਰਾਤ ਹੀ ਨੌਜਵਾਨ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਟਰਾਂਸਜੈਂਡਰ ਹੈ।
ਆਪਣੀ ਪ੍ਰੇਮਿਕਾ ਬਾਰੇ ਜਾਣਨ ਤੋਂ ਬਾਅਦ ਨੌਜਵਾਨ ਦੀਆਂ ਇੱਛਾਵਾਂ ਉਤੇ ਪਾਣੀ ਫਿਰ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਵੀ ਹੋਇਆ। ਇਸ ਤੋਂ ਬਾਅਦ ਉਸ ਦੀ ਪਤਨੀ ਹਿਸਾਰ ਸਥਿਤ ਆਪਣੇ ਘਰ ਵਾਪਸ ਚਲੀ ਗਈ। ਨੌਜਵਾਨ ਨੇ ਲਕਸਰ ਕੋਤਵਾਲੀ ‘ਚ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦੀ ਪਤਨੀ ਆਰੂਸ਼ੀ ਦਾ ਨਾਂ ਪਹਿਲਾਂ ਆਸ਼ੂ ਸੀ ਅਤੇ ਉਹ ਲੜਕੇ ਤੋਂ ਲੜਕੀ ਬਣੀ ਹੈ। ਨੌਜਵਾਨ ਨੇ ਆਰੂਸ਼ੀ ਦੇ ਪਰਿਵਾਰ ‘ਤੇ ਤਲਾਕ ਦੇਣ ਦੇ ਬਦਲੇ ਮੋਟੀ ਰਕਮ ਦੀ ਮੰਗ ਕਰਨ ਦਾ ਦੋਸ਼ ਵੀ ਲਗਾਇਆ ਹੈ। ਨੌਜਵਾਨ ਦੀ ਸ਼ਿਕਾਇਤ ‘ਤੇ ਆਰੂਸ਼ੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਥਾਣਾ ਲਕਸਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Comment here