ਘਰੋਂ ਭੱਜ ਹਫ਼ਤਾ ਪਹਿਲਾਂ ਕਰਵਾਇਆ ਪ੍ਰੇਮ ਵਿਆਹ
ਇਸਲਾਮਾਬਾਦ-ਪ੍ਰੇਮ ਵਿਆਹ ਕਰਾਉਣਾ ਕੋਈ ਜ਼ੁਰਮ ਨਹੀਂ ਹੈ, ਪਰ ਪਾਕਿਸਤਾਨ ਦੇ ਗੁਜ਼ਰਾਤ ਰਾਜ ਦੇ ਪਿੰਡ ਕੁੰਜਾਹ ਵਾਸੀ ਮੁਨੀਬਾ ਚੀਮਾ ਅਤੇ ਅਦਨਾਨ ਖਾਨ ਨੇ ਇਕ ਹਫ਼ਤੇ ਪਹਿਲਾਂ ਪ੍ਰੇਮ ਸਬੰਧਾਂ ਦੇ ਚੱਲਦੇ ਘਰ ਤੋਂ ਭੱਜ ਕੇ ਅਦਾਲਤ ਵਿਚ ਨਿਕਾਹ ਕਰਵਾਇਆ ਸੀ। ਜਿਵੇਂ ਹੀ ਮੁਨੀਬਾ ਤੇ ਅਦਨਾਨ ਅਦਾਲਤ ਵਿਚ ਪਹੁੰਚੇ ਤਾਂ ਮੁਨੀਬਾ ਦੇ ਪਿਤਾ ਅਫਜਲ ਚੀਮਾ ਨੇ ਆਪਣੇ ਦੋਵਾਂ ਮੁੰਡਿਆਂ ਨਾਲ ਮੁਨੀਬਾ ਨੂੰ ਆਪਣੇ ਨਾਲ ਚੱਲਣ ਲਈ ਦਬਾਅ ਪਾਇਆ। ਮੁਨੀਬਾ ਵੱਲੋਂ ਇਨਕਾਰ ਕਰਨ ’ਤੇ ਅਫਜਲ ਚੀਮਾ ਨੇ ਮੁਨੀਬਾ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਪ੍ਰੇਮੀ ਭੱਜਣ ਵਿਚ ਸਫ਼ਲ ਹੋ ਗਿਆ। ਅੱਜ ਉਸ ਸਬੰਧੀ ਦੋਵਾਂ ਦੇ ਬਿਆਨ ਅਦਾਲਤ ਵਿਚ ਹੋਣੇ ਸੀ, ਜਿਸ ਦੀ ਸੂਚਨਾ ਮੁਨੀਬਾ ਦੇ ਪਰਿਵਾਰ ਵਾਲਿਆਂ ਨੂੰ ਮਿਲ ਗਈ। ਦੋਵਾਂ ਦੇ ਪਿਆਰ ਦਾ ਅੰਤ ਉਦੋਂ ਹੋ ਗਿਆ, ਜਦੋਂ ਪ੍ਰੇਮਿਕਾ ਦੇ ਪਿਤਾ ਅਤੇ ਭਰਾਵਾਂ ਨੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਅਫਜਲ ਚੀਮਾ ਨੂੰ ਹਿਰਾਸਤ ਵਿਚ ਲੈ ਲਿਆ, ਜਦਕਿ ਅਫਜਲ ਦੇ ਮੁੰਡੇ ਫਰਾਰ ਹੋਣ ’ਚ ਸਫ਼ਲ ਹੋ ਗਏ।
Comment here